ਚੰਡੀਗੜ੍ਹ (ਸੁਸ਼ੀਲ) - ਸਟ੍ਰੀਟ ਲਾਈਟ ਬੰਦ ਹੋਣ ਕਾਰਨ ਲੁਧਿਆਣਾ ਸੀ. ਐੱਮ. ਸੀ. ਹਸਪਤਾਲ ਤੋਂ ਮਰੀਜ਼ ਨੂੰ ਲੈ ਕੇ ਸ਼ਿਮਲਾ ਜਾ ਰਹੀ ਐਂਬੂਲੈਂਸ ਬੁੱਧਵਾਰ ਰਾਤ ਸੈਕਟਰ 37/38 ਦੇ ਚੌਕ ਨਾਲ ਟਕਰਾ ਗਈ। ਟੱਕਰ ਲੱਗਦੇ ਹੀ ਐਂਬੂਲੈਂਸ 'ਚ ਮਰੀਜ਼ ਅਤੇ ਹੋਰ ਵਾਲ-ਵਾਲ ਬਚ ਗਏ। ਐਂਬੂਲੈਂਸ ਦਾ ਐਕਸਲ ਟੁੱਟਣ ਕਾਰਨ ਚੌਕ 'ਚ ਹੀ ਖੜ੍ਹੀ ਹੋ ਗਈ। ਸੜਕ ਹਾਦਸੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੀ. ਸੀ. ਆਰ. ਸੈਕਟਰ 39 ਥਾਣਾ ਮੁਖੀ ਰਾਜਦੀਪ ਸਿੰਘ ਅਤੇ ਡੀ. ਐੱਸ. ਪੀ. ਸਾਊਥ ਮੌਕੇ 'ਤੇ ਪਹੁੰਚੇ। ਪੁਲਸ ਨੇ ਆਉਂਦੇ ਹੀ ਮਰੀਜ਼ ਨੂੰ ਚੈੱਕ ਕੀਤਾ ਤਾਂ ਉਹ ਠੀਕ ਸੀ। ਮਰੀਜ਼ ਨੂੰ ਸ਼ਿਮਲਾ ਪਹੁੰਚਾਉਣ ਲਈ ਪੁਲਸ ਨੇ ਦੂਜੀ ਐਂਬੂਲੈਂਸ ਮੌਕੇ 'ਤੇ ਬੁਲਾਈ। ਲਗਭਗ ਦੋ ਘੰਟੇ ਦੇ ਬਾਅਦ ਆਮ ਲੋਕਾਂ ਦੀ ਮਦਦ ਨਾਲ ਨੁਕਸਾਨਗ੍ਰਸਤ ਐਂਬੂਲੈਂਸ 'ਚੋਂ ਮਰੀਜ਼ ਨੂੰ ਬਾਹਰ ਕੱਢ ਕੇ ਦੂਜੀ ਐਂਬੂਲੈਂਸ 'ਚ ਸ਼ਿਫਟ ਕੀਤਾ ਗਿਆ। ਹਾਦਸੇ ਸਮੇਂ ਮਰੀਜ਼ ਨੂੰ ਆਕਸੀਜਨ ਲੱਗੀ ਹੋਈ ਸੀ।
ਐਂਬੂਲੈਂਸ ਚਾਲਕ ਲੁਧਿਆਣਾ ਵਾਸੀ ਸੁਰਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਸਾਹਮਣੇ ਤੋਂ ਆ ਰਹੀ ਗੱਡੀ ਦੀ ਲਾਈਟ ਅੱਖਾਂ 'ਚ ਪਈ ਸੀ, ਜਿਸ ਕਾਰਨ ਐਂਬੂਲੈਂਸ ਚੌਕ ਨਾਲ ਟਕਰਾ ਕੇ ਨੁਕਸਾਨਗ੍ਰਸਤ ਹੋ ਗਈ। ਸੈਕਟਰ 39 ਥਾਣਾ ਪੁਲਸ ਨੇ ਮਾਮਲੇ ਦੀ ਡੀ. ਡੀ. ਆਰ. ਦਰਜ ਕਰ ਲਈ। ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਐਂਬੂਲੈਂਸ ਚਲਾਉਂਦਾ ਹੈ। ਬੁੱਧਵਾਰ ਸ਼ਾਮ ਸੀ. ਐੱਮ. ਸੀ. ਹਸਪਤਾਲ 'ਚ ਮਰੀਜ਼ ਨੂੰ ਲੈ ਕੇ ਸ਼ਿਮਲਾ ਦੇ ਆਈ. ਜੀ. ਐੱਮ. ਸੀ. ਹਸਪਤਾਲ 'ਚ ਛੱਡਣ ਲਈ ਜਾ ਰਿਹਾ ਸੀ। ਜਿਵੇਂ ਹੀ ਐਂਬੂਲੈਂਸ ਸੈਕਟਰ 37/38 ਚੌਕ ਕ੍ਰਾਸ ਕਰਨ ਲੱਗੀ ਤਾਂ ਸਾਹਮਣੇ ਆ ਰਹੀ ਗੱਡੀ ਦੀ ਲਾਈਟ ਦੀ ਰੈਸ਼ਨੀ ਅੱਖਾਂ 'ਚ ਪਈ, ਜਿਸ ਕਾਰਨ ਐਂਬੂਲੈਂਸ ਚੌਕ ਨਾਲ ਟਕਰਾ ਗਈ। ਟੱਕਰ ਲੱਗਦੇ ਹੀ ਗੱਡੀ ਦਾ ਐਕਸਲ ਟੁੱਟ ਗਿਆ ਅਤੇ ਗੱਡੀ ਉਥੇ ਹੀ ਖੜ੍ਹੀ ਹੋ ਗਈ। ਜ਼ੋਰਦਾਰ ਟੱਕਰ ਲੱਗਣ ਕਾਰਨ ਮਰੀਜ਼ ਨੂੰ ਵੀ ਝਟਕਾ ਲੱਗਾ।
ਐਂਬੂਲੈਂਸ ਟਕਰਾਉਣ ਕਾਰਨ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਰੀਜ਼ ਨੂੰ ਚੈੱਕ ਕੀਤਾ ਅਤੇ ਦੂਜੀ ਐਂਬੂਲੈਂਸ ਬੁਲਾ ਕੇ ਮਰੀਜ਼ ਨੂੰ ਉਸ 'ਚ ਸ਼ਿਫਟ ਕਰ ਦਿੱਤਾ। ਚਸ਼ਮਦੀਦ ਨੇ ਦੱਸਿਆ ਕਿ ਸੜਕ ਹਾਦਸੇ ਸਮੇਂ ਮਰੀਜ਼ ਨੂੰ ਆਕਸੀਜਨ ਅਤੇ ਹੋਰ ਉਪਕਰਨ ਲੱਗੇ ਹੋਏ ਸਨ। ਉਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਐਂਬੂਲੈਂਸ ਬੁਲਾਉਣ ਅਤੇ ਸ਼ਿਫਟ ਕਰਨ 'ਚ ਲਗਭਗ ਦੋ ਘੰਟੇ ਲੱਗ ਗਏ। ਇਸਦੇ ਬਾਅਦ ਦੂਜੀ ਐਂਬੂਲੈਂਸ ਮਰੀਜ਼ ਨੂੰ ਲੈ ਕੇ ਸ਼ਿਮਲਾ ਰਵਾਨਾ ਹੋਈ। ਡੀ. ਐੱਸ. ਪੀ. ਸਾਊਥ ਦੀਪਕ ਯਾਦਵ ਨੇ ਦੱਸਿਆ ਕਿ ਹਨ੍ਹਰੇ ਕਾਰਨ ਐਂਬੂਲੈਂਸ ਚੌਚ ਨਾਲ ਟਕਰਾ ਗਈ ਸੀ ਪਰ ਹਾਦਸੇ 'ਚ ਸਾਰੇ ਲੋਕ ਵਾਲ-ਵਾਲ ਬਚ ਗਏ।
ਮਿਸਤਰੀ ਦਾ ਕਤਲ ਕਰਨ ਵਾਲੇ 2 ਕਾਬੂ
NEXT STORY