ਫਿਲੌਰ (ਭਾਖੜੀ) : ਅਕਾਲੀ ਆਗੂ ਦੀ ਕਾਰ ’ਚੋਂ ਐੱਸ. ਟੀ. ਐੱਫ. ਦੀ ਟੀਮ ਨੇ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਟੀਮ ਨੇ ਕਾਰ ਨੂੰ ਰੁਕਵਾਉਣਾ ਚਾਹਿਆ ਤਾਂ ਮੁਲਜ਼ਮ ਨੇ ਟੱਕਰ ਮਾਰ ਕੇ ਐੱਸ. ਟੀ. ਐੱਫ. ਦੀ ਕਾਰ ਨੂੰ ਪਲਟਾਉਣ ਦੇ ਚੱਕਰ ਵਿਚ ਖੁਦ ਦੀ ਆਪਣੀ ਕਾਰ ਦੁਰਘਟਨਾਗ੍ਰਸਤ ਕਰਕੇ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਸੂਚਨਾ ਮੁਤਾਬਕ ਖਹਿਰਾ ਭੱਟੀਆਂ ਨਹਿਰ ਕੋਲ ਖੜ੍ਹੀ ਐੱਸ. ਟੀ. ਐੱਫ. ਟੀਮ ਦੇ ਡੀ. ਐੱਸ. ਪੀ. ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨੂਰਮਹਿਲ ਰੋਡ, ਫਿਲੌਰ ਦਾ ਰਹਿਣ ਵਾਲਾ ਜਤਿਨ ਸ਼ਰਮਾ 25 ਪੁੱਤਰ ਅਜੇ ਸ਼ਰਮਾ ਹੈਰੋਇਨ ਦੀ ਸਪਲਾਈ ਦੇਣ ਗੋਰਾਇਆਂ ਵੱਲ ਜਾਣ ਵਾਲਾ ਹੈ, ਜਿਸ ’ਤੇ ਉਹ ਆਪਣੀ ਟੀਮ ਨਾਲ ਸੜਕ ਕੋਲ ਨਾਕਾਬੰਦੀ ਕਰ ਕੇ ਖੜ੍ਹੇ ਹੋ ਗਏ।
ਇਸੇ ਦੌਰਾਨ ਮੁਲਜ਼ਮ ਜਤਿਨ ਸ਼ਰਮਾ ਕਾਰ ਨੰਬਰ ਪੀ. ਬੀ. 11 ਏ. ਜ਼ੈੱਡ. 0666 ਵਿਚ ਜਿਉਂ ਹੀ ਉਨ੍ਹਾਂ ਕੋਲੋਂ ਤੇਜ਼ ਤਰਾਰ ਨਾਲ ਗੁਜ਼ਰਿਆ ਤਾਂ ਉਨ੍ਹਾਂ ਨੇ ਆਪਣੀ ਸਰਕਾਰੀ ਗੱਡੀ ਨਾਲ ਉਸ ਦਾ ਪਿੱਛਾ ਕਰ ਕੇ ਜਿਉਂ ਹੀ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੁਲਜ਼ਮ ਨੇ ਆਪਣੀ ਤੇਜ਼ ਰਫਤਾਰ ਕਾਰ ਨਾਲ ਉਨ੍ਹਾਂ ਦੀ ਸਰਕਾਰੀ ਗੱਡੀ ਨੂੰ ਟੱਕਰ ਮਾਰ ਕੇ ਉਸ ਨੂੰ ਪਲਟਾਉਣ ਦੀ ਕੋਸ਼ਿਸ਼ ’ਚ ਖੁਦ ਹੀ ਆਪਣੀ ਕਾਰ ਦੁਰਘਟਨਾਗ੍ਰਸਤ ਕਰ ਲਈ। ਕਾਰ ਦਾ ਸ਼ੀਸ਼ਾ ਟੁੱਟ ਕੇ ਜਤਿਨ ਦੀ ਅੱਖ ’ਤੇ ਜਾ ਲੱਗਾ, ਜਿਸ ਨਾਲ ਖੂਨ ਨਿਕਲਣ ਲੱਗ ਪਿਆ। ਪੁਲਸ ਨੇ ਕਾਰ ਨੂੰ ਰੁਕਵਾ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ’ਚੋਂ 70 ਗ੍ਰਾਮ ਹੈਰੋਇਨ ਬਰਾਮਦ ਹੋਈ। ਡੀ. ਐੱਸ. ਪੀ. ਨੇ ਦੱਸਿਆ ਕਿ ਜਤਿਨ ਸ਼ਰਮਾ ਲੰਬੇ ਸਮੇਂ ਤੋਂ ਨਸ਼ਾ ਸਮੱਗਲਿੰਗ ਦੇ ਧੰਦੇ ’ਚ ਲੱਗਾ ਹੋਇਆ ਸੀ। ਇਸ ਦੀਆਂ ਸੂਚਨਾਵਾਂ ਉਨ੍ਹਾਂ ਨੂੰ ਮਿਲ ਰਹੀਆਂ ਸਨ ਪਰ ਹਰ ਵਾਰ ਚਕਮਾ ਦੇ ਕੇ ਨਿਕਲਣ ਵਿਚ ਕਾਮਯਾਬ ਹੋ ਜਾਂਦਾ ਸੀ।
ਜਤਿਨ ’ਤੇ ਪਹਿਲਾਂ ਵੀ ਇਰਾਦਾ-ਏ-ਕਤਲ ਦਾ ਅਪਰਾਧਿਕ ਮੁਕੱਦਮਾ ਚੱਲ ਰਿਹਾ ਹੈ। ਉਸ ਦਾ ਸਿਵਲ ਹਸਪਤਾਲ ਵਿਚ ਇਲਾਜ ਕਰਵਾ ਕੇ ਉਸ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਸਵੇਰੇ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ’ਤੇ ਲੈ ਕੇ ਉਸ ਤੋਂ ਅਗਲੀ ਪੁੱਛਗਿੱਛ ਕੀਤੀ ਜਾਵੇਗੀ। ਡੀ. ਐੱਸ. ਪੀ. ਰਾਜ ਕੁਮਾਰ ਨੇ ਇਹ ਵੀ ਦੱਸਿਆ ਕਿ ਜਤਿਨ ਜਿਸ ਨਿਸ਼ਾਨ ਦੀ ਸੰਨੀ ਕਾਰ ’ਚ ਫੜਿਆ ਗਿਆ, ਉਹ ਇਕ ਅਕਾਲੀ ਨੇਤਾ ਦੀ ਦੱਸੀ ਜਾ ਰਹੀ ਹੈ। ਉਸ ਅਕਾਲੀ ਨੇਤਾ ਦੀ ਇਸ ਵਿਚ ਕੀ ਭੂਮਿਕਾ ਹੋ ਸਕਦੀ ਹੈ, ਉਸ ਦੀ ਵੀ ਜਾਂਚ ਕੀਤੀ ਜਾਵੇਗੀ।
ਮੰਤਰੀ ਧਾਲੀਵਾਲ ਦਾ ਦਾਅਵਾ: ਤ੍ਰਿਪਤ ਬਾਜਵਾ ਨੇ ਗ਼ਲਤ ਕੰਮ ਕੀਤਾ, ਕੋਈ ਕਸੂਰਵਾਰ ਬਖਸ਼ਾਂਗੇ ਨਹੀਂ
NEXT STORY