ਲਹਿਰਾਗਾਗਾ(ਜਿੰਦਲ, ਗਰਗ)- ਥਾਣਾ ਮੁਖੀ ਡਾ. ਜਗਬੀਰ ਸਿੰਘ ਨੇ ਦੱਸਿਆ ਕਿ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਸੁਣਾਉੁਣ ਤੋਂ ਬਾਅਦ ਡੇਰਾ ਸਮਰਥਕਾਂ ਨੇ ਥਾਣਾ ਲਹਿਰਾ ਅਧੀਨ ਪੈਂਦੇ ਪਿੰਡ ਖੰਡੇਬਾਦ ਬਿਜਲੀ ਗਰਿੱਡ, ਆਰ. ਓ. ਸਿਸਟਮ ਅਤੇ ਤਹਿਸੀਲ ਦਫਤਰ ਨੂੰ ਅੱਗ ਲਾ ਕੇ ਪਿਛਲੇ ਦਿਨੀਂ ਘਟਨਾਵਾਂ ਨੂੰ ਅੰਜਾਮ ਦਿੱਤਾ, ਜਿਨ੍ਹਾਂ 'ਤੇ ਲਹਿਰਾ ਪੁਲਸ ਨੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦਾ ਮੁਕੱਦਮਾ ਦਰਜ ਕਰ ਲਿਆ ਹੈ । ਉਨ੍ਹਾਂ ਕਿਹਾ ਕਿ ਅੱਗ ਲਾਉਣ ਦੇ ਦੋਸ਼ ਹੇਠ ਲਹਿਰਾਗਾਗਾ ਦੇ 4 ਡੇਰਾ ਸਮਰਥਕ ਸੋਹਨ ਲਾਲ ਉਰਫ਼ ਕਾਕਾ, ਟੋਨੀ, ਹਰਪ੍ਰੀਤ ਉਰਫ਼ ਹੈਪੀ, ਭੋਲਾ ਸਿੰਘ ਵਾਸੀ ਲਹਿਰਾਗਾਗਾ ਨੂੰ ਕਾਬੂ ਕਰ ਲਿਆ ਗਿਆ ਹੈ । ਪੁੱਛਗਿੱਛ ਦੌਰਾਨ ਇਨ੍ਹਾਂ ਮੁਲਜ਼ਮਾਂ ਨੇ ਮੰਨਿਆ ਹੈ ਕਿ ਡੇਰੇ ਵੱਲੋਂ ਹੋਏ ਆਦੇਸ਼ਾਂ ਮੁਤਾਬਿਕ 2 ਟੀਮਾਂ 'ਏ' ਤੇ 'ਬੀ' ਬਣਾਈਆਂ ਸਨ। 'ਏ' ਟੀਮ ਵਿਚ ਪੰਜਾਬ ਦੇ ਕੁਝ ਜ਼ਿਲੇ ਸੰਗਰੂਰ, ਮਾਨਸਾ, ਪਟਿਆਲਾ, ਫ਼ਰੀਦਕੋਟ ਵਿਚ ਹਿੰਸਾ ਭੜਕਾਉਣ ਲਈ ਮੇਜਰ ਸਿੰਘ ਖ਼ਿਆਲਾ (ਮਾਨਸਾ), ਬਿੱਟੂ ਕੋਟਕਪੁਰਾ, ਦੁਨੀ ਚੰਦ ਸ਼ੇਰਪੁਰ, ਪ੍ਰਿਥੀ ਚੰਦ ਬਾਘਾਪੁਰਾਣਾ ਅਤੇ 'ਬੀ' ਟੀਮ ਵਿਚ ਬਲਾਕ ਵਿਚ ਰਾਮ ਸਰੂਪ ਭੰਗੀਦਾਸ ਲਹਿਰਾਗਾਗਾ, ਮਾਂਗੇ ਰਾਮ ਤੇ ਗੁਰਜੰਟ ਸਿੰਘ ਭੁਟਾਲ ਕਲਾਂ, ਸ਼ੰਕਰ ਲਾਲ ਲਹਿਰਾਗਾਗਾ ਦੀ ਡਿਊਟੀ ਲਾਈ ਗਈ ਸੀ । ਇਨ੍ਹਾਂ ਨੇ ਹੀ ਸਾਰਾ ਮਾਸਟਰ ਪਲਾਨ ਤਿਆਰ ਕੀਤਾ ਸੀ। ਡਾ. ਜਗਬੀਰ ਸਿੰਘ ਨੇ ਕਿਹਾ ਕਿ ਉਕਤ ਮੁਲਜ਼ਮਾਂ ਨੂੰ ਅੱਜ ਸੰਗਰੂਰ ਜੇਲ ਭੇਜਿਆ ਜਾਵੇਗਾ ਅਤੇ ਬਾਕੀ ਰਹਿੰਦੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਜ਼ਿਲੇ 'ਚ ਧਾਰਾ 144 ਅਤੇ ਰੈੱਡ ਅਲਰਟ ਜਾਰੀ ਹੋਣ ਦੇ ਬਾਵਜੂਦ 3 ਥਾਈਂ ਸੰਨ੍ਹਮਾਰੀ
NEXT STORY