ਲੁਧਿਆਣਾ(ਰਿਸ਼ੀ)-ਬੇਰੋਜ਼ਗਾਰੀ ਤੋਂ ਤੰਗ ਆ ਕੇ 4 ਦੋਸਤਾਂ ਨੇ ਗੈਂਗ ਬਣਾ ਲਿਆ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ। ਸੀ. ਆਈ. ਏ.-1 ਦੀ ਪੁਲਸ ਨੇ ਉਨ੍ਹਾਂ ਨੂੰ ਸਨੈਚਿੰਗ ਦੇ 15 ਮੋਬਾਇਲ ਅਤੇ 2 ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰ ਕੇ ਥਾਣਾ ਡਵੀਜ਼ਨ ਨੰ. 6 'ਚ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਇੰਚਾਰਜ ਪ੍ਰੇਮ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਅਮਨ ਘਈ ਨਿਵਾਸੀ ਖੁੱਡ ਮੁਹੱਲਾ, ਅਮਿਤ ਰਾਜਪੂਤ ਨਿਵਾਸੀ ਮੋਚਪੁਰਾ ਬਾਜ਼ਾਰ ਅਤੇ ਅਸ਼ੀਸ਼ ਨਿਵਾਸੀ ਮਿਲਟਰੀ ਕੈਂਪ ਅਤੇ ਫਰਾਰ ਦੀ ਪਛਾਣ ਸਹਿਜਾਦ ਨਿਵਾਸੀ ਘੌੜਾ ਕਾਲੋਨੀ ਦੇ ਰੂਪ ਵਿਚ ਹੋਈ ਹੈ। ਸਾਰਿਆਂ ਦੀ ਉਮਰ 19 ਤੋਂ 22 ਸਾਲ ਦੇ ਵਿਚਕਾਰ ਹੈ ਅਤੇ ਆਪਸ 'ਚ ਦੋਸਤ ਹਨ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੰਮ ਧੰਦਾ ਨਾ ਹੋਣ ਕਾਰਨ ਉਹ ਸਨੈਚਿੰਗ ਦੀਆਂ ਵਾਰਦਾਤਾਂ ਕਰਨ ਲੱਗ ਪਏ। 4 ਮਹੀਨਿਆਂ 'ਚ ਗਿਰੋਹ ਵਲੋਂ ਥਾਣਾ ਸ਼ਿਮਲਾਪੁਰੀ ਅਤੇ ਡਵੀਜ਼ਨ ਨੰ. 8 ਦੇ ਇਲਾਕੇ 'ਚ ਸਨੈਚਿੰਗ ਦੀਆਂ 20 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਵਾਰਦਾਤਾਂ 'ਚ ਇਨ੍ਹਾਂ ਵਲੋਂ ਸ਼ਿਮਲਾਪੁਰੀ ਇਲਾਕੇ ਤੋਂ 3 ਮਹੀਨੇ ਪਹਿਲਾਂ ਚੋਰੀ ਕੀਤਾ ਮੋਟਰਸਾਈਕਲ ਇਸਤੇਮਾਲ ਕੀਤਾ ਗਿਆ। ਪੁਲਸ ਨੇ ਵੀਰਵਾਰ ਨੂੰ ਸੂਚਨਾ ਦੇ ਆਧਾਰ 'ਤੇ ਓਸਵਾਲ ਰੋਡ ਤੋਂ ਤਦ ਦਬੋਚਿਆ ਜਦ ਚੋਰੀਸ਼ੁਦਾ ਮੋਬਾਇਲ ਵੇਚਣ ਜਾ ਰਹੇ ਸੀ। ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਡੀ. ਸੀ. ਦਫਤਰ ਕਰਮਚਾਰੀਆਂ ਨੇ ਕਲਮਛੋੜ ਹੜਤਾਲ ਕਰਕੇ ਕੀਤੀ ਗੇਟ ਰੈਲੀ
NEXT STORY