ਨਾਭਾ,(ਜੈਨ)- ਲੋਕ ਭਾਂਵੇ ਕੋਰੋਨਾ ਵਾਇਰਸ ਤੋਂ ਬੇਪਰਵਾਹ ਹੋ ਗਏ ਹਨ ਪਰ ਕੋਰੋਨਾ ਦਾ ਕਹਿਰ ਅਜੇ ਵੀ ਲਗਾਤਾਰ ਜਾਰੀ ਹੈ। ਲਗਾਤਾਰ ਕੋਰੋਨਾ ਪਾਜ਼ੇਟਿਵ ਮਾਮਲੇ ਆਮ ਹੀ ਦੇਖਣ ਨੂੰ ਮਿਲ ਰਹੇ ਹਨ। ਉੱਥੇ ਹੀ ਮੌਤਾਂ ਦਾ ਸਿਲਸਿਲਾ ਵੀ ਜਾਰੀ ਹੈ। ਅਜਿਹਾ ਹੀ ਇਕ ਮਾਮਲਾ ਆਦਰਸ਼ ਕਾਲੌਨੀ ਪਟਿਆਲਾ ਰੋਡ 'ਤੇ ਦੇਖਣ ਨੂੰ ਮਿਲਿਆ। ਜਿੱਥੇ 46 ਸਾਲਾਂ ਤਰਸੇਮ ਵਰਮਾ ਦੀ ਅੱਜ ਕੋਰੋਨਾ ਪਾਜ਼ੇਟਿਵ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਇਕ ਪ੍ਰਾਈਵੇਟ ਫੈਕਟਰੀ ਵਿਚ ਕੰਮ ਕਰਦਾ ਸੀ। ਬੀਮਾਰ ਹੋਣ ਕਾਰਨ ਉਸ ਨੂੰ ਪਟਿਆਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੋਂ ਉਸਨੂੰ ਰਜਿੰਦਰਾ ਹਸਪਤਾਲ ਸ਼ਿਫਟ ਕੀਤਾ ਗਿਆ, ਉਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਕੁੱਝ ਘੰਟੇ ਬਾਅਦ ਹੀ ਮੌਤ ਹੋ ਗਈ। ਅੱਜ ਸ਼ਾਮ 7 ਵਜੇ ਉਸਦਾ ਸਿਹਤ ਤੇ ਪੁਲਸ ਅਫਸਰਾਂ ਦੀ ਮੌਜੂਦਗੀ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਐਸ. ਐਮ. ਓ. ਡਾ. ਦਲਵੀਰ ਕੌਰ ਨੇ ਦੱਸਆ ਕਿ ਗਿੱਲਾਂ ਸਟਰੀਟ ਦੇ 65 ਸਾਲਾਂ ਬਜ਼ੁਰਗ ਰਮੇਸ਼ ਬਿਰਦੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ ਜੋ ਕੁੱਝ ਦਿਨ ਪਹਿਲਾਂ ਇਥੇ ਮੁੰਬਈ ਤੋਂ ਆਇਆ ਸੀ। ਇਸ ਨੂੰ ਪਟਿਆਲਾ ਹਸਪਤਾਲ ਵਿਚ ਦੇਰ ਸ਼ਾਮੀ ਭੇਜ ਦਿੱਤਾ ਗਿਆ ਹੈ ਅਤੇ ਏਰੀਆ ਸੀਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 3 ਦਿਨ ਪਹਿਲਾਂ ਮੁਹੱਲਾ ਕਰਤਾਰਪੁਰਾ ਦੇ ਜੋਸਨ ਰਾਜ ਅਤੇ 8/9 ਦਿਨ ਪਹਿਲਾਂ ਕੈਂਟ ਰੋਡ ਤੋਂ ਬਿਮਲੇਸ਼ ਰਾਣੀ ਨੂੰ ਪਾਜ਼ੇਟਿਵ ਹੋਣ ਕਾਰਨ ਪਟਿਆਲਾ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹੁਣ ਚਾਰ ਕੇਸਾਂ ਕਾਰਨ ਕਈ ਥਾਈਂ ਪੁਲਸ ਨੇ ਖੇਤਰ ਸੀਲ ਕਰ ਦਿੱਤਾ ਹੈ ਅਤੇ ਲੋਕਾਂ ਵਿਚ ਘਬਰਾਹਟ ਹੈ।
ਗੁਰਦਾਸਪੁਰ 'ਚ ਵਧਦਾ ਜਾ ਰਿਹਾ ਕੋਰੋਨਾ ਕਹਿਰ, 3 ਹੋਰ ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ
NEXT STORY