ਪਾਇਲ/ਦੋਰਾਹਾ (ਵਿਨਾਇਕ) - ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ 22ਵੀਂ ਬਰਸੀ ਮੌਕੇ ਅੱਜ ਪੰਜਾਬ ਸਰਕਾਰ ਵੱਲੋਂ 'ਸਰਬ ਧਰਮ ਸੰਮੇਲਨ' ਰਾਹੀਂ ਸਾਬਕਾ ਮੁੱਖ ਮੰਤਰੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਰਾਜ ਪੱਧਰੀ ਸਮਾਗਮ ਸੈਕਟਰ 42 ਸਥਿਤ ਸ. ਬੇਅੰਤ ਸਿੰਘ ਯਾਦਗਾਰ ਵਿਖੇ ਕਰਵਾਇਆ ਗਿਆ। ਇਸ ਮੌਕੇ ਹਾਜ਼ਰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਬ੍ਰਹਮ ਮਹਿੰਦਰਾ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸਾਧੂ ਸਿੰਘ ਧਰਮਸੌਤ ਸਣੇ ਅਨੇਕਾਂ ਸਿਆਸੀ ਸ਼ਖਸੀਅਤਾਂ ਨੇ ਬੇਅੰਤ ਸਿੰਘ ਦੀ ਸਮਾਧੀ 'ਤੇ ਫੁੱਲਮਾਲਾ ਚੜ੍ਹਾ ਕੇ ਸੂਬੇ ਦੇ 12ਵੇਂ ਮੁੱਖ ਮੰਤਰੀ ਜਿਨ੍ਹਾਂ ਨੇ ਸੂਬੇ 'ਚ ਅਮਨ, ਸ਼ਾਂਤੀ ਦੀ ਬਹਾਲੀ ਲਈ ਆਪਣੀ ਜਾਨ ਕੁਰਬਾਨ ਕੀਤੀ, ਨੂੰ ਯਾਦ ਕੀਤਾ।
ਇਸ ਮੌਕੇ ਵੱਖ-ਵੱਖ ਧਰਮਾਂ ਦੇ ਪ੍ਰਤੀਨਿਧੀਆਂ ਵਲੋਂ ਧਾਰਮਿਕ ਪ੍ਰਵਚਨਾਂ ਅਤੇ ਕੀਰਤਨ ਰਾਹੀਂ ਸਾਬਕਾ ਮੁੱਖ ਮੰਤਰੀ ਦੀ ਵਿਛੜੀ ਰੂਹ ਦੀ ਸ਼ਾਂਤੀ ਲਈ ਪ੍ਰਰਾਥਨਾ ਕੀਤੀ ਗਈ। ਸਾਬਕਾ ਮੁੱਖ ਮੰਤਰੀ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਪੋਤਰੇ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਬੇਅੰਤ ਸਿੰਘ ਦੇ ਨਕਸ਼ੇ ਕਦਮਾਂ 'ਤੇ ਚੱਲਣ ਦਾ ਅਹਿਦ ਲੈਂਦਿਆਂ ਉਨ੍ਹਾਂ ਵੱਲੋਂ ਪਾਏ ਪੂਰਨਿਆਂ 'ਤੇ ਚੱਲਣ ਦਾ ਪ੍ਰਣ ਵੀ ਲਿਆ। ਰਾਜ ਪੱਧਰੀ 'ਸਰਬ ਧਰਮ ਸੰਮੇਲਨ' 'ਚ ਸ਼ਾਮਲ ਹੋਣ ਵਾਲਿਆਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਕੁਲ ਹਿੰਦ ਅੱਤਵਾਦ ਵਿਰੋਧੀ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ, ਮਾਰਕਫੈੱਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ, ਬੇਅੰਤ ਸਿੰਘ ਦੇ ਪੁੱਤਰ ਤੇਜਪ੍ਰਕਾਸ਼ ਸਿੰਘ ਤੇ ਪੁੱਤਰੀ ਗੁਰਕੰਵਲ ਕੌਰ (ਦੋਵੇਂ ਸਾਬਕਾ ਮੰਤਰੀ), ਪੋਤਰਾ ਗੁਰਕੀਰਤ ਸਿੰਘ ਕੋਟਲੀ (ਵਿਧਾਇਕ) ਤੇ ਗੁਰਇਕਬਾਲ ਸਿੰਘ ਹਨੀ (ਡੀ. ਐੱਸ. ਪੀ.) ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸਿੱਧੂ ਵੀ ਹਾਜ਼ਰ ਹੋਏ।
ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ, ਡਾ. ਰਾਜ ਕੁਮਾਰ ਵੇਰਕਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸੁਖਵੰਤ ਸਿੰਘ ਡੁਗਰੀ, ਅਮਰੀਕ ਸਿੰਘ ਢਿੱਲੋਂ, ਬਲਬੀਰ ਸਿੰਘ ਸਿੱਧੂ, ਰਾਕੇਸ਼ ਪਾਂਡੇ, ਸੁਰਿੰਦਰ ਕੁਮਾਰ ਡਾਬਰ, ਲਖਵੀਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਜੀਪੀ, ਭਾਰਤ ਭੂਸ਼ਣ ਆਸ਼ੂ, ਕੁਲਜੀਤ ਸਿੰਘ ਨਾਗਰਾ, ਸੁਰਜੀਤ ਸਿੰਘ ਧੀਮਾਨ, ਨੱਥੂ ਰਾਮ, ਨਵਤੇਜ ਸਿੰਘ ਚੀਮਾ, ਕੁਲਦੀਪ ਸਿੰਘ ਵੈਦ, ਸੰਜੀਵ ਤਲਵਾੜ, ਸੁਖਪਾਲ ਸਿੰਘ ਭੁੱਲਰ ਤੇ ਅੰਗਦ ਸਿੰਘ ਸੈਣੀ (ਸਾਰੇ ਵਿਧਾਇਕ), ਸੀਨੀਅਰ ਮਹਿੰਦਰ ਸਿੰਘ ਕੇ. ਪੀ., ਮਲਕੀਤ ਸਿੰਘ ਦਾਖਾ, ਜਗਮੋਹਨ ਸਿੰਘ ਕੰਗ, ਮਨਿੰਦਰਜੀਤ ਸਿੰਘ ਬਿੱਟਾ ਤੇ ਹੰਸ ਰਾਜ ਜੋਸ਼ਨ (ਸਾਰੇ ਸਾਬਕਾ ਮੰਤਰੀ), ਅਜੀਤਇੰਦਰ ਸਿੰਘ ਮੋਫਰ, ਜੁਗਲ ਕਿਸ਼ੋਰ, ਸ਼ਮਸ਼ੇਰ ਸਿੰਘ ਰਾਏ (ਸਾਰੇ ਸਾਬਕਾ ਵਿਧਾਇਕ), ਡਾ. ਅਮਰ ਸਿੰਘ, ਕਾਂਗਰਸੀ ਆਗੂ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ, ਚੇਅਰਮੈਨ ਬੰਤ ਸਿੰਘ ਦੋਬੁਰਜੀ ਪ੍ਰਧਾਨ ਨਗਰ ਕੌਂਸਲ ਦੋਰਾਹਾ, ਪਰਮਜੀਤ ਸਿੰਘ ਕੜਵਲ, ਸੁਖਜਿੰਦਰ ਸਿੰਘ ਲਾਲੀ ਮਜੀਠੀਆ, ਲਖਵਿੰਦਰ ਕੌਰ ਗਰਚਾ, ਮੇਜਰ ਸਿੰਘ ਭੈਣੀ, ਬਿਕਰਮ ਸਿੰਘ ਮੋਫਰ, ਗੁਰਦੀਪ ਸਿੰਘ ਚੱਕ ਸਰਵਣ ਨਾਥ, ਭੁਪਿੰਦਰ ਸਿੰਘ ਭਿੰਦਾ ਤੇ ਸਾਬਕਾ ਡੀ. ਪੀ. ਆਰ. ਓ. ਉਜਾਗਰ ਸਿੰਘ ਤੋਂ ਇਲਾਵਾ ਪ੍ਰਦੇਸ਼ ਕਾਂਗਰਸ ਅਤੇ ਜ਼ਿਲਾ ਯੂਨਿਟਾਂ ਦੇ ਅਹੁਦੇਦਾਰ, ਸਮਾਜਿਕ, ਧਾਰਮਿਕ ਸ਼ਖਸੀਅਤਾਂ ਅਤੇ ਸਾਬਕਾ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।
ਢਾਈ ਕਰੋੜ ਦੀ ਜ਼ਮੀਨ 16 ਲੱਖ 'ਚ ਵੇਚ ਗਿਆ ਕਿਰਾਏਦਾਰ
NEXT STORY