ਪਠਾਨਕੋਟ/ਮਾਧੋਪੁਰ, (ਸ਼ਾਰਦਾ, ਜੱਗੀ)- 9 ਮਹੀਨੇ ਪਹਿਲਾਂ ਸੱਤਾ 'ਚ ਪਰਤੀ ਸੂਬੇ ਦੀ ਕਾਂਗਰਸ ਸਰਕਾਰ 'ਤੇ ਧੱਕੇਸ਼ਾਹੀ ਦਾ ਦੋਸ਼ ਲਾਉਂਦੇ ਹੋਏ ਅੱਜ ਅਕਾਲੀ ਦਲ ਦੇ ਵਰਕਰਾਂ ਨੇ ਮਾਧੋਪੁਰ 'ਚ ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ਜਾਮ ਕਰ ਕੇ ਰੋਸ-ਧਰਨਾ ਦਿੱਤਾ। 9 ਘੰਟੇ ਤੱਕ ਹਾਈਵੇ 'ਤੇ ਟ੍ਰੈਫਿਕ ਦਾ ਲੰਬਾ ਜਾਮ ਲੱਗ ਗਿਆ। ਇਸ ਨਾਲ ਯਾਤਰੀਆਂ ਅਤੇ ਛੋਟੇ ਬੱਚਿਆਂ ਦੇ ਨਾਲ ਬਜ਼ੁਰਗਾਂ ਨੂੰ ਵੀ ਪ੍ਰੇਸ਼ਾਨੀਆਂ ਨਾਲ ਜੂਝਣਾ ਪਿਆ। ਇਸ ਤੋਂ ਪਹਿਲਾਂ ਸਵੇਰੇ ਅਕਾਲੀ ਦਲ ਦੇ ਵਰਕਰ ਮਾਧੋਪੁਰ 'ਚ ਇਕੱਤਰ ਹੋਣ ਤੋਂ ਬਾਅਦ ਉਹ ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਅਤੇ ਪਰਮਵੀਰ ਸਿੰਘ ਲਾਡੀ ਦੀ ਅਗਵਾਈ ਹੇਠ ਹਾਈਵੇ 'ਤੇ ਹੀ ਧਰਨੇ 'ਤੇ ਬੈਠ ਗਏ। ਸੂਬੇ ਦੀ ਸਰਕਾਰ ਦੀ ਧੱਕੇਸ਼ਾਹੀ ਖਿਲਾਫ਼ ਹਾਈਵੇ 'ਤੇ ਆਏ ਅਕਾਲੀ ਵਰਕਰਾਂ ਦੇ ਸਮਰਥਨ 'ਚ ਦੋਵਾਂ ਜ਼ਿਲਿਆਂ ਦੀ ਲੀਡਰਸ਼ਿਪ ਸ਼ਾਮਲ ਹੋਈ। ਧਰਨੇ 'ਚ ਵਿਸ਼ੇਸ਼ ਤੌਰ 'ਤੇ ਬਟਾਲੇ ਤੋਂ ਅਕਾਲੀ ਦਲ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਸੰਸਦੀ ਸਕੱਤਰ ਦੇਸਰਾਜ ਧੁੱਗਾ, ਯੂਥ ਅਕਾਲੀ ਦਲ ਦੇ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ, ਸੁਖਬੀਰ ਸਿੰਘ ਵਾਹਲਾ ਅਤੇ ਅਮਰਜੋਤ ਬੱਬੇਹਾਲੀ, ਜਸਪਾਲ ਪਾਲੀ, ਜਸਵੰਤ ਰਾਣੀਪੁਰ, ਮਲਕੀਤ ਸਿੰਘ, ਗੁਰਪ੍ਰੀਤ ਕਾਕੀ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਸੂਬਾ ਸਰਕਾਰ 'ਤੇ ਜ਼ੋਰਦਾਰ ਦੋਸ਼ ਮੜ੍ਹੇ ਅਤੇ ਤਿੱਖੀ ਨਾਅਰੇਬਾਜ਼ੀ ਕੀਤੀ।
ਅਕਾਲੀ ਦਲ ਦੇ ਨੇਤਾਵਾਂ ਨੇ ਧਰਨੇ 'ਤੇ ਬੈਠੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਲੋਕਤੰਤਰ ਦੀਆਂ ਧੱਜੀਆਂ ਉਡਾ ਕੇ ਗੁੰਡਾਗਰਦੀ 'ਤੇ ਉਤਰ ਆਈ ਹੈ। ਨਿਗਮ ਚੋਣਾਂ 'ਚ ਵਿਰੋਧੀ ਧਿਰ ਨਾਲ ਨਿਰੋਲ ਰੂਪ ਵਿਚ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਿਥੋਂ ਤੱਕ ਕਿ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਤੱਕ ਦਾਖ਼ਲ ਨਹੀਂ ਕਰਨ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਕਾਂਗਰਸ ਦੀ ਧੱਕੇਸ਼ਾਹੀ ਅਤੇ ਮਨਮਾਨੀ ਕਿਸੇ ਸੂਰਤ 'ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਤੋਂ ਵਿਰੋਧ 'ਚ ਸਮੁੱਚੇ ਸੂਬੇ ਨੂੰ ਲਾਮਬੰਦ ਕੀਤਾ ਜਾਵੇਗਾ। ਉਥੇ ਹੀ ਜਸਪ੍ਰੀਤ ਸਿੰਘ ਰਾਣਾ ਨੇ ਕਿਹਾ ਕਿ ਥੋੜ੍ਹੇ ਹੀ ਸਮੇਂ 'ਚ ਸੂਬੇ ਦੀ ਜਨਤਾ ਦਾ ਕਾਂਗਰਸ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ ਕਿਉਂਕਿ ਕੈਪਟਨ ਸਰਕਾਰ ਜਨਤਾ ਦੀ ਉਮੀਦਾਂ 'ਤੇ ਖਰੀ ਨਹੀਂ ਉਤਰੀ ਹੈ। ਵਿਧਾਇਕ ਲੋਧੀਨੰਗਲ ਨੇ ਕਿਹਾ ਕਿ ਜਦੋਂ ਤੱਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੁਕਮ ਦੇਣਗੇ ਧਰਨਾ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਜ਼ਿਲਾ ਅਕਾਲੀ ਦਲ ਪ੍ਰਧਾਨ ਹਰਦੀਪ ਸਿੰਘ ਲਮੀਨੀ, ਦੇਸਰਾਜ ਧੁੱਗਾ, ਹਰਵਿੰਦਰ ਸਿੰਘ ਸੰਧੂ, ਡਾ. ਜਗਬੀਰ ਸਿੰÎਘ ਧਰਮਸੋਤ, ਮਲਕੀਤ ਸਿੰਘ ਮਦਰਾ, ਸੋਨੂੰ ਔਲਖ, ਮਾ. ਹਰਭਜਨ ਲਾਲ, ਰਣਜੋਤ ਚਾਹਲ, ਮਨਪ੍ਰੀਤ ਸਿੰਘ ਸਾਹਨੀ, ਜਸਵੰਤ ਸਿੰਘ ਰਾਣੀਪੁਰ, ਹਰਵਿੰਦਰ ਸਿੰਘ ਖਾਲਸਾ, ਜਸਪਾਲ ਸਿੰਘ ਪਾਲੀ, ਸੁਰਿੰਦਰ ਸਿੰਘ ਮਿੰਟੂ ਹਾਜ਼ਰ ਸਨ।
ਅਕਾਲੀ ਦਲ ਨੇ ਨੈਸ਼ਨਲ ਹਾਈਵੇ ਨੰਬਰ 1'ਤੇ ਤਿੰਨ ਘੰਟੇ ਜਾਮ ਲਾਇਆ
NEXT STORY