ਅੰਮ੍ਰਿਤਸਰ (ਸੁਮਿਤ ਖੰਨਾ) : ਆਪਸੀ ਤਕਰਾਰ ਕਾਰਨ ਇਕ ਨੌਜਵਾਨ ਨੇ ਪ੍ਰੇਮਿਕਾ ਤੋਂ ਦੁਖੀ ਹੋ ਕੇ ਫਾਹ ਲੈ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲਈ। ਜਵਾਹਰ ਨਗਰ ਵਾਸੀ ਬਲਦੇਵ ਸਿੰਘ ਨੇ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਲੜਕੇ ਰਮਨ ਠਾਕੁਰ ਦੇ ਸੁਲਤਾਨਵਿੰਡ ਰੋਡ ਵਾਸੀ ਹਰਪ੍ਰੀਤ ਨਾਂ ਦੀ ਔਰਤ ਨਾਲ ਨਾਜਾਇਜ਼ ਸਬੰਧ ਸਨ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਕਤ ਔਰਤ ਜੋ ਉਨ੍ਹਾਂ ਦੇ ਲੜਕੇ ਨੂੰ ਪੈਸਿਆਂ ਲਈ ਬਲੈਕਮੇਲ ਕਰਦੀ ਸੀ, ਕਾਰਨ ਉਨ੍ਹਾਂ ਦਾ ਲੜਕਾ ਪਿਛਲੇ ਇਕ ਹਫਤੇ ਤੋਂ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਦੁਪਹਿਰ ਕਰੀਬ 2 ਵਜੇ ਘਰ ਪੁੱਜੇ ਉਨ੍ਹਾਂ ਦੇ ਲੜਕੇ ਨੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਅਤੇ ਪੱਖੇ ਨਾਲ ਫਾਹ ਲੈ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲਈ। ਦੋਵੇਂ ਪ੍ਰੇਮੀ ਵਿਆਹੇ ਹੋਏ ਹਨ।
3 ਦਿਨ ਪਹਿਲਾਂ ਵੀ ਔਰਤ ਦੀ ਬੁਟੀਕ 'ਚ ਖੁਦਕੁਸ਼ੀ ਦੀ ਕੀਤੀ ਸੀ ਕੋਸ਼ਿਸ਼
ਪੁਲਸ ਸੂਤਰਾਂ ਮੁਤਾਬਿਕ ਹਰਪ੍ਰੀਤ ਸੁਲਤਾਨਵਿੰਡ ਇਲਾਕੇ 'ਚ ਬੁਟੀਕ ਦਾ ਕੰਮ ਕਰਦੀ ਸੀ, ਜਿਥੇ ਜਾ ਕੇ ਰਮਨ ਠਾਕੁਰ ਨੇ 28 ਮਈ ਨੂੰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਸਮਝਾ ਕੇ ਵਾਪਸ ਘਰ ਭੇਜ ਦਿੱਤਾ ਗਿਆ ਸੀ। ਦਿਮਾਗੀ ਤੌਰ 'ਤੇ ਪ੍ਰੇਸ਼ਾਨ ਚੱਲ ਰਹੇ ਇਸ ਨੌਜਵਾਨ ਨੇ ਵੀਰਵਾਰ ਦੁਪਹਿਰ ਪੱਖੇ ਨਾਲ ਫਾਹ ਲੈ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲਈ।
ਔਰਤ ਖਿਲਾਫ ਮਾਮਲਾ ਦਰਜ, ਜਾਂਚ ਸ਼ੁਰੂ
ਥਾਣਾ ਸਦਰ ਦੀ ਪੁਲਸ ਨੇ ਹਰਪ੍ਰੀਤ ਕੌਰ ਖਿਲਾਫ ਮਰਨ ਲਈ ਮਜਬੂਰ ਕੀਤੇ ਜਾਣ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਹਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਮੋਦੀ ਸਰਕਾਰ ਨੇ ਵੰਡੇ ਮੰਤਰਾਲੇ, ਜਾਣੋ ਹਰਸਿਮਰਤ, ਸੋਮ ਪ੍ਰਕਾਸ਼ ਤੇ ਪੁਰੀ ਨੂੰ ਕਿਹੜਾ ਵਿਭਾਗ ਮਿਲਿਆ
NEXT STORY