ਪਾਤੜਾਂ (ਅਡਵਾਨੀ) : ਪਟਿਆਲਾ ਜ਼ਿਲ੍ਹੇ ਦੇ ਸ਼ੁਤਰਾਣਾਂ ਦੀ ਸਾਬਕਾ ਅਕਾਲੀ ਵਿਧਾਇਕ ਵਨਿੰਦਰ ਕੌਰ ਲੂੰਬਾ ਦੇ ਪੀ. ਏ. ਗੁਰਸੇਵਕ ਸਿੰਘ ਤੋਂ ਬਾਅਦ ਉਸ ਦੀ ਪਤਨੀ ਜਸਦੀਪ ਕੌਰ ਨੇ ਵੀ ਖੁਦਕੁਸ਼ੀ ਕਰ ਲਈ ਸੀ। ਘਟਨਾ 5 ਜੁਲਾਈ ਦੀ ਹੈ। ਖ਼ੁਦਕੁਸ਼ੀ ਤੋਂ ਪਹਿਲਾਂ ਜਸਦੀਪ ਕੌਰ ਵਲੋਂ ਬਣਾਈ ਗਈ ਵੀਡੀਓ ਅਤੇ ਆਪਣੀ ਮਾਂ ਨਾਲ ਗੱਲਬਾਤ ਦੀ ਇਕ ਆਡੀਓ ਸਾਹਮਣੇ ਆਈ ਹੈ। ਇਨ੍ਹਾਂ ਵਿਚ ਉਸ ਨੇ ਆਪਣੇ ਪਤੀ ਅਤੇ ਖੁਦ ਨੂੰ ਪ੍ਰੇਸ਼ਾਨ ਕਰਨ ਵਾਲੇ ਲੋਕਾਂ ਦੇ ਨਾਮ ਲਏ ਹਨ। ਪੁਲਸ ਨੇ ਵੀਡੀਓ ਅਤੇ ਜਸਦੀਪ ਦੇ ਮਾਮਾ ਦੀ ਸ਼ਿਕਾਇਤ 'ਤੇ ਸਾਬਕਾ ਅਕਾਲੀ ਵਿਧਾਇਕ ਲੂੰਬਾ ਦੇ ਪਤੀ ਕਰਨ ਸਿੰਘ, ਪੰਚਾਇਤ ਮੈਂਬਰ ਲਾਲਾ ਯਾਦਵ, ਜਸਦੀਪ ਕੌਰ ਦੀ ਸੱਸ ਗੁਰਮੇਲ ਕੌਰ ਤੇ ਜੇਠ ਰਾਮਫਲ ਖ਼ਿਲਾਫ਼ ਕਤਲ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕਹਿਰ ਬਣ ਕੇ ਆਇਆ ਤੂਫਾਨ, ਨਵ-ਵਿਆਹੇ ਜੋੜੇ ਦੀ ਮੌਤ
ਮਿਲੀ ਜਾਣਕਾਰੀ ਮੁਤਾਬਕ ਇਕ ਮਹੀਨੇ ਪਹਿਲਾਂ ਸ਼ੁਤਰਾਣਾ ਦੀ ਸਾਬਕਾ ਅਕਾਲੀ ਵਿਧਾਇਕਾ ਵਨਿੰਦਰ ਕੌਰ ਲੂੰਬਾ ਦੇ ਪੀ.ਏ. ਗੁਰਸੇਵਕ ਸਿੰਘ ਨੇ ਆਤਮਹੱਤਿਆ ਕਰ ਲਈ ਸੀ। ਉਸ ਨੇ ਖੁਦ ਨੂੰ ਗੋਲ਼ੀ ਮਾਰ ਲਈ ਸੀ। ਬਾਅਦ ਵਿਚ ਉਸ ਦੀ ਪਤਨੀ ਨੇ ਵੀ ਖ਼ੁਦਕੁਸ਼ੀ ਕਰ ਲਈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜਸਦੀਪ ਕੌਰ ਦੇ ਮਾਮਾ ਸਤਵੀਰ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਿੰਘ 'ਤੇ ਦਬਾਅ ਬਣਾਇਆ ਜਾ ਰਿਹਾ ਸੀ ਅਤੇ ਉਸ ਨੂੰ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਸ ਬਾਰੇ ਗੁਰਸੇਵਕ ਨੇ ਉਸ ਨੂੰ ਦੱਸਿਆ ਵੀ ਸੀ ਪਰ 3 ਜੂਨ ਨੂੰ ਪਤਾ ਲੱਗਾ ਕਿ ਗੁਰਸੇਵਕ ਨੇ ਖ਼ੁਦਕੁਸ਼ੀ ਕਰ ਲਈ ਹੈ।
ਇਹ ਵੀ ਪੜ੍ਹੋ : ਅਕਾਲੀ ਨੇਤਾ ਤੇ ਉਸ ਦੀ ਪਤਨੀ ਵਲੋਂ ਖ਼ੁਦਕੁਸ਼ੀ ਕਰਨ ਤੋਂ ਬਾਅਦ ਪਿਤਾ ਦੀ ਵੀ ਮੌਤ
ਪੰਜ ਮਿੰਟ ਦੇ ਵੀਡੀਓ 'ਚ ਬਿਆਨ ਕੀਤਾ ਦਰਦ
ਪੰਜ ਮਿੰਟ ਤਿੰਨ ਸੈਕੰਡ ਦੇ ਇਸ ਵੀਡੀਓ ਵਿਚ ਜਸਦੀਪ ਕੌਰ ਨੇ ਕਿਹਾ ਕਿ ਉਸ ਦੇ ਪਤੀ ਨੂੰ ਕਰਨ ਸਿੰਘ ਅਤੇ ਹੋਰ ਲੋਕਾਂ ਨੇ ਖ਼ੁਦਕੁਸ਼ੀ ਲਈ ਮਜਬੂਰ ਕੀਤਾ ਹੈ। ਹੁਣ ਉਹ ਲੋਕ ਉਸ 'ਤੇ ਵੀ ਗ਼ਲਤ ਦੋਸ਼ ਲਗਾ ਰਹੇ ਹਨ। ਉਸ ਨੂੰ ਧਮਕਾ ਰਹੇ ਹਨ। ਕਹਿ ਰਹੇ ਹਨ ਕਿ ਜਿਵੇਂ ਉਹ ਚਾਹੁੰਦੇ ਹਨ, ਉਹ ਉਹੀ ਕਰੇ। ਜਿਸ ਡਰਾਈਵਰ ਨੂੰ ਉਨ੍ਹਾਂ ਨੇ ਬੱਚਿਆਂ ਵਾਂਗ ਪਾਲਿਆ, ਉਸ ਨਾਲ ਉਸ ਦਾ ਨਾਮ ਜੋੜ ਰਹੇ ਹਨ, ਜਿਸ ਨਾਲ ਉਸ ਦੀ ਜ਼ਿੰਦਗੀ ਜਿੱਲਤ ਭਰੀ ਹੋ ਗਈ ਹੈ। ਵੀਡੀਓ ਵਿਚ ਉਸ ਨੇ ਕਿਹਾ ਕਿ ਉਸ ਦੀ ਸੱਸ ਤੇ ਜੇਠ ਨੇ ਉਸ ਨੂੰ ਸਲਫਾਸ ਦੇ ਦਿੱਤੀ ਹੈ ਅਤੇ ਮਰਦੇ ਸਮੇਂ ਉਹ ਆਪਣੇ ਤੇ ਆਪਣੀ ਪਤੀ ਲਈ ਇਨਸਾਫ ਮੰਗ ਰਹੀ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਮੋਗਾ ਦੇ ਪੁਲਸ ਮੁਲਾਜ਼ਮ ਦੀ ਵੀਡੀਓ, ਦੇਖੋ ਕਾਰਨਾਮਾ
ਕੀ ਕਹਿਣਾ ਹੈ ਡੀ. ਐੱਸ. ਪੀ.
ਇਸ ਸੰਬੰਧੀ ਜਦੋਂ ਪਾਤੜਾਂ ਦੇ ਡੀ. ਐੱਸ. ਪੀ. ਸਰਦਾਰ ਭਰਪੂਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵੀਡੀਓ ਦੇ ਮੁਤਾਬਕ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦਾ ਨਾਮ ਵੀਡੀਓ ਵਿਚ ਲਿਆ ਗਿਆ ਹੈ, ਉਨ੍ਹਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਕਰਜ਼ਾ ਚੁੱਕ ਕੇ ਕੈਨੇਡਾ ਗਏ ਫਤਿਹਗੜ੍ਹ ਸਾਹਿਬ ਦੇ ਨੌਜਵਾਨ ਦੀ ਸਮੁੰਦਰ 'ਚ ਡੁੱਬਣ ਕਾਰਣ ਮੌਤ
ਮੈਡੀਕਲ ਸਟੋਰ ਦੇ ਮਾਲਕ ਨੇ ਸਰਹੱਦੀ ਇਲਾਕੇ ਅਜਨਾਲਾ 'ਚ ਸ਼ੁਰੂ ਕੀਤਾ 'ਗੁਰੂ ਨਾਨਕ ਮੋਦੀ ਖਾਨਾ' (ਵੀਡੀਓ)
NEXT STORY