ਲੁਧਿਆਣਾ(ਰਿਸ਼ੀ)-ਜੇਲ ਤੋਂ ਜ਼ਮਾਨਤ 'ਤੇ ਆਉਣ ਤੋਂ ਬਾਅਦ 6 ਮਹੀਨੇ 'ਚ ਸਨੈਚਿੰਗ ਦੀਆਂ 25 ਵਾਰਦਾਤਾਂ ਕਰ ਦਿੱਤੀਆਂ। ਵਾਰਦਾਤ ਵਿਚ ਵਰਤਿਆ ਜਾਣ ਵਾਲਾ ਬਾਈਕ ਪਿੰਡ ਭਾਮੀਆਂ ਤੋਂ ਚੋਰੀ ਕੀਤਾ ਸੀ, ਜਿਸ 'ਤੇ ਪੁਲਸ ਤੋਂ ਬਚਣ ਲਈ ਜਾਅਲੀ ਨੰਬਰ ਪਲੇਟ ਲਾਈ ਹੋਈ ਸੀ। ਸੀ. ਆਈ. ਏ.-2 ਦੀ ਪੁਲਸ ਨੇ ਤਿੰਨਾਂ ਦੋਸਤਾਂ ਨੂੰ ਦਬੋਚ ਕੇ ਚੋਰੀ ਦੇ 14 ਮੋਬਾਇਲ ਫੋਨ ਅਤੇ ਬਾਈਕ ਬਰਾਮਦ ਕਰ ਕੇ ਥਾਣਾ ਡਵੀਜ਼ਨ ਨੰ. 7 ਵਿਚ ਪਰਚਾ ਦਰਜ ਕੀਤਾ ਹੈ। ਸੈੱਲ ਦੇ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਮੁਤਾਬਕ ਫੜੇ ਗਏ ਸਨੈਚਰਾਂ ਦੀ ਪਛਾਣ ਰਵੀ ਕੁਮਾਰ ਨਿਵਾਸੀ ਗੁਰੂ ਅਰਜਨ ਦੇਵ ਨਗਰ, ਗਗਨਦੀਪ ਸਿੰਘ ਨਿਵਾਸੀ ਸ਼ਿਮਲਾਪੁਰੀ ਅਤੇ ਸਾਹਿਲ ਨਿਵਾਸੀ ਸ਼ਿਵਪੁਰੀ ਵਜੋਂ ਹੋਈ ਹੈ। ਪੁਲਸ ਨੇ ਵੀਰਵਾਰ ਨੂੰ ਸੂਚਨਾ ਦੇ ਆਧਾਰ 'ਤੇ ਤਾਜਪੁਰ ਰੋਡ ਤੋਂ ਉਸ ਸਮੇਂ ਦਬੋਚਿਆ, ਜਦੋਂ ਮੋਬਾਇਲ ਫੋਨ ਵੇਚਣ ਜਾ ਰਹੇ ਸਨ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਇਹ ਆਪਸ ਵਿਚ ਗਹਿਰੇ ਦੋਸਤ ਹਨ ਅਤੇ ਨਸ਼ੇ ਦੇ ਆਦੀ ਹਨ। ਨਸ਼ੇ ਦੀ ਪੂਰਤੀ ਲਈ ਰਾਤ ਸਮੇਂ ਪ੍ਰਵਾਸੀ ਮਜ਼ਦੂਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ ਅਤੇ ਕੁੱਝ ਮਿੰਟਾਂ ਵਿਚ ਮੋਬਾਇਲ ਝਪਟ ਕੇ ਫਰਾਰ ਹੋ ਜਾਂਦੇ ਸਨ। ਫੜੇ ਗਏ ਦੋਸ਼ੀ ਰਵੀ ਖਿਲਾਫ ਥਾਣਾ ਡਵੀਜ਼ਨ ਨੰ. 7 ਵਿਚ ਲੁੱਟ ਅਤੇ ਥਾਣਾ ਦੁੱਗਰੀ ਵਿਚ ਡਕੈਤੀ ਦੀ ਯੋਜਨਾ ਬਣਾਉਣ ਅਤੇ ਗਗਨਦੀਪ 'ਤੇ ਲੁੱਟ ਦੇ ਥਾਣਾ ਡਵੀਜ਼ਨ ਨੰ. 4 ਵਿਚ 2 ਅਤੇ ਡਵੀਜ਼ਨ ਨੰ. 6 ਵਿਚ ਇਕ ਪਰਚਾ ਦਰਜ ਹੈ। ਪੁਲਸ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਬਾਰੀਕੀ ਨਾਲ ਪੁੱਛਗਿੱਛ ਕਰੇਗੀ।
ਐਕਟਿਵਾ 'ਤੇ ਸ਼ਰਾਬ ਦੀ ਡਲਿਵਰੀ ਦੇਣ ਜਾ ਰਹੇ ਦੋ ਦੋਸਤ ਕਾਬੂ
NEXT STORY