ਅੰਮ੍ਰਿਤਸਰ (ਸਫਰ) : ਜਿਸ ਇਲਾਕੇ ਵਿਚ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਇੰਜੀ. ਸ਼ਵੇਤ ਮਲਿਕ ਦੀ ਕੋਠੀ ਹੋਵੇ। ਜਿੱਥੇ ਕੈਬਨਿਟ ਮੰਤਰੀ ਡਾ. ਰਾਜਕੁਮਾਰ ਵੇਰਕਾ ਦਾ ਆਸ਼ਿਆਨਾ ਹੋਵੇ ਅਤੇ ਉੱਥੇ ਸੁਰੱਖਿਆ ਵਿਵਸਥਾ ਇੰਨੀ ਕਿ ਦਿਨ ਹੋਵੇ ਜਾਂ ਰਾਤ ਕਦੇ ਵੀ ਕੋਈ ਵਾਰਦਾਤ ਹੋ ਸਕਦੀ ਹੈ।
ਸਭ ਤੋਂ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸ ਇਲਾਕੇ ਵਿਚ ਜਿੱਥੇ ਗੁੰਡਾਗਰਦੀ ਵਧੀ ਹੈ, ਉਥੇ ਹੀ ਇਲਾਕੇ ਵਿਚ ਚੋਰੀਆਂ ਦੀ ਭਰਮਾਰ ਹੈ। ਪੁਲਸ ਦੇ ਨੱਕ ਦੇ ਹੇਠ ਜਿੱਥੇ ਗਰੀਨ ਐਵੀਨਿਊ ਵਿਚ ਚੋਰਾਂ ਨੇ ਪੇਸ਼ਾਵਰ ਦੇ ਘਰ 'ਚ ਲੱਖਾਂ 'ਤੇ ਹੱਥ ਸਾਫ਼ ਕਰ ਦਿੱਤਾ। ਉਥੇ ਸੋਨੇ ਦੀਆਂ 5 ਇੱਟਾਂ ਸਮੇਤ ਕਰੋੜਾਂ ਦੀ ਚੋਰੀ ਵੀ ਇਸ ਇਲਾਕੇ ਵਿਚ ਹੋ ਚੁੱਕੀ ਹੈ। ਚੋਰ-ਲੁਟੇਰੇ ਰਸਤੇ ਜਾਂਦੀਆਂ ਭੈਣ-ਬੇਟੀਆਂ ਦੇ ਗਲੇ 'ਚੋਂ ਚੇਨ ਤੱਕ ਖੋਹ ਰਹੇ ਹਨ। ਨਸ਼ਿਆਂ ਦਾ ਬੋਲਬਾਲਾ ਹੈ। ਕਈ ਵੱਡੀਆਂ ਚੋਰੀਆਂ ਦੇ ਨਾਲ-ਨਾਲ ਇਨ੍ਹਾਂ ਦੋਵਾਂ ਥਾਣਿਆਂ ਵਿਚ ਕਈ ਹਾਈਪ੍ਰੋਫਾਈਲ ਕੇਸ ਚਲ ਰਹੇ ਹਨ। ਇਨ੍ਹਾਂ 'ਚ ਆਏ-ਦਿਨ ਕਰਾਈਮ ਨਾਲ ਜੁੜੇ ਚਿਹਰੇ ਅਤੇ ਸਿਆਸਤ ਦੇ ਗਠਜੋੜ ਦੀ ਦੋਸਤੀ 'ਤੇ ਚਰਚਾ ਆਮ ਹੈ।
ਮੰਤਰੀ ਦੀ ਕੋਠੀ ਤੋਂ 50 ਕਦਮ ਦੂਰੀ 'ਤੇ ਖੋਹੀ ਚੇਨ
ਕੈਬਨਿਟ ਮੰਤਰੀ ਡਾ. ਰਾਜਕੁਮਾਰ ਵੇਰਕਾ ਦੀ ਕੋਠੀ ਤੋਂ 50 ਕਦਮ ਦੂਰੀ 'ਤੇ ਮਹਿਲਾ ਤੋਂ ਚੇਨ ਝਪਟ ਕੇ ਮੁਲਜ਼ਮ ਫਰਾਰ ਹੋ ਗਿਆ। ਇਸ ਮਾਮਲੇ ਵਿਚ ਥਾਣਾ ਸਿਵਲ ਲਾਈਨ ਵਿਚ ਐੱਫ. ਆਈ. ਆਰ. ਨੰਬਰ 211 ਦਰਜ ਕੀਤੀ ਹੈ। ਸ਼ਿਕਾਇਤਕਰਤਾ ਸੁਖਦੇਵ ਰਾਜ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਹ ਐਕਟਿਵਾ 'ਤੇ ਪਤਨੀ ਸੰਤੋਸ਼ ਨਾਲ ਜਾ ਰਹੇ ਸਨ। ਜਦੋਂ ਉਹ ਡਾ. ਰਾਜਕੁਮਾਰ ਵੇਰਕਾ ਦੀ ਕੋਠੀ ਕੋਲ ਪੁੱਜੇ ਤਾਂ ਬਾਈਕ ਸਵਾਰ ਮੁਲਜ਼ਮ ਨੇ ਪਤਨੀ ਦੇ ਗਲੇ 'ਚੋਂ ਚੇਨ ਝਪਟ ਲਈ। ਏ. ਐੱਸ. ਆਈ. ਬਲਵਿੰਦਰ ਸਿੰਘ ਕਹਿੰਦੇ ਹਨ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ।
ਨਹੀਂ ਦਿਸ ਰਹੀ ਵੀ. ਆਈ. ਪੀ. ਸਕਿਓਰਿਟੀ
ਰਣਜੀਤ ਐਵੀਨਿਊ ਹੋਵੇ ਜਾਂ ਗਰੀਨ ਐਵੀਨਿਊ। ਦੋਵੇਂ ਸ਼ਹਿਰ ਦੇ ਵੀ. ਆਈ. ਪੀ. ਇਲਾਕਿਆਂ 'ਚ ਵਿਚ ਝਪਟਮਾਰ ਅਤੇ ਲੁੱਟ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਰਣਜੀਤ ਐਵੀਨਿਊ ਏ. ਬੀ. ਸੀ. ਡੀ. ਅਤੇ ਸਿਵਲ ਲਾਈਨ ਇਲਾਕੇ 'ਚ ਗਰੀਨ ਐਵੀਨਿਊ, ਆਨੰਦ ਐਵੀਨਿਊ, ਕੈਨੇਡੀ ਐਵੀਨਿਊ, ਰੇਲਵੇ ਸਟੇਸ਼ਨ, ਰੇਲਵੇ ਕਲੋਨੀ ਅਤੇ ਲਾਰੈਂਸ ਰੋਡ ਆਦਿ ਇਲਾਕੇ ਆਉਂਦੇ ਹਨ। ਇਨ੍ਹਾਂ ਇਲਾਕਿਆਂ 'ਚ ਵੀ ਵੀ. ਆਈ. ਪੀ. ਸਕਿਓਰਿਟੀ ਕਿਤੇ ਨਹੀਂ ਦਿੱਸਦੀ। ਉਦੋਂ ਦਿੱਸਦੀ ਹੈ, ਜਦੋਂ ਕੋਈ ਵੀ. ਆਈ. ਪੀ. ਆਉਂਦਾ ਹੈ।
ਸਿਵਲ ਲਾਈਨ ਅਤੇ ਰਣਜੀਤ ਐਵੀਨਿਊ ਥਾਣੇ ਅਧੀਨ ਵੀ. ਆਈ. ਪੀ. ਇਲਾਕੇ
ਉਕਤ ਲਿਖੇ ਇਹ ਤਾਂ ਗਿਣੇ-ਚੁਣੇ ਇਲਾਕੇ ਹਨ। ਇਸ ਇਲਾਕੇ ਵਿਚ ਜ਼ਿਆਦਾਤਰ ਸਾਬਕਾ ਅਤੇ ਮੌਜੂਦਾ ਵਿਧਾਇਕ, ਸੰਸਦ ਮੈਂਬਰ, ਮੰਤਰੀ ਅਤੇ ਮੇਅਰ ਦੀਆਂ ਕੋਠੀਆਂ ਹਨ। ਇਸ ਦੇ ਨਾਲ ਹੀ ਸ਼ਹਿਰ ਦੇ ਪਾਸ਼ ਘਰਾਣਿਆਂ ਦੇ ਆਸ਼ਿਆਨੇ। ਅਜਿਹੇ ਵਿਚ ਸੁਰੱਖਿਆ ਦੀ ਕਮੀ ਇਲਾਕੇ ਵਿਚ ਲੋਕਾਂ ਦੀ ਜੁਬਾਨ 'ਤੇ ਚਰਚਾਵਾਂ ਲੈ ਕੇ ਆ ਰਹੀਆਂ ਹਨ। ਗੁਨਾਹ ਚੋਰ-ਲੁਟੇਰਿਆਂ ਦਾ ਭਲੇ ਹੀ ਹੋਵੇ ਪਰ ਗੁਨਾਹ ਰੋਕਣ ਵਾਲੇ ਹੱਥਾਂ ਨੂੰ ਵੀ ਮਿਲ ਕੇ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੈ।
ਪੰਜਾਬ ਦੇ 400 ਕਿਸਾਨ ਫਸਲੀ ਰਹਿੰਦ-ਖੂੰਹਦ ਦੇ ਨਿਪਟਾਰੇ ਬਾਰੇ ਕੌਮੀ ਕਾਨਫਰੰਸ 'ਚ ਲੈਣਗੇ ਹਿੱਸਾ
NEXT STORY