ਜ਼ੀਰਾ(ਅਕਾਲੀਆਂਵਾਲਾ, ਗੁਰਮੇਲ)—ਪੁਲਸ ਥਾਣਾ ਸਦਰ ਜ਼ੀਰਾ ਵੱਲੋਂ ਚੋਰੀ ਦੇ ਟਰਾਲੇ ਸਮੇਤ 2 ਵਿਅਕਤੀ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਸਦਰ ਜ਼ੀਰਾ ਦੇ ਐੱਸ. ਐੱਚ. ਓ. ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਕੁਲਵੰਤ ਸਿੰਘ ਸਮੇਤ ਪੁਲਸ ਪਾਰਟੀ ਨੇ ਸ਼ਿਕਾਇਤਕਰਤਾ ਦਲੇਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਬਹਿਕ ਗੁੱਜਰਾਂ ਦੀ ਤਫਤੀਸ਼ ਕਰਦਿਆਂ ਚੋਰੀ ਕੀਤੇ ਗਏ ਟਰਾਲੇ ਦੀ ਪੜਤਾਲ ਕਰਦੇ ਗੁਰਪਿੰਦਰ ਸਿੰਘ ਪੁੱਤਰ ਹਰਨੇਕ ਸਿੰਘ, ਸੰਮਾ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਕਲਗੀਧਰ ਨਗਰ ਜ਼ੀਰਾ ਹਾਲ ਆਬਾਦ ਕੋਟ ਈਸੇ ਖਾਂ ਰੋਡ ਜ਼ੀਰਾ ਨੂੰ ਚੋਰੀ ਕੀਤੇ ਗਏ ਟਰਾਲੇ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਵੈਲੇਨਟਾਈਨ ਵੀਕ ਦਾ ਅੱਜ ਦੂਜਾ ਦਿਨ : ਪ੍ਰਪੋਜ਼ ਡੇ
NEXT STORY