ਅੰਮ੍ਰਿਤਸਰ, (ਛੀਨਾ)- ਅੰਮ੍ਰਿਤਸਰ ਬੱਸ ਸਟੈਂਡ ਤੋਂ ਨਾਜਾਇਜ਼ ਚੱਲ ਰਹੀਆਂ ਬੱਸਾਂ ਨੂੰ ਰੋਕਣ 'ਚ ਨਾਕਾਮ ਰਹੇ ਜ਼ਿਲਾ ਪ੍ਰਸ਼ਾਸਨ ਖਿਲਾਫ ਅੱਜ ਆਲ ਪ੍ਰਾਈਵੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਦੇ ਨੁਮਾਇੰਦਿਆਂ ਵੱਲੋਂ ਜਨਰਲ ਸਕੱਤਰ ਬਲਦੇਵ ਸਿੰਘ ਬੱਬੂ ਦੀ ਅਗਵਾਈ ਹੇਠ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਬਲਦੇਵ ਸਿੰਘ ਬੱਬੂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦੇ ਨੱਕ ਹੇਠੋਂ ਕੁਝ ਨਿੱਜੀ ਬੱਸ ਕੰਪਨੀਆਂ ਬਿਨਾਂ ਟਾਈਮ ਟੇਬਲ ਤੋਂ ਰੋਜ਼ਾਨਾਂ ਬੱਸਾਂ ਚਲਾ ਕੇ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾ ਰਹੀਆਂ ਹਨ, ਜਿਨ੍ਹਾਂ ਖਿਲਾਫ ਆਲ ਪ੍ਰਾਈਵੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਵੱਲੋਂ ਮੋਰਚਾ ਖੋਲ੍ਹੇ ਜਾਣ ਦੇ ਬਾਵਜੂਦ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਇਹ ਗੋਰਖਧੰਦਾ ਲਗਾਤਾਰ ਜਾਰੀ ਹੈ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਜੇਕਰ ਨਾਜਾਇਜ਼ ਚੱਲਣ ਵਾਲੀਆਂ ਬੱਸਾਂ 'ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਇਕ ਹਫਤੇ 'ਚ ਸ਼ਿਕੰਜਾ ਨਾ ਕੱਸਿਆ ਗਿਆ ਤਾਂ ਇਸ ਤੋਂ ਬਾਅਦ ਯੂਨੀਅਨ ਵੱਲੋਂ ਪੂਰਾ ਜ਼ਿਲਾ ਬੰਦ ਕਰ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਤੋਂ ਪੈਦਾ ਹੋਣ ਵਾਲੀ ਹਰ ਤਰ੍ਹਾਂ ਦੀ ਸਥਿਤੀ ਲਈ ਜ਼ਿਲਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।
ਇਸ ਸਮੇਂ ਰੋਸ ਪ੍ਰਦਰਸ਼ਨ ਕਰਨ ਵਾਲਿਆਂ 'ਚ ਪ੍ਰਧਾਨ ਦਿਲਬਾਗ ਸਿੰਘ, ਗੁਰਵਿੰਦਰ ਸਿੰਘ ਰਾਜੂ, ਸੁਖਦੇਵ ਸਿੰਘ ਭੂਰਾ, ਕੰਵਲਜੀਤ ਸਿੰਘ ਕੰਵਲ, ਨਿਰਮਲ ਸਿੰਘ ਕੋਟਲਾ ਬਾਮਾ, ਬਲਬੀਰ ਸਿੰਘ ਬੀਰਾ, ਤਰਸੇਮ ਸਿੰਘ, ਜਤਿੰਦਰ ਸਿੰਘ ਨਾਗ, ਦਇਆ ਸਿੰਘ, ਦਲਜੀਤ ਸਿੰਘ, ਪਿਆਰਾ ਸਿੰਘ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ, ਲੱਖਾ ਸਿੰਘ, ਗੁਰਮੇਲ ਸਿੰਘ ਪੱਧਰੀ, ਗੁਰਚਰਨ ਸਿੰਘ, ਬੀਰਾ ਸਿੰਘ ਸੋਹੀ, ਅਮਰਿੰਦਰ ਸਿੰਘ ਲੱਕੀ, ਕੁਲਦੀਪ ਸਿੰਘ, ਦਲਬੀਰ ਮਸੀਹ, ਸੁਖਵਿੰਦਰ ਸਿੰਘ ਵੇਰਕਾ, ਨਾਰਾਇਣ ਸਿੰਘ ਤੇ ਹੋਰ ਵੀ ਬਹੁਤ ਸਾਰੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ, ਜਿਨ੍ਹਾਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਇਸ ਵਾਰ ਨਾਜਾਇਜ਼ ਬੱਸਾਂ ਖਿਲਾਫ ਵਿੱਢਿਆ ਜਾਣ ਵਾਲਾ ਸੰਘਰਸ਼ ਬਹੁਤ ਤਿੱਖਾ ਹੋਵੇਗਾ।
ਬੇਸਹਾਰਾ ਗਊਆਂ ਨੂੰ ਉਠਾਉਣ 'ਚ ਨਿਗਮ ਦਾ ਕੈਟਲ ਵਿਭਾਗ ਬੈਕਫੁੱਟ 'ਤੇ
NEXT STORY