ਮੋਹਾਲੀ (ਕੁਲਦੀਪ) - ਵਿਜੀਲੈਂਸ ਬਿਊਰੋ ਵਲੋਂ ਖਰੜ ਕੈਮੀਕਲ ਲੈਬਾਰਟਰੀ ਵਿਚ ਵੱਖ-ਵੱਖ ਕੇਸਾਂ ਦੀ ਪ੍ਰਾਪਰਟੀ ਦੇ ਜਾਂਚ ਲਈ ਆਉਣ ਵਾਲੇ ਸੈਂਪਲਾਂ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਤਹਿਤ ਦਰਜ ਕੀਤੇ ਗਏ ਕੇਸ ਵਿਚ ਲੈਬਾਰਟਰੀ ਦੀ ਐਨਾਲਿਸਟ ਸਵੀਨਾ ਸ਼ਰਮਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਅੱਜ ਉਸ ਨੂੰ ਮੋਹਾਲੀ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ । ਅਦਾਲਤ ਵਿਚ ਪੁਲਸ ਨੇ ਸਵੀਨਾ ਦਾ ਦੋ ਦਿਨ ਦਾ ਪੁਲਸ ਰਿਮਾਂਡ ਮੰਗਿਆ ਸੀ ਜਿਸ ਦੌਰਾਨ ਮਾਣਯੋਗ ਅਦਾਲਤ ਨੇ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ ।
ਵਿਦੇਸ਼ੀ ਸ਼ਰਾਬ ਦੀ ਬਰਾਮਦਗੀ ਲਈ ਮੰਗਿਆ ਰਿਮਾਂਡ : ਸਵੀਨਾ ਸ਼ਰਮਾ ਨੂੰ ਅਦਾਲਤ ਵਿਚ ਪੇਸ਼ ਕਰਨ ਮੌਕੇ ਵਿਜੀਲੈਂਸ ਨੇ ਦਲੀਲ ਦਿੱਤੀ ਕਿ ਪੁਲਸ ਸਟੇਸ਼ਨ ਬਲੌਂਗੀ ਵਲੋਂ ਫੜੀ ਗਈ ਅੱਠ ਤਰ੍ਹਾਂ ਦੀ ਵਿਦੇਸ਼ੀ ਸ਼ਰਾਬ ਦੀਆਂ 98 ਬੋਤਲਾਂ ਵਿਚੋਂ ਚਾਰ ਸੈਂਪਲਾਂ ਦਾ ਵਿਸ਼ਲੇਸ਼ਣ ਕਰਨ ਲਈ ਐਕਸਾਈਜ਼ ਰਜਿਸਟਰ ਵਿਚ ਦਰਜ ਕੀਤਾ ਗਿਆ । 98 ਬੋਤਲਾਂ ਵਿਚੋਂ 23 ਖਾਲੀ ਬੋਤਲਾਂ ਲੈਬਾਰਟਰੀ ਦੀ 6ਵੀਂ ਮੰਜ਼ਿਲ 'ਤੇ ਬਣਾਏ ਗਏ ਕਬਾੜ ਸਟੋਰ ਵਿਚੋਂ ਬਰਾਮਦ ਹੋ ਚੁੱਕੀਆਂ ਹਨ । ਬਾਕੀ 75 ਬੋਤਲਾਂ ਬਰਾਮਦ ਕੀਤੀਆਂ ਜਾਣੀਆਂ ਹਨ ।
ਇਸ ਤੋਂ ਇਲਾਵਾ ਜ਼ਿਲਾ ਜਲੰਧਰ ਦੇ ਇਕ ਕਤਲ ਕੇਸ ਨਾਲ ਸੰਬੰਧਿਤ ਕੇਸ ਪ੍ਰਾਪਰਟੀ ਦੀ ਜਾਂਚ ਵੀ ਸਵੀਨਾ ਸ਼ਰਮਾ ਐਨਾਲਿਸਟ ਵਲੋਂ ਕੀਤੀ ਗਈ ਸੀ। ਇਹ ਸੈਂਪਲ ਵੀ ਜਾਂਚ ਲਈ ਡਾ. ਹਰਜਿੰਦਰ ਸਿੰਘ ਨੇ ਸਵੀਨਾ ਸ਼ਰਮਾ ਨੂੰ ਮਾਰਕ ਕੀਤਾ ਸੀ, ਜਿਸ ਦੌਰਾਨ ਸਵੀਨਾ ਤੇ ਡਾ. ਹਰਜਿੰਦਰ ਸਿੰਘ ਨੇ ਮਿਲੀਭੁਗਤ ਨਾਲ ਉਸ ਸੈਂਪਲ ਨੂੰ ਨਸ਼ਟ ਕਰ ਦਿੱਤਾ ਸੀ । ਉਸ ਕੇਸ ਬਾਰੇ ਵੀ ਪੁਲਸ ਰਿਮਾਂਡ ਦੌਰਾਨ ਸਵੀਨਾ ਕੋਲੋਂ ਪੁੱਛਗਿੱਛ ਕੀਤੀ ਜਾਣੀ ਬਾਕੀ ਹੈ ।
ਚੰਡੀਗੜ੍ਹ ਨੂੰ ਪਾਲਿਊਸ਼ਨ ਮੁਕਤ ਬਣਾਉਣ ਲਈ 'ਸੀ. ਟੀ. ਯੂ.' ਖਰੀਦੇਗਾ 20 ਬੈਟਰੀ ਆਪ੍ਰੇਟਿਡ ਬੱਸਾਂ
NEXT STORY