ਜ਼ੀਰਾ (ਸਤੀਸ਼) : ਅੱਜ ਸਵੇਰੇ ਤੜਕਸਾਰ ਮੱਖੂ-ਮੋਗਾ ਰੋਡ ’ਤੇ ਪਿੰਡ ਪੀਰ ਮੁਹੰਮਦ ਨਜ਼ਦੀਕ ਇਕ ਵੈਗਨਾਰ ਕਾਰ ਦੀ ਲੱਕੜਾਂ ਨਾਲ ਲੱਦੀ ਟਰਾਲੀ ਨਾਲ ਜ਼ੋਰਦਾਰ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਪਹੁੰਚਾਇਆ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਡਰਾਈਵਰ ਕਰ ਰਹੇ ਅਤੇ ਉਸ ਦੇ ਨਾਲ ਹੀ ਅਗਲੀ ਸੀਟ ’ਤੇ ਬੈਠੇ ਵਿਅਕਤੀ ਦੀ ਮੌਕੇ ’ਤੀ ਹੀ ਜਾਨ ਚਲੀ ਗਈ। ਦੋਵਾਂ ਦੀ ਲਾਸ਼ਾਂ ਕਾਰ ਵਿਚ ਬੁਰੀ ਤਰ੍ਹਾਂ ਫਸੀਆਂ ਪਈਆਂ ਸਨ।
ਇਹ ਵੀ ਪੜ੍ਹੋ : ਕੈਨੇਡਾ ਤੋਂ ਫਿਰ ਆਈ ਦਿਲ ਝੰਜੋੜਨ ਵਾਲੀ ਖ਼ਬਰ, ਦੋ ਦਿਨ ਪਹਿਲਾਂ ਵਿਦੇਸ਼ ਗਏ ਨੌਜਵਾਨ ਦੀ ਕੌਫੀ ਪੀਣ ਮਗਰੋਂ ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਦੇ ਕਸਬਾ ਖਾਲੜਾ ਤੋਂ ਚਾਰ ਵਿਅਕਤੀ ਵੈਗਨਾਰ ਕਾਰ ਵਿਚ ਸਵਾਰ ਹੋ ਕੇ ਲੁਧਿਆਣਾ ਨੂੰ ਜਾ ਰਹੇ ਸਨ ਅਤੇ ਜਦੋਂ ਉਹ ਮੱਖੂ ਮੋਗਾ ਰੋਡ ’ਤੇ ਸਥਿਤ ਪਿੰਡ ਪੀਰ ਮੁਹੰਮਦ ਨਜ਼ਦੀਕ ਪਹੁੰਚੇ ਤਾਂ ਸੜਕ ’ਤੇ ਖਰਾਬ ਖੜ੍ਹੀ ਲੱਕੜਾਂ ਨਾਲ ਲੱਦੀ ਟਰਾਲੀ ਨਾਲ ਵੈਗਨਾਰ ਕਾਰ ਦੀ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਧਰ ਪਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਭਿਜਾਇਆ ਹੈ।
ਇਹ ਵੀ ਪੜ੍ਹੋ : ਗੋਪੀ ਚੋਹਲਾ ਕਤਲ ਕਾਂਡ ’ਚ ਵੱਡੀ ਖ਼ਬਰ, ਸੀ. ਸੀ. ਟੀ. ਵੀ. ਵੀਡੀਓ ਆਈ ਸਾਹਮਣੇ (ਦੇਖੋ ਵੀਡੀਓ)







ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਡਿਫਾਲਟਰ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ, ਪੜ੍ਹੋ ਕੀ ਹੈ ਪੂਰੀ ਖ਼ਬਰ
NEXT STORY