ਲੁਧਿਆਣਾ(ਤਰੁਣ)-ਥਾਣਾ ਡਵੀਜ਼ਨ ਨੰ. 3 ਦੇ ਇਲਾਕੇ 'ਚ ਬਾਅਦ ਦੁਪਹਿਰ ਇਕ ਲੜਕੀ ਨੂੰ ਭਵਿੱਖ ਦੱਸਣ ਵਾਲੇ ਇਕ ਪੰਡਤ ਦੁਕਾਨਦਾਰ ਦੀ ਲੋਕਾਂ ਨੇ ਜੰਮ ਕੇ ਛਿੱਤਰ-ਪਰੇਡ ਕੀਤੀ। ਲੜਕੀ ਦੇ ਪਰਿਵਾਰ ਨੇ ਦੁਕਾਨਦਾਰ 'ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲਾਏ ਹਨ। ਮੌਕੇ 'ਤੇ ਖੜ੍ਹੇ ਇਕ ਲੜਕੇ ਨੇ ਪੂਰੇ ਘਟਨਾਕ੍ਰਮ ਦਾ ਵੀਡੀਓ ਬਣਾਇਆ। ਜਿਸ ਦੇ ਬਾਅਦ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਤੇ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣ ਗਿਆ। ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਇਕ ਲੜਕੀ ਹਜ਼ੂਰੀ ਰੋਡ ਨੇੜੇ ਇਕ ਮਸ਼ਹੂਰ ਦੁਕਾਨਦਾਰ ਤੋਂ ਖਾਣ-ਪੀਣ ਦਾ ਸਾਮਾਨ ਲੈਣ ਗਈ। ਖੁਦ ਨੂੰ ਪੰਡਤ ਦੱਸਣ ਵਾਲਾ ਦੁਕਾਨਦਾਰ ਲੜਕੀ ਨੂੰ ਝਾਂਸੇ 'ਚ ਲੈਣ ਲਈ ਚਿਕਨੀਆਂ-ਚੋਪੜੀਆਂ ਗੱਲਾਂ ਕਰਨ ਲੱਗਾ। ਦੁਕਾਨਦਾਰ ਖੁਦ ਨੂੰ ਵੱਡਾ ਜੋਤਿਸ਼ੀ ਦੱਸਦਾ ਹੋਇਆ ਲੜਕੀ ਨੂੰ ਭਵਿੱਖ ਦੱਸਣ ਦਾ ਦਾਅਵਾ ਕਰਨ ਲੱਗਾ। ਕੁਝ ਦੇਰ 'ਚ ਲੜਕੀ ਦੇ ਪਰਿਵਾਰ ਵਾਲੇ ਮੌਕੇ 'ਤੇ ਪਹੁੰਚ ਗਏ। ਜਿਨ੍ਹਾਂ ਨੇ ਦੁਕਾਨਦਾਰ ਦੀ ਜੰਮ ਕੇ ਛਿੱਤਰ-ਪਰੇਡ ਕੀਤੀ। ਵੀਡੀਓ 'ਚ ਲੜਕੀ ਦੇ ਪਰਿਵਾਰ ਨੇ ਪੰਡਤ ਦੁਕਾਨਦਾਰ ਨੂੰ ਕੋਸਦੇ ਹੋਏ ਕਈ ਵਾਰ ਦੁਕਾਨ ਤੋਂ ਬਾਹਰ ਲਿਆ ਕੇ ਕੁੱਟਿਆ। ਜਦ ਕਿ ਦੁਕਾਨਦਾਰ ਹੱਥ ਜੋੜ ਕੇ ਬਚਾਅ ਕਰਦਾ ਦਿਖਾਈ ਦਿੱਤਾ। ਇਸ ਦੌਰਾਨ ਇਲਾਕੇ ਦਾ ਕੋਈ ਵੀ ਵਿਅਕਤੀ ਦੁਕਾਨ ਦੇ ਪੱਖ 'ਚ ਖੜ੍ਹਾ ਨਹੀਂ ਹੋਇਆ। ਪਰਿਵਾਰ ਦਾ ਦੋਸ਼ ਹੈ ਕਿ ਦੁਕਾਨਦਾਰ ਨੇ ਅਸ਼ਲੀਲ ਗੱਲਾਂ ਤੇ ਹਰਕਤਾਂ ਕੀਤੀਆਂ ਹਨ। ਜਿਸ ਬਾਰੇ ਲੜਕੀ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਥਾਣਾ ਡਵੀਜ਼ਨ ਨੰ. 3 ਦੇ ਮੁਖੀ ਸੰਜੀਵ ਕਪੂਰ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਵੀਡੀਓ ਮਿਲਿਆ ਹੈ। ਦੇਰ ਰਾਤ ਪੁਲਸ ਮੌਕੇ 'ਤੇ ਗਈ ਪਰ ਦੁਕਾਨ ਬੰਦ ਸੀ। ਉਥੇ ਦੁਕਾਨਦਾਰ ਖਿਲਾਫ ਪੀੜਤ ਧਿਰ ਸ਼ਿਕਾਇਤ ਲੈ ਕੇ ਨਹੀਂ ਪਹੁੰਚਿਆ ਹੈ, ਸ਼ਿਕਾਇਤ ਮਿਲਣ ਦੇ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਸੜਕ ਹਾਦਸੇ 'ਚ ਲੜਕੀ ਦੀ ਮੌਤ; ਪਿਤਾ ਜ਼ਖਮੀ
NEXT STORY