ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਮਾਰਚ ਮਹੀਨੇ ਦਾ ਆਖਰੀ ਦਿਨ ਹੋਣ ਕਾਰਨ ਸ਼ਰਾਬ ਠੇਕੇਦਾਰਾਂ ਵੱਲੋਂ ਲਾਲ ਪਰੀ ਦੇ ਭਾਅ ਪਹਿਲਾਂ ਨਾਲੋਂ ਕੁਝ ਘੱਟ ਕੀਤੇ ਸਨ, ਜਿਸ ਕਾਰਨ ਠੇਕਿਆਂ 'ਤੇ ਸ਼ਰਾਬੀਆਂ ਦੀ ਭੀੜ ਦੇਖਣ ਨੂੰ ਮਿਲੀ। ਕਈ ਵਿਅਕਤੀ 4-4, 5-5 ਪੇਟੀਆਂ ਸ਼ਰਾਬ ਇਕੱਠੀ ਖਰੀਦਦੇ ਗਏ ਅਤੇ ਕੁਝ ਵਿਅਕਤੀਆਂ ਨੇ ਸਸਤੀ ਸ਼ਰਾਬ ਨੂੰ ਦਿਨ ਵਿਚ ਹੀ ਪੀਣਾ ਸ਼ੁਰੂ ਕਰ ਦਿੱਤਾ ਅਤੇ ਨਸ਼ੇ ਵਿਚ ਟੱਲੀ ਹੋ ਕੇ ਸੜਕ 'ਤੇ ਡਿਗੇ ਰਹੇ। ਠੇਕੇਦਾਰਾਂ ਨੇ ਭਾਰੀ ਮਾਤਰਾ ਵਿਚ ਸ਼ਰਾਬ ਵੇਚ ਕੇ ਜਿਥੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ, ਉਥੇ ਹੀ ਬੱਚੇ ਵੀ ਸ਼ਰਾਬ ਲਿਜਾਂਦੇ ਦੇਖੇ ਗਏ। ਨਾ ਤਾਂ ਐਕਸਾਈਜ਼ ਵਿਭਾਗ ਇਸ ਮੁੱਦੇ 'ਤੇ ਕਾਰਵਾਈ ਕਰ ਰਿਹਾ ਸੀ ਅਤੇ ਨਾ ਹੀ ਪੁਲਸ ਵਿਭਾਗ। ਐਕਸਾਈਜ਼ ਕਾਨੂੰਨ ਅਨੁਸਾਰ ਕੋਈ ਵੀ ਵਿਅਕਤੀ ਬਿਨਾਂ ਲਾਇਸੈਂਸ ਦੇ ਦੋ ਬੋਤਲਾਂ ਤੋਂ ਜ਼ਿਆਦਾ ਸ਼ਰਾਬ ਨਹੀਂ ਖਰੀਦ ਸਕਦਾ। 31 ਮਾਰਚ ਨੂੰ ਐਕਸਾਈਜ਼ ਵਿਭਾਗ ਦੇ ਕਿਸੇ ਵੀ ਕਰਮਚਾਰੀ ਵੱਲੋਂ ਚਲਾਨ ਨਹੀਂ ਸੀ ਕੱਟਿਆ ਜਾ ਰਿਹਾ ਅਤੇ ਨਾ ਹੀ ਪੁਲਸ ਕਰਮਚਾਰੀਆਂ ਨੇ ਭਾਰੀ ਮਾਤਰਾ ਵਿਚ ਸ਼ਰਾਬ ਖਰੀਦਣ 'ਤੇ ਕਿਸੇ ਵਿਰੁੱਧ ਕਾਰਵਾਈ ਕੀਤੀ, ਜਿਸ ਕਾਰਨ ਪੁਲਸ ਵਿਭਾਗ ਤੇ ਐਕਸਾਈਜ਼ ਵਿਭਾਗ ਦੀ ਕਾਰਜਪ੍ਰਣਾਲੀ 'ਤੇ ਸਮਾਜ ਸੇਵੀ ਸੰਗਠਨਾਂ ਨੇ ਵੱਡੇ ਸਵਾਲ ਖੜ੍ਹੇ ਕੀਤੇ ਹਨ।
ਰਾਹੁਲ ਗਾਂਧੀ ਜਿੰਨਾ ਪ੍ਰੀਡਿਕਸ਼ਨ ਕਰਦੇ ਹਨ ਉਨ੍ਹਾਂ ਦੀ ਪਾਰਟੀ ਓਨੀ ਹੀ ਛੋਟੀ ਹੁੰਦੀ ਜਾਂਦੀ ਹੈ
NEXT STORY