ਅੰਮ੍ਰਿਤਸਰ (ਸੁਮਿਤ ਖੰਨਾ) : ਕਾਂਗਰਸ ਦੇ ਸਭ ਤੋਂ ਪੁਰਾਣੇ ਸੰਗਠਨ ਨੇ ਹਾਈਕਮਾਂਡ ਨੂੰ ਜ਼ਿਲ੍ਹਾ ਪ੍ਰਧਾਨਗੀ ਨੂੰ ਲੈ ਖਰੀਆਂ-ਖਰੀਆਂ ਸੁਣਾਈਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਸੇਵਾ ਦਲ ਦੇ ਆਗੂ ਨੇ ਦੱਸਿਆ ਕਿ ਉਨ੍ਹਾਂ ਦਾ ਸੰਗਠਨ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚੱਲਦੇ ਹਨ ਪਰ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਜ਼ਿਲ੍ਹਾ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਦੁਚਿੱਤੀ ਬਣੀ ਹੋਈ ਹੈ। ਕਾਂਗਰਸ ਨੇ ਬਹੁਤ ਸਾਰੀਆਂ ਕੁਰਬਾਨੀਆਂ ਦੇ ਆਜ਼ਾਦੀ ਦੀ ਲੜਾਈ ਲੜੀ ਸੀ ਤੇ ਉਸ ਸਮੇਂ ਇਕ ਨਾਅਰਾ ਲੱਗਾ ਸੀ 'ਇਹ ਕੀ ਹੋਇਆ ਦੀਵਾ ਗੁੱਲ'। ਅੱਜ ਉਹ ਹੀ ਦੀਵਾ ਸੀਨੀਅਰ ਕਾਂਗਰਸੀਆਂ ਦੀ ਛਾਤੀ ਦੇ ਉੱਪਰ ਬਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਅਸੀਂ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਦੱਸਿਆ ਕਿ ਸਾਨੂੰ ਸੁਣਨ 'ਚ ਆਇਆ ਹੈ ਕਿ ਤਿੰਨ ਸਾਲ ਪਹਿਲਾਂ ਇਕ ਆਰ.ਐੱਸ.ਐੱਸ. ਦਾ ਵਰਕਰ ਕਾਂਗਰਸ ਪਾਰਟੀ 'ਚ ਸ਼ਾਮਲ ਹੋਇਆ ਸੀ ਤੇ ਕੁਝ ਨੇਤਾਂ ਉਸ ਦੀ ਪੈਰਵਾਹੀ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿ ਕਾਂਗਰਸ ਦੀਆਂ 440 ਤੋਂ 40 ਸੀਟਾਂ ਆਉਣ ਦਾ ਕਾਰਨ ਇਹ ਹੀ ਹੈ ਕਿ ਪੈਰਾਸ਼ੂਟ ਦੇ ਨੇਤਾ ਸਾਡੇ 'ਤੇ ਥੋਪੇ ਜਾਂਦੇ ਹਨ, ਜਿਸ ਕਾਰਨ ਪਾਰਟੀ ਹਾਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਨਾਲ ਹਨ ਤੇ ਸੇਵਾ ਦਲ ਦੀ ਕਮਾਂਡ ਇਨ੍ਹਾਂ ਦੇ ਹੀ ਹੱਥ 'ਚ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸੇਵਾ ਦਲ ਦਾ ਪ੍ਰਧਾਨ ਆਲ ਇੰਡੀਆ ਕਾਂਗਰਸ ਦਾ ਪ੍ਰਧਾਨ ਹੀ ਹੁੰਦਾ ਹੈ ਪਰ ਥੱਲੇ ਦੇ ਕੁਝ ਨੇਤਾਂ ਆਪਣੇ ਸੁਆਰਥਾਂ ਲਈ ਕਾਂਗਰਸ ਪਾਰਟੀ ਦਾ ਬੇੜਾ ਗਰਕ ਕਰ ਰਹੇ ਹਨ।
ਇਹ ਵੀ ਪੜ੍ਹੋਂ : ਘਰ ਛੱਡ ਕੇ ਗਈ 14 ਸਾਲਾ ਕੁੜੀ ਨੇ ਬਿਆਨ ਕੀਤੀ ਰੂਹ ਕੰਬਾਊ ਦਾਸਤਾਨ, ਇੰਝ ਚੜ੍ਹੀ ਸੀ ਦਲਾਲਾਂ ਦੇ ਹੱਥ
ਆਗੂ ਨੇ ਦੱਸਿਆ ਕਿ ਪਹਿਲਾਂ ਜਦੋਂ ਵਰਕਰ ਪਾਰਟੀ 'ਚ ਸ਼ਾਮਲ ਹੁੰਦਾ ਸੀ ਤਾਂ ਉਹ ਸੋਚਦਾ ਸੀ ਕਿ ਮੈਂ ਪਾਰਟੀ ਲਈ ਕੀ ਕੀਤਾ ਪਰ ਅੱਜ ਜਿਹੜਾ ਵਰਕਰ ਤੇ ਲੀਡਰ ਪਾਰਟੀ 'ਚ ਆਉਂਦਾ ਹੈ ਉਹ ਕਹਿੰਦਾ ਹੈ ਕਿ ਪਾਰਟੀ ਨੇ ਮੈਨੂੰ ਕੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੇਵਾ ਦਲ ਨੇ ਅੱਜ ਤੱਕ ਪਾਰਟੀ ਤੋਂ ਕਿਸੇ ਚੀਜ਼ ਦੀ ਮੰਗ ਨਹੀਂ ਕੀਤੀ ਪਰ ਹੁਣ ਮਜ਼ਬੂਰ ਹੋ ਕੇ ਅੰਮ੍ਰਿਤਸਰ ਦੀ ਜ਼ਿਲ੍ਹਾ ਪ੍ਰਧਾਨਗੀ ਮੰਗਣੀ ਪੈ ਰਹੀ ਹੈ ਕਿਉਂਕਿ ਕੁਝ ਨੇਤਾ ਪਾਰਟੀ ਨੂੰ ਖ਼ਰਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਸਾਡੀ ਮਾਂ ਹੈ ਤੇ ਜੇਕਰ ਸਾਨੂੰ ਇਨ੍ਹਾਂ ਵਲੋਂ ਪ੍ਰਧਾਨਗੀ ਨਹੀਂ ਵੀ ਦਿੱਤੀ ਜਾਂਦੀ ਤਾਂ ਸਾਨੂੰ ਕੋਈ ਫ਼ਰਕ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਸਾਡੀ ਮੰਗ ਤਾਂ ਇਹ ਹੈ ਕਿ ਕਿਸੇ ਚੰਗੇ ਬੰਦੇ ਨੂੰ ਪ੍ਰਧਾਨਗੀ ਦਿੱਤੀ ਜਾਵੇ।
ਇਹ ਵੀ ਪੜ੍ਹੋਂ : ਹਵਸ ਦੇ ਅੰਨ੍ਹਿਆ ਨੇ ਬਜ਼ੁਰਗ ਜਨਾਨੀ ਨੂੰ ਵੀ ਨਹੀਂ ਬਕਸ਼ਿਆ, ਕੀਤਾ ਗੈਂਗਰੇਪ
ਹੁਣ ਗੁਰੂ ਘਰਾਂ 'ਚ ਠਹਿਰੀ ਸੰਗਤ ਨੂੰ ਕਮਰਿਆਂ 'ਚ ਨਹੀਂ ਮਿਲੇਗਾ ਲੰਗਰ
NEXT STORY