ਚੰਡੀਗੜ੍ਹ (ਵਿਜੇ) : ਸ਼ਹਿਰ ਨੂੰ ਪਾਲਿਊਸ਼ਨ ਮੁਕਤ ਬਣਾਉਣ ਲਈ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਹੁਣ 20 ਬੈਟਰੀ ਆਪ੍ਰੇਟਿਡ ਬੱਸਾਂ ਖਰੀਦਣ ਦੀ ਤਿਆਰੀ ਕਰ ਰਿਹਾ ਹੈ। ਇਸ ਬਾਰੇ ਸੀ. ਟੀ. ਯੂ. ਵਲੋਂ ਮਨਿਸਟਰੀ ਆਫ ਅਰਬਨ ਡਿਵੈੱਲਪਮੈਂਟ (ਐੈੱਮ. ਓ. ਯੂ. ਡੀ.) ਕੋਲ ਪ੍ਰਪੋਜ਼ਲ ਸਬਮਿਟ ਕਰਵਾਇਆ ਗਿਆ ਹੈ। ਇਸ 'ਚ ਮਨਿਸਟਰੀ ਤੋਂ 20 ਬੈਟਰੀ ਆਪ੍ਰੇਟਿਡ ਬੱਸਾਂ ਦੀ ਫੰਡਿੰਗ ਕਰਨ ਦੀ ਮੰਗ ਕੀਤੀ ਗਈ ਹੈ। ਇਸ ਬਾਰੇ 21 ਸਤੰਬਰ ਨੂੰ ਦਿੱਲੀ 'ਚ ਮਨਿਸਟਰੀ ਦੀ ਇਕ ਮੀਟਿੰਗ ਹੋਣ ਜਾ ਰਹੀ ਹੈ। ਸੂਤਰਾਂ ਮੁਤਾਬਕ ਬੈਟਰੀ ਆਪ੍ਰੇਟਿਡ ਬੱਸਾਂ ਦੀ ਲਾਈਫ 10 ਸਾਲ ਦੀ ਹੁੰਦੀ ਹੈ। ਇਕ ਵਾਰ ਚਾਰਜ ਹੋਣ 'ਤੇ ਬੱਸ 250 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੈ। ਬੱਸ ਨੂੰ ਚਾਰਜ ਕਰਨ 'ਚ 6 ਘੰਟੇ ਦਾ ਸਮਾਂ ਲੱਗਦਾ ਹੈ। ਜ਼ਿਕਰਯੋਗ ਹੈ ਕਿ ਸੀ. ਟੀ. ਯੂ. ਵਲੋਂ ਇਸ ਤੋਂ ਪਹਿਲਾਂ ਦੋ ਇਲੈਕਟ੍ਰਿਕ ਬੱਸਾਂ ਦੇ ਟ੍ਰਾਇਲ ਵੀ ਲਏ ਸਨ। ਇਹ ਬੱਸਾਂ ਟ੍ਰਾਇਲ ਦੌਰਾਨ ਪੀ. ਜੀ. ਆਈ. ਤੋਂ ਲੈ ਕੇ ਆਈ. ਟੀ. ਪਾਰਕ ਤੱਕ ਚਲਾਈਆਂ ਗਈਆਂ ਸਨ, ਜਿਸ 'ਚ ਰੋਜ਼ਾਨਾ 240 ਕਿਲੋਮੀਟਰ ਦਾ ਸਫਰ ਤੈਅ ਕੀਤਾ ਗਿਆ ਸੀ।
ਖਤਰਨਾਕ ਗੈਂਗਸਟਰਾਂ ਦੀਆਂ ਬੈਰਕਾਂ ਤੋਂ ਮਿਲੇ 8 ਮੋਬਾਇਲ, ਜੇਲ ਪ੍ਰਸ਼ਾਸਨ ਸਵਾਲਾਂ ਦੇ ਕਟਹਿਰੇ 'ਚ
NEXT STORY