ਅੰਮ੍ਰਿਤਸਰ, (ਵਾਲੀਆ)- ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਦਸੰਬਰ 2017 'ਚ ਘਰੇਲੂ ਸਵਾਰੀਆਂ ਦੀ ਗਿਣਤੀ ਦਸੰਬਰ 2016 ਦੇ ਮੁਕਾਬਲੇ 83.5 ਫੀਸਦੀ ਦੇ ਵਾਧੇ ਨਾਲ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਿਚ ਪਹਿਲੇ ਸਥਾਨ 'ਤੇ ਰਿਹਾ। ਦੂਜਾ ਸਥਾਨ 77.6 ਫੀਸਦੀ ਵਾਧੇ ਨਾਲ ਮਦੁਰਾਈ ਹਵਾਈ ਅੱਡੇ ਦਾ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਮਾਮਲਿਆਂ ਦੇ ਸਕੱਤਰ ਤੇ ਹਵਾਬਾਜ਼ੀ ਵਿਸ਼ਲੇਸ਼ਕ ਸਮੀਪ ਸਿੰਘ ਗੁੰਮਟਾਲਾ ਨੇ ਦੱਸਿਆ ਕਿ ਦਸੰਬਰ 2016 ਵਿਚ ਘਰੇਲੂ ਯਾਤਰੀਆਂ ਦੀ ਗਿਣਤੀ 88,790 ਸੀ ਤੇ ਇਹ ਦਸੰਬਰ 2017 'ਚ ਵੱਧ ਕੇ 1,62,932 ਹੋ ਗਈ। ਇਸੇ ਤਰ੍ਹਾਂ ਅੰਤਰਰਾਸ਼ਟਰੀ ਯਾਤਰੀਆਂ ਦੀ ਕੁਲ ਗਿਣਤੀ 56,284 ਸੀ, ਜਦ ਕਿ ਦਸੰਬਰ 2016 'ਚ ਇਹ ਗਿਣਤੀ 51,945 ਜੋ ਕਿ 8.4 ਫੀਸਦੀ ਵਾਧਾ ਹੈ। ਏਅਰਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਹਾਲ ਹੀ 'ਚ ਭਾਰਤ ਦੇ ਸਾਰੇ ਹਵਾਈ ਅੱਡਿਆਂ ਦੇ ਦਸੰਬਰ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਦਸੰਬਰ 2017 ਵਿਚ ਯਾਤਰੀਆਂ ਦੀ ਕੁਲ ਗਿਣਤੀ 2,19,216 ਸੀ, ਜਿਸ ਨੇ ਨਵੰਬਰ 2017 ਦੀ 2,13,615 ਦੀ ਗਿਣਤੀ ਨੂੰ ਵੀ ਮਾਤ ਦੇ ਦਿੱਤੀ ਹੈ।
ਪੰਜਾਬੀਆਂ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਇਸ ਹਵਾਈ ਅੱਡੇ ਤੋਂ ਯਾਤਰੀਆਂ ਦੀ 2017 ਵਰ੍ਹੇ ਵਿਚ ਸਾਲਾਨਾ ਗਿਣਤੀ ਪਹਿਲੀ ਵਾਰ 20.6 ਲੱਖ ਪਾਰ ਕਰ ਗਈ ਹੈ, ਜੋ ਕਿ ਸਾਲ 2016 ਦੀ 15 ਲੱਖ ਦੀ ਗਿਣਤੀ ਨਾਲੋਂ 37.4 ਫੀਸਦੀ ਵੱਧ ਹੈ। ਪਿਛਲੇ ਸਾਲਾਂ ਵਾਂਗ 2017 'ਚ ਵੀ ਸਭ ਤੋਂ ਵੱਧ 11 ਲੱਖ ਯਾਤਰੀਆਂ ਨੇ ਅੰਮ੍ਰਿਤਸਰ-ਦਿੱਲੀ ਵਿਚਕਾਰ ਉਡਾਣਾਂ 'ਚ ਸਫਰ ਕੀਤਾ, ਜਦ ਕਿ ਅੰਮ੍ਰਿਤਸਰ-ਮੁੰਬਈ 2.8 ਲੱਖ ਦੇ ਨਾਲ ਦੂਜੇ ਸਥਾਨ 'ਤੇ ਸੀ। ਅੰਤਰਰਾਸ਼ਟਰੀ ਉਡਾਣਾਂ ਵਿਚ ਅੰਮ੍ਰਿਤਸਰ-ਦੁਬਈ ਦਰਮਿਆਨ ਸਭ ਤੋਂ ਵੱਧ 2.3 ਲੱਖ ਦੇ ਕਰੀਬ ਯਾਤਰੀਆਂ ਨੇ ਉਡਾਣ ਭਰੀ ਤੇ ਦੂਜਾ ਸਥਾਨ ਅੰਮ੍ਰਿਤਸਰ-ਦੋਹਾ ਵਿਚਕਾਰ ਤਕਰੀਬਨ 1.1 ਲੱਖ ਯਾਤਰੀਆਂ ਨਾਲ ਕਤਰ ਏਅਰਵੇਜ਼ ਦਾ ਸੀ।
ਸਾਲ 2017 ਵਿਚ ਯਾਤਰੀਆਂ ਦੀ ਗਿਣਤੀ 'ਚ ਵੱਡਾ ਵਾਧਾ ਭਾਰਤੀ ਹਵਾਈ ਕੰਪਨੀਆਂ ਵੱਲੋਂ ਅੰਮ੍ਰਿਤਸਰ ਤੋਂ ਦਿੱਲੀ, ਮੁੰਬਈ, ਜੰਮੂ, ਸ਼੍ਰੀਨਗਰ, ਬੈਂਗਲੁਰੂ ਤੇ ਨਾਂਦੇੜ ਲਈ ਉਡਾਣਾਂ ਸ਼ੁਰੂ ਕਰਨ ਨਾਲ ਹੋਇਆ। ਕੈਟ-3ਬੀ ਸਿਸਟਮ ਦੇ ਸ਼ੁਰੂ ਹੋਣ ਨਾਲ ਵੀ ਦਸੰਬਰ ਦੇ ਮਹੀਨੇ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਉਡਾਣਾਂ ਰੱਦ ਹੋਈਆਂ। ਕੋਈ ਨਵੀਂ ਅੰਤਰਰਾਸ਼ਟਰੀ ਉਡਾਣ ਸ਼ੁਰੂ ਨਾ ਹੋਣ ਦੇ ਬਾਵਜੂਦ ਅੰਤਰਰਾਸ਼ਟਰੀ ਯਾਤਰੀਆਂ ਦੀ ਕੁਲ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਏਅਰ ਇੰਡੀਆਂ ਵੱਲੋਂ 20 ਫਰਵਰੀ 2018 ਤੋਂ ਅੰਮ੍ਰਿਤਸਰ-ਬਰਮਿੰਘਮ ਉਡਾਣ ਸ਼ੁਰੂ ਕਰਨ ਨਾਲ ਅੰਤਰਰਾਸ਼ਟਰੀ ਯਾਤਰੀਆਂ ਵਿਚ ਹੋਰ ਵਾਧਾ ਹੋਏਗਾ।
ਪੁਲਸ ਨੇ ਨਵ-ਵਿਆਹੁਤਾ ਦਾ ਸੁਆਗਤ ਉਸ ਦੇ ਪਤੀ ਖਿਲਾਫ ਪਰਚਾ ਦਰਜ ਕਰ ਕੇ ਕੀਤਾ
NEXT STORY