ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)— ਥਾਣਾ ਸਿਟੀ-1 ਮਲੇਰਕੋਟਲਾ ਦੇ ਹੌਲਦਾਰ ਬਲਵੀਰ ਸਿੰਘ ਨੇ ਪੁਲਸ ਪਾਰਟੀ ਸਣੇ ਮੁਹੰਮਦ ਯਾਸੀਨ ਉਰਫ ਸੀਨਾ ਪੁੱਤਰ ਰਹਿਮਦੀਨ ਵਾਸੀ ਜਮਾਲਪੁਰਾ ਕੱਚਾ ਦਰਵਾਜ਼ਾ ਨੂੰ ਕਾਬੂ ਕਰਦਿਆਂ ਉਸ ਕੋਲੋਂ 12 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕੀਤੀ। ਥਾਣਾ ਸਿਟੀ ਸੰਗਰੂਰ ਦੀ ਐੱਸ ਆਈ ਤਰਨਦੀਪ ਕੌਰ ਨੇ ਉੱਭਾਵਾਲਾ ਰੋਡ ਤੋਂ ਛਿੰਦੋ ਪਤਨੀ ਸੁਰਜੀਤ ਸਿੰਘ ਵਾਸੀ ਰਾਮ ਨਗਰ ਬਸਤੀ ਸੰਗਰੂਰ ਨੂੰ ਕਾਬੂ ਕਰਦਿਆਂ ਉਸ ਕੋਲੋਂ ਨਸ਼ੇ ਵਾਲੀਆਂ ਗੋਲੀਆਂ ਦੇ 11 ਪੱਤੇ ਬਰਾਮਦ ਕੀਤੇ। ਥਾਣਾ ਸਦਰ ਸੁਨਾਮ ਦੇ ਸਹਾਇਕ ਥਾਣੇਦਾਰ ਕਿਰਪਾਲ ਸਿੰਘ ਨੇ ਪਿੰਡ ਕੁਲਾਰ ਖੁਰਦ ਵਿਖੇ ਨਾਕਾਬੰਦੀ ਦੌਰਾਨ ਸੁਖ ਮਸੀਹ ਪੁੱਤਰ ਬਲਕਾਰ ਮਸੀਹ ਵਾਸੀ ਜਾਗੋਵਾਲ ਬਾਂਗਰ ਥਾਣਾ ਕਾਨੂੰਵਾਨ ਜ਼ਿਲਾ ਗੁਰਦਾਸਪੁਰ ਨੂੰ 4 ਕਿਲੋ ਭੁੱਕੀ ਸਣੇ ਕਾਬੂ ਕੀਤਾ। ਥਾਣਾ ਲੌਂਗੋਵਾਲ ਦੇ ਹੌਲਦਾਰ ਰਾਮ ਕੁਮਾਰ ਨੇ ਕਾਲਾ ਸਿੰਘ ਪੁੱਤਰ ਭਾਗ ਸਿੰਘ ਵਾਸੀ ਰਾਮ ਨਗਰ ਬਸਤੀ ਸਾਹਮਣੇ ਰੇਲਵੇ ਸਟੇਸ਼ਨ ਨੂੰ ਕਾਬੂ ਕਰਦਿਆਂ ਉਸ ਕੋਲੋਂ 12 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕਰ ਕੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੁਰਕੀ ਕਰਨ ਆਏ ਅਧਿਕਾਰੀਆਂ ਨੂੰ ਬੇਰੰਗ ਮੋੜਿਆ
NEXT STORY