ਸਮਾਣਾ(ਦਰਦ)-ਸਮਾਣਾ ਪੁਲਸ ਵਲੋਂ ਨਸ਼ਿਅਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਮੁਹਿੰਮ ਦੌਰਾਨ ਵੱਖ-ਵੱਖ ਮਾਮਲਿਅਾਂ ਵਿਚ ਦੋ ਬਾਈਕਾਂ ’ਤੇ ਜਾ ਰਹੇ ਸਕੇ ਤਿੰਨ ਭਰਾਵਾਂ ਸਣੇ ਕੁਲ 6 ਨੌਜਵਾਨਾਂ ਨੂੰ 1350 ਨਸ਼ੇ ਵਾਲੀਅਾਂ ਗੋਲੀਆਂ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਸਿਟੀ ਪੁਲਸ ਦੇ ਨਵ-ਨਿਯੁਕਤ ਮੁੱਖੀ ਸੁਰਿੰਦਰ ਭੱਲਾ ਨੇ ਦੱਸਿਆ ਕਿ ਮਾਈਸਰ ਮੰਦਰ ਸਡ਼ਕ ’ਤੇ ਗਸ਼ਤ ਦੌਰਾਨ ਸਮੇਤ ਪੁਲਸ ਪਾਰਟੀ ਸਬ-ਇੰਸਪੈਕਟਰ ਨਿਸ਼ਾਨ ਸਿੰਘ ਨੇ ਆ ਰਹੇ ਬਾਈਕ ਸਵਾਰ ਨੌਜਵਾਨਾਂ ਨੂੰ ਸ਼ੱਕ ਦੇ ਅਾਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 560 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਹੋਈਆਂ। ਨੌਜਵਾਨਾਂ ਦੀ ਪਛਾਣ ਸੰਨੀ ਸਿੰਘ, ਜਤਿੰਦਰ ਸਿੰਘ ਦੋਵੇਂ ਨਿਵਾਸੀ ਸਰਾਂਪੱਤੀ, ਮਿਠਨ ਲਾਲ ਨਿਵਾਸੀ ਟਿੱਬੀ ਮੁਹੱਲਾ ਵਜੋਂ ਹੋਈ ਹੈ। ਇਸੇ ਤਰ੍ਹਾਂ ਸਦਰ ਪੁਲਸ ਨੇ ਦੋ ਵੱਖ-ਵੱਖ ਮਾਮਲਿਆ ਵਿਚ ਤਿੰਨ ਨੌਜਵਾਨ ਸੱਕੇ ਭਰਾਵਾਂ ਨੂੰ 790 ਨਸ਼ੇ ਵਾਲੀਅਾਂ ਗੋਲੀਆਂ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਸਬ-ਇੰਸਪੈਕਟਰ ਲਖਵਿੰਦਰ ਸਿੰਘ ਪੁਲਸ ਪਾਰਟੀ ਸਣੇ ਪਿੰਡ ਸ਼ਾਦੀਪੁਰ ਟੀ-ਪੁਆਇੰਟ ’ਤੇ ਜਦੋਂ ਗਸ਼ਤ ਕਰ ਰਹੇ ਸਨ ਤਾਂ ਇਕ ਬਿਨਾਂ ਨੰਬਰ ਬਾਈਕ ਨੂੰ ਰੋਕ ਕੇ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਤਾਂ 450 ਨਸ਼ੀਲੀਆਂ ਗੋਲੀਆਂ ਸਣੇ ਦੋ ਬਾਈਕ ਸਵਾਰ ਨੋਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ, ਜਿਨ੍ਹਾਂ ਦੀ ਪਛਾਣ ਨਾਜ਼ਰ ਸਿੰਘ ਅਤੇ ਦੀਦਾਰ ਸਿੰਘ ਪੁੱਤਰ ਗੁਰਚਰਨ ਸਿੰਘ ਨਿਵਾਸੀ ਖੇਡ਼੍ਹੀ ਫਤਾਂ ਦੇ ਤੌਰ ’ਤੇ ਹੋਈ ਜਦੋਂਕਿ ਹੋਰ ਇਕ ਮਾਮਲੇ ਵਿਚ ਸਦਰ ਪੁਲਸ ਦੇ ਏ. ਐੱਸ. ਆਈ. ਛੱਜੂ ਸਿੰਘ ਵੱਲੋਂ ਪਿੰਡ ਚੌਂਹਠ ਦੀ ਅਨਾਜ ਮੰਡੀ ਵਿਖੇ ਸ਼ੱਕ ਦੇ ਅਾਧਾਰ ’ਤੇ ਇਕ ਨੌਜਵਾਨ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 340 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਹੋਈਆਂ। ਕਾਬੂ ਕੀਤੇ ਨੌਜਵਾਨ ਦੀ ਪਛਾਣ ਫਤਿਹ ਸਿੰਘ ਨਿਵਾਸੀ ਪਿੰਡ ਖੇਡ਼ੀ ਫੱਤਾ ਵਜੋਂ ਹੋਈ। ਕਾਬੂ ਕੀਤਾ ਨੌਜਵਾਨ ਪਹਿਲਾਂ ਕਾਬੂ ਕੀਤੇ ਦੋ ਬਾਈਕ ਸਵਾਰਾਂ ਦਾ ਤੀਜਾ ਭਰਾ ਹੈ। ਪੁਲਸ ਵਲੋਂ ਸਾਰੇ ਨੌਜਵਾਨਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਹੁਕਮਾਂ ਅਨੁਸਾਰ ਜੇਲ ਭੇਜ ਦਿੱਤਾ ਹੈ।
ਲਡ਼ਕੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਖਿਲਾਫ ਮਾਮਲਾ ਦਰਜ
NEXT STORY