ਸ੍ਰੀ ਆਨੰਦਪੁਰ ਸਾਹਿਬ, (ਵੀ.ਕੇ. ਅਰੋੜਾ)- ਨਜ਼ਦੀਕੀ ਪਿੰਡ ਦਸਗਰਾਈਂ ਦੀ ਇਕ ਔਰਤ ਨੇ ਸਹੁਰੇ ਪਰਿਵਾਰ ਵੱਲੋਂ ਦਾਜ ਲਈ ਤੰਗ ਕਰਨ 'ਤੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਸੰਦੀਪ ਕੌਰ ਪਤਨੀ ਧਰਮਪਾਲ ਵਜੋਂ ਹੋਈ ਹੈ, ਜਿਸ ਦਾ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਮ੍ਰਿਤਕ ਔਰਤ ਪਿੰਡ ਦੜੌਲੀ ਤੋਂ ਦਸਗਰਾਈਂ ਵਿਖੇ ਵਿਆਹੀ ਸੀ। ਪੁਲਸ ਵੱਲੋਂ ਮ੍ਰਿਤਕਾ ਦੇ ਪਤੀ ਧਰਮਪਾਲ ਤੇ ਉਸ ਦੀ ਸੱਸ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
'ਜਗ ਬਾਣੀ' ਨੂੰ ਦਿੱਤੇ ਇੰਟਰਵਿਊ 'ਚ ਬੋਲੀ ਹਰਸਿਮਰਤ, ਰੇਤ ਖੋਦਾਈ ਘਪਲੇ 'ਤੇ ਸਿੱਧੂ ਦੀ ਬੋਲਤੀ ਬੰਦ ਕਿਉਂ?
NEXT STORY