ਭਿੱਖੀਵਿੰਡ(ਭਾਟੀਆ, ਬਖਤਾਵਰ, ਲਾਲੂਘੁੰਮਣ, ਅਮਨ, ਸੁਖਚੈਨ)-ਪਿੰਡ ਭਗਵਾਨਪੁਰਾ ਵਿਖੇ ਪੁਲਸ ਥਾਣਾ ਭਿੱਖੀਵਿੰਡ ਨੇ 1550 ਲੀਟਰ ਲਾਹਣ, 300 ਬੋਤਲਾਂ ਸ਼ਰਾਬ ਤੇ ਚਾਲੂ ਭੱਠੀ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਥਾਣਾ ਭਿੱਖੀਵਿੰਡ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ ਜਸਵਿੰਦਰਪਾਲ ਸਿੰਘ ਪੁਲਸ ਪਾਰਟੀ ਨਾਲ ਪਿੰਡ ਚੂੰਗ ਵਿਖੇ ਨਾਕੇ ਦੌਰਾਨ ਖੜ੍ਹੇ ਸਨ ਤਾਂ ਮੁਖਬਰ ਦੀ ਇਤਲਾਹ 'ਤੇ ਪੁਲਸ ਪਾਰਟੀ ਨੇ ਪਿੰਡ ਭਗਵਾਨਪੁਰਾ ਵਿਖੇ ਗੁਰਮੇਜ ਸਿੰਘ ਦੇ ਘਰ ਛਾਪਾ ਮਾਰ ਕੇ 1550 ਲੀਟਰ ਲਾਹਣ, 300 ਬੋਤਲਾਂ ਸ਼ਰਾਬ, ਚਾਲੂ ਭੱਠੀ ਅਤੇ 7 ਡਰੰਮਾਂ ਸਮੇਤ ਉਸ ਨੂੰ ਗ੍ਰਿਫਤਾਰ ਕੀਤਾ। ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਕਿਹਾ ਕਿ ਦੋਸ਼ੀ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਏ. ਐੱਸ. ਆਈ. ਜਸਵਿੰਦਰਪਾਲ ਸਿੰਘ, ਏ. ਐੱਸ. ਆਈ. ਸੁਰਿੰਦਰ ਕੁਮਾਰ, ਮੁਨਸ਼ੀ ਗੁਰਮੀਤ ਸਿੰਘ, ਮੁਨਸ਼ੀ ਸ਼ਿੰਗਾਰਾ ਸਿੰਘ, ਐੱਚ. ਸੀ. ਕਰਮ ਸਿੰਘ ਆਦਿ ਹਾਜ਼ਰ ਸਨ।
ਪੁਲਸ ਨੇ ਲੁੱਟ-ਖੋਹ ਕਰਨ ਵਾਲੇ ਕੀਤੇ ਕਾਬੂ
NEXT STORY