ਲੁਧਿਆਣਾ(ਮਹੇਸ਼)-ਦਿੱਲੀ ਦੀ 15 ਸਾਲਾ ਨਾਬਾਲਗ ਨਾਲ ਲੁਧਿਆਣਾ 'ਚ ਹੋਏ ਰੇਪ ਦੇ ਮਾਮਲੇ 'ਚ ਪੁਲਸ ਨੇ ਉਸ ਦੇ 35 ਸਾਲਾ ਜੀਜੇ ਇਨਾਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਕਿ ਖੁਦ 3 ਬੱਚਿਆਂ ਦਾ ਪਿਉ ਹੈ। ਦੋਸ਼ੀ ਨੂੰ ਮੰਗਲਵਾਰ ਅਦਾਲਤ 'ਚ ਪੇਸ਼ ਕਰ ਕੇ 2 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਇਨਾਮ ਦੇ ਖਿਲਾਫ ਪੀੜਤਾ ਦੀ ਸ਼ਿਕਾਇਤ 'ਤੇ ਦਿੱਲੀ 'ਚ ਦਰਜ ਹੋਈ ਜ਼ੀਰੋ ਐੱਫ. ਆਈ. ਆਰ. ਦੇ ਆਧਾਰ 'ਤੇ ਬਸਤੀ ਜੋਧੇਵਾਲ ਥਾਣੇ 'ਚ ਐਤਵਾਰ ਨੂੰ ਕੇਸ ਦਰਜ ਕੀਤਾ ਗਿਆ ਸੀ। ਟਿੱਬਾ ਚੌਕੀ ਇੰਚਾਰਜ ਏ. ਐੱਸ. ਆਈ. ਕਪਿਲ ਕੁਮਾਰ ਨੇ ਦੱਸਿਆ ਕਿ ਦੋਸ਼ੀ ਨੂੰ ਟਿੱਬਾ ਰੋਡ ਦੇ ਗੁਲਾਬੀ ਬਾਗ ਸਥਿਤ ਉਸ ਦੇ ਘਰ ਤੋਂ ਕਾਬੂ ਕੀਤਾ ਗਿਆ, ਜਿਥੇ ਉਹ ਆਪਣੀ ਪਤਨੀ ਤੇ 3 ਬੱਚਿਆਂ ਦੇ ਨਾਲ ਰਹਿੰਦਾ ਹੈ। ਉਸ ਦੀ ਇਕ ਬੇਟੀ ਤੇ 2 ਬੇਟੇ ਹਨ। ਦੋਸ਼ੀ ਖੁਦ ਨੂੰ ਬਚਾਉਣ ਲਈ ਕਈ ਮਨਘੜਤ ਕਹਾਣੀਆਂ ਸੁਣਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਤੋਂ ਹੁਣ ਉਸ ਦਾ ਮੋਬਾਇਲ, ਜਿਸ 'ਚ ਉਸ ਨੇ ਆਪਣੀ ਨਾਬਾਲਗ ਸਾਲੀ ਦੀ ਅਸ਼ਲੀਲ ਵੀਡੀਓ ਬਣਾਈ ਸੀ, ਬਰਾਮਦ ਕਰਨਾ ਬਾਕੀ ਹੈ। ਇਸ ਤੋਂ ਇਲਾਵਾ ਦੋਸ਼ੀ ਤੋਂ ਉਸ ਜਗ੍ਹਾ ਦਾ ਵੀ ਪਤਾ ਲਾਉਣਾ ਹੈ, ਜਿਥੇ ਉਸ ਨੇ ਪੀੜਤਾ ਨਾਲ ਕੁੱਟ-ਮਾਰ ਕਰ ਕੇ ਰੇਪ ਕੀਤਾ ਸੀ। ਕਪਿਲ ਨੇ ਕਿਹਾ ਕਿ ਜੇਕਰ ਇਸ ਮਾਮਲੇ 'ਚ ਕਿਸੇ ਹੋਰ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਪੀੜਤਾ ਦਿੱਲੀ ਦੇ ਚੌਹਾਨ ਬਾਂਗੜ ਇਲਾਕੇ ਦੀ ਰਹਿਣ ਵਾਲੀ ਹੈ ਤੇ ਦੋਸ਼ੀ ਦੀ ਮਾਸੀ ਸੱਸ ਦੀ ਬੇਟੀ ਹੈ। ਉਹ 5 ਮਹੀਨੇ ਪਹਿਲਾਂ ਲੁਧਿਆਣਾ ਆਈ ਸੀ। ਇਨਾਮ ਉਸ ਨੂੰ ਬਹਿਲਾ ਕੇ ਇਕ ਮਹਿਲਾ ਦੇ ਘਰ ਲੈ ਗਿਆ, ਜਿਥੇ ਦੋਸ਼ੀ ਨੇ ਉਸ ਨਾਲ ਕੁੱਟ-ਮਾਰ ਕਰ ਕੇ ਉਸ ਦੇ ਨਾਲ ਰੇਪ ਕੀਤਾ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾਈ। ਕਿਸੇ ਨੂੰ ਦੱਸਣ 'ਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ। ਕੁੱਝ ਦਿਨਾਂ ਬਾਅਦ ਨਾਬਾਲਗਾ ਵਾਪਸ ਦਿੱਲੀ ਪਹੁੰਚੀ ਤਾਂ ਸਾਰੀ ਗੱਲ ਆਪਣੇ ਰਿਸ਼ਤੇਦਾਰਾਂ ਨੂੰ ਦੱਸੀ। ਉਨ੍ਹਾਂ ਨੇ ਦਿੱਲੀ ਦੇ ਜਫਰਾਬਾਦ 'ਚ ਇਸ ਦੀ ਸ਼ਿਕਾਇਤ ਕੀਤੀ। ਤਦ ਉਥੋਂ ਦੇ ਏ. ਸੀ. ਪੀ. ਨੇ ਜ਼ੀਰੋ ਐੱਫ. ਆਈ. ਆਰ. ਦਰਜ ਕਰ ਕੇ ਲੁਧਿਆਣਾ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ।
ਤੇਜ਼ ਰਫ਼ਤਾਰ ਟਰੱਕ ਨੇ ਸਾਈਕਲ ਸਵਾਰ ਕੁਚਲਿਆ
NEXT STORY