ਜਲੰਧਰ (ਨਰਿੰਦਰ ਮੋਹਨ)-ਲੱਗਭਗ 48 ਦੇਸ਼ਾਂ ਦੇ 600 ਸ਼ਹਿਰਾਂ ਵਿਚ ਚੱਲ ਰਹੀ ‘ਇਨਡਰਾਈਵ’ ਨੂੰ ਪੰਜਾਬ ਦੀ ਰਾਜਧਾਨੀ ਵਿਚ ਗ਼ੈਰ-ਕਾਨੂੰਨੀ ਐਲਾਨ ਕਰ ਦਿੱਤਾ ਹੈ। ‘ਇਨਡਰਾਈਵ’ ਐਪ ਨਾਲ ਚੱਲਣ ਵਾਲੀਆਂ ਕਿਰਾਏ ਦੀਆਂ ਕਾਰਾਂ ਆਦਿ ਦੇ ਧੜਾਧੜ ਚਲਾਨ ਕੱਟੇ ਜਾ ਰਹੇ ਹਨ। ਅਮਰੀਕਾ ਦੀ ਕੈਬ ਕੰਪਨੀ ‘ਇਨਡਰਾਈਵ’ ਨੇ ਭਾਰਤ ਵਿਚ ਇਸ ਹੱਦ ਤਕ ਘੁਸਪੈਠ ਕਰ ਲਈ ਹੈ ਕਿ ਚੰਡੀਗੜ੍ਹ ਟ੍ਰਾਈਸਿਟੀ ਦੇ ਹਜ਼ਾਰਾਂ ਡਰਾਈਵਰ ਉਸ ਨਾਲ ਜੁੜ ਚੁੱਕੇ ਹਨ ਅਤੇ ‘ਇਨਡਰਾਈਵ’ ਰਾਹੀਂ ਯਾਤਰਾ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਹਜ਼ਾਰਾਂ ’ਚ ਰੋਜ਼ਾਨਾ ਹੋਣ ਲੱਗੀ ਹੈ। ਭਾਰਤ ’ਚ ਬਿਨਾਂ ਰਜਿਸਟ੍ਰੇਸ਼ਨ ਦੇ ‘ਇਨਡਰਾਈਵ’ ਐਪ ਰਾਹੀਂ ਕੈਬ ਸਰਵਿਸ ਮੁਹੱਈਆ ਕਰਵਾ ਰਹੀ ਹੈ, ਜਿਸ ਨਾਲ ਟਰਾਂਸਪੋਰਟ ਟੈਕਸ, ਜੀ. ਐੱਸ. ਟੀ. ਦਾ ਭਾਰੀ ਨੁਕਸਾਨ ਹੋ ਰਿਹਾ ਹੈ।

ਵਾਹਨ ਚਲਾਉਣ ਵਾਲੀ ਐਪ ਓਲਾ, ਉਬਰ ਦੇ ਉਲਟ ‘ਇਨਡਰਾਈਵ’ ਵਿਚ ਗਾਹਕ ਜਾਂ ਮੁਸਾਫ਼ਿਰ ਕਿਰਾਏ ਦੀ ਰਕਮ ਖੁਦ ਤੈਅ ਕਰਦਾ ਹੈ। ਕੰਪਨੀ ਦਾ ਸਿਰਫ ਐਪ ਹੈ, ਕਾਰ-ਡਰਾਈਵਰ ਆਦਿ ਲੋਕਾਂ ਦਾ ਖੁਦ ਦਾ ਹੁੰਦਾ ਹੈ। ਮੋਹਾਲੀ, ਚੰਡੀਗੜ੍ਹ ਦੇ ਨਾਲ-ਨਾਲ ‘ਇਨਡਰਾਈਵ’ ਨੇ ਪੰਜਾਬ ਵਿਚ ਵੀ ਆਪਣੀ ਸੇਵਾ ਸ਼ੁਰੂ ਕਰ ਦਿੱਤੀ ਹੈ। ਲੁਧਿਆਣਾ ਵਿਚ ‘ਇਨਡਰਾਈਵ’ ਐਪ ਦੀ ਵਰਤੋਂ ਕੀਤੀ ਜਾ ਰਹੀ ਹੈ, ਜਦਕਿ ਜਲੰਧਰ ਵਿਚ ਵੀ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। ਸਿਰਫ ਚੰਡੀਗੜ੍ਹ ਟ੍ਰਾਈਸਿਟੀ ਮੋਹਾਲੀ-ਚੰਡੀਗੜ੍ਹ-ਪੰਚਕੂਲਾ ’ਚ 35000 ਤੋਂ ਵੱਧ ਟੈਕਸੀਆਂ ‘ਇਨਡਰਾਈਵ’ ਨਾਲ ਚੱਲਣ ਲੱਗੀਆਂ ਹਨ ਅਤੇ ਓਲਾ, ਉਬੇਰ ਤੋਂ ਘੱਟ ਹੋਣ ਲੱਗੀਆਂ ਹਨ।

ਚੰਡੀਗੜ੍ਹ ਟ੍ਰਾਈਸਿਟੀ ’ਚ 498 ਟੈਕਸੀ ਸੇਵਾ ਕੇਂਦਰ ਹਨ, ਜਿਨ੍ਹਾਂ ’ਚੋਂ ਵਧੇਰੇ ‘ਇਨਡਰਾਈਵ’ ਨਾਲ ਜੁੜ ਚੁੱਕੇ ਹਨ। ਇਵੇਂ ਹੀ ‘ਬਲਾ-ਬਲਾ’ ਐਪ ਵੀ ਹੈ, ਜੋ ਫਰਾਂਸ ਦੀ ਐਪ ਹੈ। ਹਾਲਾਂਕਿ ਅਜੇ ਟਰਾਂਸਪੋਰਟ ਵਿਭਾਗ ਨੇ ‘ਬਲਾ-ਬਲਾ’ ਐਪ ਨਾਲ ਚੱਲ ਰਹੇ ਵਾਹਨਾਂ ਦੇ ਚਲਾਨ ਕੱਟਣੇ ਸ਼ੁਰੂ ਨਹੀਂ ਕੀਤੇ ਪਰ ‘ਇਨਡਰਾਈਵ’ ਵਰਗੀਆਂ ਵੱਡੀਆਂ ਕੰਪਨੀਆਂ ਦੇ ਵਿਰੁੱਧ ਪ੍ਰਸ਼ਾਸਨ ਬੇਵੱਸ ਹੋ ਗਿਆ ਹੈ। ਇਹ ਕੰਪਨੀਆਂ ਮੋਬਾਇਲ ਐਪ ਨਾਲ ਚੱਲਦੀਆਂ ਹਨ। ਇਨ੍ਹਾਂ ਦਾ ਚੰਡੀਗੜ੍ਹ ਦੇ ਆਸ-ਪਾਸ ਕੋਈ ਦਫ਼ਤਰ ਵੀ ਨਹੀਂ ਹੈ। ਐੱਸ. ਟੀ. ਏ. ਮੁਹਿੰਮ ਚਲਾ ਕੇ ‘ਇਨਡਰਾਈਵ’ ਦੀਆਂ ਗੱਡੀਆਂ ਚਲਾਉਣ ਵਾਲਿਆਂ ਦੇ ਚਲਾਨ ਕੱਟਦਾ ਹੈ। ਕਈ ਵਾਰ ਗੱਡੀਆਂ ਜ਼ਬਤ ਕੀਤੀਆਂ ਗਈਆਂ ਹਨ ਪਰ ਇਸ ’ਚ ਡਰਾਈਵਰ ਹੀ ਫਸਦਾ ਹੈ।
ਇਹ ਵੱਡੀ ਗੱਲ ਹੈ ਕਿ ‘ਇਨਡਰਾਈਵ’ ਦੇ ਲੋੜੀਂਦੇ ਪਰਮਿਟ ਨਹੀਂ ਹਨ। ਇਸ ਦਾ ਖਮਿਆਜ਼ਾ ਹੁਣ ਟੈਕਸੀ ਡਰਾਈਵਰਾਂ ਨੂੰ ਭੁਗਤਣਾ ਪੈ ਰਿਹਾ ਹੈ। ਪਿਛਲੇ ਜੂਨ ਮਹੀਨੇ ’ਚ ਪੰਜਾਬ ਨੰਬਰ ਵਾਲੇ ਲੱਗਭਗ 100 ਟੈਕਸੀ ਵਾਹਨਾਂ ਦੇ ਚਲਾਨ ਚੰਡੀਗੜ੍ਹ ਵਿਚ ਕੱਟੇ ਗਏ ਹਨ ਅਤੇ ਚਲਾਨ ’ਚ ਸਪੱਸ਼ਟ ਤੌਰ ’ਤੇ ਜੁਰਮ ‘ਇਨਡਰਾਈਵ’ ਐਪ ਰਾਹੀਂ ਗੱਡੀ ਦੀ ਬੁਕਿੰਗ ਕਰਨਾ ਲਿਖਿਆ ਗਿਆ ਹੈ। ਇਹ ਚਲਾਨ ਵੀ 10-10 ਹਜ਼ਾਰ ਰੁਪਏ ਦੇ ਜੁਰਮਾਨੇ ਵਾਲੇ ਕੁਝ ਡਰਾਈਵਰਾਂ ਨੇ ਦੱਸਿਆ ਕਿ ਇੰਨੀ ਤਾਂ ਕਮਾਈ ਨਹੀਂ ਹੁੰਦੀ, ਜਿੰਨੇ ਚਲਾਨ ਉਨ੍ਹਾਂ ਨੂੰ ਭਰਨੇ ਪੈ ਰਹੇ ਹਨ, ਅਜਿਹੇ ਵਿਚ ਉਹ ਆਪਣੇ ਪਰਿਵਾਰ ਨੂੰ ਕਿਵੇਂ ਪਾਲਣਗੇ।
ਇਸ ਤੋਂ ਵੀ ਗੰਭੀਰ ਗੱਲ ਇਹ ਵੀ ਹੈ ਕਿ ‘ਇਨਡਰਾਈਵ’ ਕੋਲ ਉਚਿਤ ਸੁਰੱਖਿਆ ਤੰਤਰ ਵੀ ਨਹੀਂ ਹੈ। ਡਰਾਈਵਰਾਂ ਦੀ ਕੋਈ ਜਾਂਚ ਨਹੀਂ ਕੀਤੀ ਜਾਂਦੀ ਹੈ, ਕੋਈ ਵੀ ਐਵੇਂ ਹੀ ਡਰਾਈਵਰ ਬਣ ਸਕਦਾ ਹੈ। ਉਨ੍ਹਾਂ ਕੋਲ ਕੋਈ ਐਮਰਜੈਂਸੀ ਤੰਤਰ ਨਹੀਂ ਹੈ। ‘ਇਨਡਰਾਈਵ’ ਨਾਲ ਜੁੜੇ ਡਰਾਈਵਰਾਂ ਦਾ ਕੰਪਨੀ ਦੇ ਨਾਲ ਸੰਪਰਕ ਸਿਰਫ ਚੈਟ ਰਾਹੀਂ ਹੁੰਦਾ ਹੈ। ਇਧਰ ਐੱਨ. ਜੀ. ਓ. ਪਰਿਵਰਤਨ ਵੈੱਲਫੇਅਰ ਐਸੋਸੀਏਸ਼ਨ ਚੰਡੀਗੜ੍ਹ ਦੀ ਰਿਤੂ ਗਰਗ ਨੇ ਦੱਸਿਆ ਕਿ ਉਨ੍ਹਾਂ ਕੋਲ ‘ਇਨਡਰਾਈਵ’ ਦੇ ਘਟੀਆ ਵਤੀਰੇ ਦੀ ਸ਼ਿਕਾਇਤ ਵੀ ਆਈ ਹੈ, ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਅਣ-ਅਧਿਕਾਰਤ ਐਪ ਦੇ ਡਰਾਈਵਰ ਦਾ ਵੈਰੀਫਿਕੇਸ਼ਨ ਚੈੱਕ ਨਹੀਂ ਹੁੰਦਾ, ਸ਼ਾਇਦ ਇਸੇ ਲਈ ਉਹ ਬਦਤਮੀਜ਼ੀ ਨਾਲ ਪੇਸ਼ ਆਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਅਸੀਂ ਸਾਰੀਆਂ ਔਰਤਾਂ ਆਪਣੇ ਬੱਚਿਆਂ ਨੂੰ ਮਨਜ਼ੂਰਸ਼ੁਦਾ ਐਪਸ ਦੀ ਹੀ ਵਰਤੋਂ ਕਰਨ ਦੀ ਸਲਾਹ ਦਿੰਦੀਆਂ ਹਾਂ ਤਾਂ ਕਿ ਉਹ ਸੇਫ ਰਹਿਣ ਤੇ ਸਾਰੀਆਂ ਔਰਤਾਂ ਨੂੰ ਆਪਣੀ ਰਾਈਡ ਦੀ ਜਾਣਕਾਰੀ ਆਪਣੇ ਪਰਿਵਾਰ ਨਾਲ ਸ਼ੇਅਰ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ।
ਜਲੰਧਰ ਦੇ ਨੌਜਵਾਨਾਂ ਨੇ ਕੀਤਾ ਕਮਾਲ, ਮਨਫ਼ੀ ਤਾਪਮਾਨ 'ਚ ਕੀਤੀ 14 ਹਜ਼ਾਰ ਫੁੱਟ ਤੋਂ ਉੱਚੀ ਚੜ੍ਹਾਈ
NEXT STORY