ਅੰਮ੍ਰਿਤਸਰ (ਸੁਮਿਤ ਖੰਨਾ) - ਅੰਮ੍ਰਿਤਸਰ ਦੀ ਸੈਟਰਲ ਜੇਲ 'ਚ ਬੰਦ ਪਾਕਿਸਤਾਨੀ ਲੜਕੀ ਹਿਨਾ ਨੂੰ ਦੇਸ਼ ਭੇਜਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ 8 ਮਈ 2006 ਨੂੰ ਗੁੱਜਰਾਂਵਾਲਾ ਤੋਂ 2 ਪਾਕਿਸਤਾਨੀ ਔਰਤਾਂ ਫਾਤਿਮਾ ਬੀਬੀ ਅਤੇ ਤੇ ਮੁਮਤਾਜ਼ ਸਮਝੌਤਾ ਐਕਸਪ੍ਰੈਸ ਰਾਹੀ ਭਾਰਤ ਆਈਆਂ ਸਨ, ਜਿਨ੍ਹਾਂ ਕੋਲੋ ਨਸ਼ੀਲੀ ਸਮੱਗਰੀ ਫੜੀ ਗਈ ਸੀ। ਜਿਸ ਕਾਰਨ ਦੋਹਾਂ ਭੈਣਾਂ ਨੂੰ 10 ਸਾਲ ਦੀ ਸਜ਼ਾ ਤੇ ਜ਼ੁਰਮਾਨਾ ਲਗਾ ਦਿੱਤਾ ਗਿਆ ਸੀ। ਸਜ਼ਾ ਦੌਰਾਨ ਫਾਤਿਮਾ ਬੀਬੀ ਨੇ ਜੇਲ 'ਚ ਹਿਨਾ ਨਾਂ ਦੀ ਲੜਕੀ ਨੂੰ ਜਨਮ ਦਿੱਤਾ ਜੋ ਉਨ੍ਹਾਂ ਨਾਲ ਹੀ ਜੇਲ 'ਚ ਹੈ। ਸਵੈਗ ਅਤੇ ਸਭ ਦਾ ਭਲਾ ਸੰਸਥਾਵਾਂ ਇਨ੍ਹਾਂ ਦੋਹਾਂ ਭੈਣਾਂ ਤੇ ਹਿਨਾ ਲਈ ਅੱਗੇ ਆਈਆਂ ਹਨ। ਇਨ੍ਹਾਂ ਸੰਸਥਾਵਾਂ ਵੱਲੋਂ 4 ਲੱਖ ਦਾ ਜੁਰਮਾਨਾ ਦੇ ਦਿੱਤਾ ਗਿਆ ਹੈ, ਤੇ ਸਜ਼ਾ ਪੂਰੀ ਹੋਣ ਅਤੇ ਜੁਰਮਾਨਾ ਦੇਣ ਦੇ ਬਾਵਜੂਦ ਇਹ ਜੇਲ ਅੰਦਰ ਅਜੇ ਵੀ ਬੰਦ ਹਨ। ਜਿਸ ਸਬੰਧੀ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿੱਖੀ ਗਈ ਹੈ ਤਾਂ ਜੋ ਉਹ ਆਪਣੇ ਦੇਸ਼ ਵਾਪਸ ਪਰਤ ਸਕਣ।
ਡੇਰੇ ਸੱਚਾ ਸੌਦਾ ਨੇ ਖੋਹਿਆ ਇਨ੍ਹਾਂ ਮਾਪਿਆਂ ਦਾ ਸਹਾਰਾ, ਸੁਣੋ ਮਾਂ-ਪਿਓ ਦੀ ਗੁਹਾਰ (ਵੀਡੀਓ)
NEXT STORY