ਅੰਮ੍ਰਿਤਸਰ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰੋਜ਼ਾ ਭਾਰਤ ਯਾਤਰਾ 'ਤੇ ਸੋਮਵਾਰ ਨੂੰ ਆ ਰਹੇ ਹਨ। ਇਸ ਸਬੰਧ 'ਚ ਅੰਮ੍ਰਿਤਸਰ ਦੇ ਪ੍ਰਸਿੱਧ ਚਿੱਤਰਕਾਰ ਜਗਜੋਤ ਸਿੰਘ ਰੂਬਲ ਨੇ ਟਰੰਪ ਦੀ 10 ਫੁੱਟ ਉੱਚੀ ਤੇ ਸੱਤ ਫੁੱਟ ਚੌੜੀ ਪੇਂਟਿੰਗ ਤਿਆਰ ਕੀਤੀ ਹੈ। ਰੂਬਲ ਨੂੰ ਟਰੰਪ ਦੀ ਪੇਂਟਿੰਗ ਬਣਾਉਣ 'ਚ 20 ਦਿਨ ਲੱਗੇ ਹਨ। ਉਸ ਦੀ ਖਾਹਿਸ਼ ਹੈ ਕਿ ਇਹ ਪੇਂਟਿੰਗ ਅਮਰੀਕਾ ਦੀ ਆਰਟ ਗੈਲਰੀ 'ਚ ਲਗਾਈ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆ ਜਗਜੋਤ ਰੂਬਲ ਨੇ ਦੱਸਿਆ ਕਿ ਉਹ ਪੇਂਟਿੰਗ ਦੇ ਜਰੀਏ ਟਰੰਪ ਦਾ ਭਾਰਤ ਆਉਣ 'ਤੇ ਸਵਾਗਤ ਕਰ ਰਹੇ ਹਨ। ਉਹ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪੇਟਿੰਗਾਂ ਬਣਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਪੇਂਟਿੰਗ ਤਿਆਰ ਕਰਨ 'ਚ ਉਨ੍ਹਾਂ ਨੂੰ ਕਰੀਬ 20 ਦਿਨ ਸਮਾਂ ਲੱਗਾ ਹੈ। ਇਸ ਦੇ ਨਾਲ ਹੀ ਰੂਬਲ ਵਲੋਂ ਇਕ ਹਾਲੀਵੁੱਡ ਦੀ ਪੇਂਟਿੰਗ ਵੀ ਤਿਆਰ ਕੀਤੀ ਜਾ ਰਹੀ ਹੈ ਤੇ ਇਹ ਦੋਵੇਂ ਪੇਂਟਿੰਗਾਂ ਨੂੰ ਉਹ ਅਮਰੀਕਾ 'ਚ ਦੀ ਆਰਟ ਗੈਲਰੀ 'ਚ ਲਗਾਉਣਾ ਚਾਹੁੰਦਾ ਹੈ।
ਇਤਿਹਾਸ ਦੀ ਡਾਇਰੀ : ਅੱਜ ਦੇ ਦਿਨ ਬਾਲੀਵੁੱਡ ਦੀ ਅਨਾਰਕਲੀ ਦੀ ਹੋਈ ਸੀ ਮੌਤ (ਵੀਡੀਓ)
NEXT STORY