ਭਿੰਡੀ ਸੈਦਾਂ (ਗੁਰਜੰਟ) - ਪੁਲਸ ਥਾਣਾ ਭਿੰਡੀ ਸੈਦਾਂ ਵੱਲੋਂ ਪਿੰਡ ਭੱਗੂਪੁਰ ਬੇਟ ਦੇ ਅਕਾਲੀ ਸਰਪੰਚ 'ਤੇ ਪੰਚਾਇਤੀ ਜ਼ਮੀਨ ਦੀ ਬਗੈਰ ਮਨਜ਼ੂਰੀ ਲੈ ਕੇ 20 ਸਾਲਾ ਪਟਾ 'ਤੇ ਕਰਨ ਸਬੰਧੀ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਥਾਣੇ ਦੇ ਮੁੱਖ ਅਫਸਰ ਝਿਰਮਲ ਸਿੰਘ ਨੇ ਦੱਸਿਆ ਕਿ ਪਿੰਡ ਭੱਗੂਪੁਰ ਦੇ ਨੰਬਰਦਾਰ ਗੁਰਨਾਮ ਸਿੰਘ, ਮਲਕੀਤ ਸਿੰਘ, ਮੈਂਬਰ ਪੰਚਾਇਤ ਲੱਖਾ ਸਿੰਘ, ਬੱਗਾ ਸਿੰਘ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਸ਼ਰਮਾ ਸਿੰਘ, ਤਾਰ ਕੌਰ ਆਦਿ ਨੇ ਪੰਚਾਇਤ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਨੂੰ ਲਿਖਤੀ ਦਰਖਾਸਤ ਦਿੱਤੀ ਕਿ ਸਾਬਕਾ ਸਰਪੰਚ ਮਲੂਕ ਸਿੰਘ ਜਿਸ ਦਾ ਪਿੰਡ ਵਿਚ ਆਪਣਾ ਕੋਈ ਘਰ ਨਹੀਂ ਹੈ ਅਤੇ ਸਰਪੰਚ ਜਸਬੀਰ ਸਿੰਘ ਦੇ ਘਰ ਰਹਿੰਦਾ ਹੈ, ਨੇ ਮੌਜੂਦਾ ਸਰਪੰਚ ਦੀ ਮਿਲੀਭੁਗਤ ਨਾਲ ਪੰਚਾਇਤੀ ਜ਼ਮੀਨ ਦਾ ਸਾਲ 2012-13 ਵਿਚ 20 ਸਾਲਾਂ ਦਾ ਜਾਅਲੀ ਪਟਾ 2032 ਤੱਕ ਲਖਵਿੰਦਰ ਸਿੰਘ, ਲੱਖਾ ਸਿੰਘ ਤੇ ਲਾਭ ਸਿੰਘ ਦੇ ਨਾਂ ਕਰ ਦਿੱਤਾ ਸੀ, ਜਦੋਂਕਿ ਮੌਜੂਦਾ ਅਕਾਲੀ ਸਰਪੰਚ ਜਸਬੀਰ ਸਿੰਘ ਵੱਲੋਂ ਇਸੇ ਪੰਚਾਇਤੀ ਜ਼ਮੀਨ ਦੇ ਰਕਬੇ ਨੂੰ ਸਾਲ 2016-17 ਵਿਚ ਇਕ ਸਾਲ ਲਈ 40 ਹਜ਼ਾਰ ਵਿਚ ਠੇਕੇ 'ਤੇ ਚਾੜ੍ਹਿਆ ਗਿਆ, ਜਿਸ ਸਬੰਧੀ ਪੰਚਾਇਤ ਸਕੱਤਰ ਮਨਦੀਪ ਸਿੰਘ ਨੇ ਸਪੱਸ਼ਟ ਕੀਤਾ ਕਿ ਸਰਪੰਚ ਨੇ ਰਿਕਾਰਡ ਮੁਤਾਬਕ ਵਿਭਾਗ ਵੱਲੋਂ 20 ਸਾਲਾ ਪਟੇ ਦੀ ਕੋਈ ਮਨਜ਼ੂਰੀ ਨਹੀਂ ਲਈ।
ਇਸ ਸਬੰਧੀ ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਗੁਰਪ੍ਰੀਤ ਸਿੰਘ ਵੱਲੋਂ ਸਰਪੰਚ ਵੱਲੋਂ ਬਣਾਏ ਜਾਅਲੀ ਪਟੇ ਸਬੰਧੀ ਸਪੱਸ਼ਟ ਕਰਨ ਤੋਂ ਬਾਅਦ ਪੁਲਸ ਥਾਣਾ ਭਿੰਡੀ ਸੈਦਾਂ ਨੇ ਸਰਪੰਚ ਜਸਬੀਰ ਸਿੰਘ ਭੱਗੂਪੁਰ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਆਤਮਹੱਤਿਆ ਦਾ ਡ੍ਰਾਮਾ ਰਚ ਕੇ ਝੂਠਾ ਮਾਮਲਾ ਦਰਜ ਕਰਵਾਉਣ 'ਤੇ ਪਿਓ-ਪੁੱਤ ਗ੍ਰਿਫ਼ਤਾਰ
NEXT STORY