ਚੰਡੀਗੜ੍ਹ (ਰਮਨਜੀਤ) : ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਏ. ਡੀ. ਜੀ. ਪੀ. ਐੱਸ.ਕੇ. ਅਸਥਾਨਾ ਵਲੋਂ ਡਰੱਗਜ਼ ਮਾਮਲੇ ’ਚ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕਾਰਵਾਈ ਸਬੰਧੀ ਕੀਤੀ ਗਈ ਨੋਟਿੰਗਸ ਦੇ ਲੀਕ ਹੋਣ ਸਬੰਧੀ ਪੰਜਾਬ ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਇਹ ਮਾਮਲਾ ਚੰਡੀਗੜ੍ਹ ਪੁਲਸ ਕੋਲ ਦਰਜ ਹੋਣ ਦੀ ਉਮੀਦ ਜਤਾਈ ਜਾ ਰਹੀ ਸੀ ਪਰ ਪੰਜਾਬ ਪੁਲਸ ਨੇ ਇਸ ਮਾਮਲੇ ਨੂੰ ਸਾਈਬਰ ਕ੍ਰਾਈਮ ਦੇ ਤਹਿਤ ਘੇਰੇ ’ਚ ਲੈਂਦਿਆਂ ਇਸ ਦੀ ਜਾਂਚ ਵੀ ਆਪਣੇ ਕੋਲ ਰੱਖ ਲਈ ਹੈ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਬੇਅਦਬੀ ਦੀ ਕੋਸ਼ਿਸ਼ ਮਾਮਲੇ ’ਚ ਵੱਡੀ ਖ਼ਬਰ, ਮ੍ਰਿਤਕ ਦੇ ਲਏ ਗਏ ਫਿੰਗਰ ਪ੍ਰਿੰਟਸ
ਜਾਣਕਾਰੀ ਮੁਤਾਬਕ ਬੀ. ਓ. ਆਈ. ਦੇ ਏ. ਆਈ. ਜੀ.-1 ਵਲੋਂ ਏ. ਆਈ. ਜੀ. ਸਾਈਬਰ ਕ੍ਰਾਈਮ ਨੂੰ ਆਪਣੀ ਸ਼ਿਕਾਇਤ ਭੇਜੀ ਸੀ, ਜਿਸ ’ਚ ਕਿਹਾ ਗਿਆ ਸੀ ਕਿ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀਆਂ ਫਾਈਲ ਨੋਟਿੰਗਸ, ਜੋ ਕਿ ਬਹੁਤ ਹੀ ਸੰਵੇਦਨਸ਼ੀਲ ਡਰੱਗਜ਼ ਮਾਮਲੇ ਨਾਲ ਜੁੜੀਆਂ ਹੋਈਆਂ ਸਨ, ਸੋਸ਼ਲ ਮੀਡੀਆ ’ਤੇ ਲੀਕ ਹੋ ਗਈਆਂ ਹਨ। ਸ਼ਿਕਾਇਤ ’ਚ ਕਿਹਾ ਗਿਆ ਕਿ ਇਸ ਤਰ੍ਹਾਂ ਦੀ ਸਿਲੈਕਟਿਵ ਲੀਕੇਜ ਹੋਣ ’ਚ ਸਾਜ਼ਿਸ਼ ਦਾ ਸ਼ਾਮਲ ਹੋਣਾ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਇਸ ਲਈ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਏ. ਆਈ. ਜੀ.-1 ਦੀ ਸ਼ਿਕਾਇਤ ’ਤੇ ਪੰਜਾਬ ਪੁਲਸ ਦੇ ਸਟੇਟ ਸਾਈਬਰ ਕ੍ਰਾਈਮ ਥਾਣੇ ’ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਹੱਕ ’ਚ ਨਿੱਤਰੇ ਸੁਖਪਾਲ ਖਹਿਰਾ, ਰਾਣਾ ਗੁਰਜੀਤ ’ਤੇ ਕੀਤਾ ਵੱਡਾ ਹਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਬੇਅਦਬੀ ਮਾਮਲਿਆਂ ਤੋਂ ਬਾਅਦ ਪੰਜਾਬ ਪੁਲਸ ਅਲਰਟ, ਸਾਰੇ ਜ਼ਿਲ੍ਹਿਆਂ ਦੇ ਪੁਲਸ ਮੁਖੀਆਂ ਨੂੰ ਸਖ਼ਤ ਹੁਕਮ ਜਾਰੀ
NEXT STORY