ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ 'ਚ ਇਕ ਮਹਿਲਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕੇ ਉਸਦਾ ਪੁਰਾਣਾ ਪ੍ਰੇਮੀ ਉਸ ਨੂੰ ਬਲੈਕਮੇਲ ਕਰ ਰਿਹਾ ਹੈ ਕਿ ਉਹ ਉਸਦੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰ ਦੇਵੇਗਾ। ਪੀੜਤਾ ਨੇ ਦੱਸਿਆ ਕਿ ਉਸਦੇ ਪਰਿਵਾਰ ਨੇ ਉਸਦੇ ਆਸ਼ਕ ਮਨਜੀਤ ਕੁਮਾਰ ਨਾਲ ਨਹੀਂ ਸਗੋਂ ਕਿਸੀ ਹੋਰ ਨਾਲ ਵਿਆਹ ਕਰਵਾ ਦਿੱਤਾ ਸੀ, ਜਿਸ ਤੋਂ ਬਾਅਦ ਉਸਦਾ ਪੁਰਾਣ ਪ੍ਰੇਮੀ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਅਕਸਰ ਧਮਕੀਆਂ ਦਿੰਦਾ ਸੀ ਕਿ ਉਹ ਆਪਣੇ ਪਤੀ ਨੂੰ ਤਲਾਕ ਦੇ ਦੇਵੇ ਨਹੀਂ ਤਾਂ ਉਸਦੀਆਂ ਤਸਵੀਰਾਂ ਵਾਇਰਲ ਕਰ ਦੇਵੇਗਾ। ਇੰਨਾ ਹੀ ਨਹੀਂ ਉਸਨੇ 4 ਲੱਖ ਦੀ ਵੀ ਮੰਗ ਕੀਤੀ, ਜਿਸ ਤੋਂ ਬਾਅਦ ਘਰਦਿਆਂ ਤੋਂ ਚੋਰੀ ਉਸਨੇ ਆਪਣੇ ਘਰ ਦੀ ਰਜਿਸਟਰੀ ਗਹਿਣੇ ਰੱਖੀ ਹੈ ਤੇ ਜਿਸ ਨੇ ਵਿਆਜ਼ੀ ਪੈਸੇ ਦੇਣੇ ਹਨ ਉਹ ਵੀ ਉਸਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਦਾ ਸੀ। ਇਸ ਸਭ ਤੋਂ ਪ੍ਰੇਸ਼ਾਨ ਅਖੀਰ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
PAP ਫਲਾਈਓਵਰ ਦੇ ਹੇਠਾਂ ਨਾਜਾਇਜ਼ ਆਟੋ ਸਟੈਂਡ ਤੇ ਰੇਹੜੀ ਵਾਲਿਆਂ ਨੂੰ ਚਿਤਾਵਨੀ
NEXT STORY