Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 09, 2026

    6:16:51 PM

  • minister sanjeev arora arrest enforcement directorate raid house

    ਮੰਤਰੀ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕਰਨ ਮਗਰੋਂ ED...

  • power outage in many areas of punjab on sunday

    ਐਤਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ...

  • vijay to form government tamilnadu

    ਬਣ ਗਈ ਵਿਜੇ ਦੀ 'ਗੱਲ' ! ਹੋ ਗਈਆਂ 120 ਸੀਟਾਂ, ਹੁਣ...

  • big related to punjab weather

    ਪੰਜਾਬ 'ਚ 3 ਦਿਨਾਂ ਲਈ ਵੱਡਾ ਅਲਰਟ, ਪੜ੍ਹੋ ਮੌਸਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Ludhiana-Khanna
  • ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਆਟੋ ਰਿਪੇਅਰ ਕਰਨ ਵਾਲੇ ਤੋਂ ਠੱਗੇ 25 ਲੱਖ

PUNJAB News Punjabi(ਪੰਜਾਬ)

ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਆਟੋ ਰਿਪੇਅਰ ਕਰਨ ਵਾਲੇ ਤੋਂ ਠੱਗੇ 25 ਲੱਖ

  • Edited By Sandeep Kumar,
  • Updated: 30 Nov, 2024 08:15 AM
Ludhiana-Khanna
auto repairman duped of rs 25 lakh on the pretext of sending son abroad
  • Share
    • Facebook
    • Tumblr
    • Linkedin
    • Twitter
  • Comment

ਲੁਧਿਆਣਾ (ਰਾਮ) : ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਆਟੋ ਰਿਪੇਅਰ ਕਰਨ ਵਾਲੇ ਵਿਅਕਤੀ ਤੋਂ 25 ਲੱਖ ਰੁਪਏ ਦੀ ਠੱਗੀ ਮਾਰ ਕੇ ਸ਼ਾਤਰ ਠੱਗ ਫ਼ਰਾਰ ਹੋ ਗਏ। ਆਪਣੀ ਜ਼ਿੰਦਗੀ ਦੀ ਪੂੰਜੀ ਬਰਬਾਦ ਕਰਨ ਤੋਂ ਬਾਅਦ ਪੀੜਤ ਹੁਣ ਠੋਕਰਾਂ ਖਾ ਰਿਹਾ ਹੈ। ਪੀੜਤ ਮੁਲਜ਼ਮਾਂ ਨੂੰ 10 ਸਾਲਾਂ ਤੋਂ ਜਾਣਦਾ ਸੀ ਅਤੇ ਇਸ ਦਾ ਫਾਇਦਾ ਚੁੱਕ ਕੇ ਉਹ ਕਮੇਟੀਆਂ ਦੇ ਨਾਂ ’ਤੇ ਮੋਟਾ ਮੁਨਾਫ਼ਾ ਲੈ ਕੇ ਪੈਸੇ ਹੜੱਪਦੇ ਰਹੇ। ਉਨ੍ਹਾਂ ਨੇ ਉਸ ਦੀ ਅਸਲ ਰਕਮ ਵੀ ਉਸ ਨੂੰ ਵਾਪਸ ਨਹੀਂ ਕੀਤੀ। ਹੁਣ ਮੁਲਜ਼ਮ ਆਪਣੇ ਟਿਕਾਣਿਆਂ ਤੋਂ ਫਰਾਰ ਹੋ ਗਏ ਹਨ ਅਤੇ ਪੀੜਤ ਧਿਰ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਲਈ ਪੁਲਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਗੇੜੇ ਮਾਰ ਰਹੀ ਹੈ। ਪੀੜਤ ਨੇ ਮੁਲਜ਼ਮਾਂ ਖਿਲਾਫ ਕਾਰਵਾਈ ਲਈ ਏ. ਡੀ. ਸੀ. ਪੀ.-2 ਦੇ ਦਫ਼ਤਰ ’ਚ ਲਿਖਤੀ ਸ਼ਿਕਾਇਤ ਦਿੱਤੀ ਹੈ। 

ਗਿੱਲ ਰੋਡ ’ਤੇ ਰਹਿਣ ਵਾਲੇ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਟੋਆਂ ਦੀ ਮੁਰੰਮਤ ਦਾ ਕੰਮ ਕਰ ਰਿਹਾ ਹੈ। ਮੁਲਜ਼ਮਾਂ ਨਾਲ ਉਸ ਦੀ ਕਰੀਬ 10 ਸਾਲਾਂ ਤੋਂ ਚੰਗੀ ਜਾਣ-ਪਛਾਣ ਸੀ। ਇਕ ਦਿਨ ਉਹ ਮੁੱਖ ਮੁਲਜ਼ਮ ਨੂੰ ਮਿਲਿਆ ਅਤੇ ਜ਼ਰੂਰੀ ਕੰਮ ਦਾ ਹਵਾਲਾ ਦੇ ਕੇ ਉਸ ਤੋਂ 12.50 ਲੱਖ ਰੁਪਏ ਦਾ ਕਰਜ਼ਾ ਮੰਗਿਆ। ਅਮਰਜੀਤ ਸਿੰਘ ਨੇ ਉਸ ਨੂੰ ਇਹ ਰਕਮ ਦੇ ਦਿੱਤੀ ਪਰ ਕਈ ਮਹੀਨੇ ਬੀਤ ਜਾਣ ’ਤੇ ਵੀ ਉਸ ਨੇ ਅਮਰਜੀਤ ਸਿੰਘ ਨੂੰ ਪੈਸੇ ਵਾਪਸ ਨਹੀਂ ਕੀਤੇ। ਅਮਰਜੀਤ ਸਿੰਘ ਨੇ ਸਖ਼ਤੀ ਨਾਲ ਉਸ ਨੂੰ ਉਧਾਰ ਦਿੱਤੇ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਸ ਨੇ 8.50 ਲੱਖ ਰੁਪਏ ਵਾਪਸ ਕਰ ਦਿੱਤੇ। ਉਸ ਨੇ ਅਮਰਜੀਤ ਨੂੰ ਧੋਖਾ ਦਿੱਤਾ ਕਿ ਉਹ ਕਮੇਟੀਆਂ ’ਤੇ ਕੰਮ ਕਰਦਾ ਹੈ ਅਤੇ ਉਹ ਵੀ ਆਪਣੇ ਨਾਲ ਕਮੇਟੀ ਪਾ ਲਵੇ। ਉਹ ਉਸ ਨੂੰ ਚੰਗਾ ਮੁਨਾਫਾ ਦੇਵੇਗਾ ਅਤੇ ਉਸ ਦੇ ਬਾਕੀ 4 ਲੱਖ ਰੁਪਏ ਵੀ ਕਮੇਟੀ ਵਿਚ ਹੀ ਐਡਜਸਟ ਕਰੇਗਾ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਤੋਂ ਕਮੇਟੀ ਦੇ ਨਾਂ ’ਤੇ ਸਮੇਂ-ਸਮੇਂ ’ਤੇ 5 ਲੱਖ ਰੁਪਏ ਲੈ ਲਏ।

ਇਹ ਵੀ ਪੜ੍ਹੋ : ਫੋਨ 'ਤੇ ਰਾਹੁਲ ਗਾਂਧੀ ਖ਼ਿਲਾਫ਼ ਡਿਬੇਟ ਸੁਣ ਰਹੇ ਸਨ ਡਰਾਈਵਰ-ਕੰਡਕਟਰ, ਕਾਂਗਰਸ ਸਰਕਾਰ ਨੇ ਭੇਜ 'ਤਾ ਨੋਟਿਸ

ਇਸ ਤੋਂ ਬਾਅਦ ਚਲਾਕ ਠੱਗ ਨੇ ਖੇਡ ਖੇਡਦੇ ਹੋਏ ਆਪਣੇ ਹੀ ਇਕ ਜਾਣਕਾਰ ਨੂੰ ਕਮੇਟੀ ਚੁਕਾ ਦਿੱਤੀ ਅਤੇ ਅਮਰਜੀਤ ਸਿੰਘ ਨੂੰ 3 ਲੱਖ ਰੁਪਏ ਦੇਣ ਲਈ ਕਿਹਾ, ਜਿਸ ਦੀ ਰਕਮ ਉਸ ਦੀ ਕਮੇਟੀ ਆਉਣ ’ਤੇ ਐਡਜਸਟ ਕਰ ਦਿੱਤੀ ਜਾਵੇਗੀ। ਇਸ ਤਰ੍ਹਾਂ ਉਸ ਨੇ ਅਮਰਜੀਤ ਸਿੰਘ ਤੋਂ 3 ਲੱਖ ਰੁਪਏ ਹੋਰ ਲੈ ਲਏ। ਇਸ ਤਰ੍ਹਾਂ ਮੁਲਜ਼ਮਾਂ ਨੇ ਅਮਰਜੀਤ ਸਿੰਘ ਤੋਂ ਕੁੱਲ 12 ਲੱਖ ਰੁਪਏ ਲੈ ਲਏ ਅਤੇ ਕਦੇ ਵੀ ਉਸ ਨੂੰ ਕੋਈ ਕਮੇਟੀ ਨਹੀਂ ਚੁਕਾਈ ਅਤੇ ਲਾਅਰੇਬਾਜ਼ੀ ਕਰ ਕੇ ਸਮਾਂ ਕੱਢਦੇ ਰਹੇ। ਇਸ ਤਰ੍ਹਾਂ ਅਮਰਜੀਤ ਸਿੰਘ ਨੂੰ ਮੁਨਾਫਾ ਤਾਂ ਕੀ ਦੇਣਾ ਉਸ ਦੀ ਮੂਲ ਰਕਮ ਵੀ ਹੜੱਪ ਲਈ ਗਈ।

ਪਤਨੀ ਨੂੰ ਧੋਖਾ ਦੇ ਕੇ 16 ਲੱਖ ਰੁਪਏ ਹੜੱਪੇ
ਅਮਰਜੀਤ ਸਿੰਘ ਅਨੁਸਾਰ ਇਸ ਤੋਂ ਬਾਅਦ ਮੁੱਖ ਮੁਲਜ਼ਮ ਦੇ 2 ਸਾਥੀਆਂ ਨੇ ਉਸ ਦੀ ਪਤਨੀ ਤੋਂ ਕਿਸੇ ਕੰਮ ਦੇ ਬਹਾਨੇ ਸਮੇਂ-ਸਮੇਂ ’ਤੇ 4-4 ਲੱਖ ਰੁਪਏ, ਕੁੱਲ 16 ਲੱਖ ਰੁਪਏ ਉਧਾਰ ਲਏ। ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਮੁਲਜ਼ਮਾਂ ਤੋਂ ਉਧਾਰ ਲਏ 16 ਲੱਖ ਰੁਪਏ ਵਾਪਸ ਕਰਨ ਲਈ ਕਿਹਾ।

ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਪੈਸੇ ਵਾਪਸ ਨਹੀਂ ਕੀਤੇ, ਸਗੋਂ ਉਸ ਦੇ ਲੜਕੇ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦਿੱਤਾ। ਇਸ ਦੇ ਬਦਲੇ 25 ਲੱਖ ਰੁਪਏ ਵਸੂਲੇ ਜਾਣਗੇ ਅਤੇ ਇਸ ਦੇ ਬਦਲੇ 16 ਲੱਖ ਰੁਪਏ ਦਾ ਕਰਜ਼ਾ ਐਡਜਸਟ ਕੀਤਾ ਜਾਵੇਗਾ। ਉਸ ਨੇ ਅਮਰਜੀਤ ਸਿੰਘ ਤੋਂ 9 ਲੱਖ ਰੁਪਏ ਹੋਰ ਵਸੂਲ ਲਏ। ਇਸ ਤੋਂ ਬਾਅਦ ਨਾ ਤਾਂ ਉਸ ਨੇ ਆਪਣੇ ਲੜਕੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਤੋਂ ਬਾਅਦ ਮੁਲਜ਼ਮ ਆਪਣੇ ਟਿਕਾਣੇ ਤੋਂ ਫਰਾਰ ਹੋ ਗਏ। ਅਮਰਜੀਤ ਸਿੰਘ ਕਾਫੀ ਦੇਰ ਤੱਕ ਉਨ੍ਹਾਂ ਦੀ ਭਾਲ ਕਰਦਾ ਰਿਹਾ ਪਰ ਮੁਲਜ਼ਮਾਂ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਹੀਂ ਲੱਗਾ। ਉਸ ਨੇ ਕਿਸੇ ਤਰ੍ਹਾਂ 6 ਨਵੰਬਰ ਨੂੰ ਮੁੱਖ ਦੋਸ਼ੀ ਨੂੰ ਲੱਭ ਲਿਆ ਅਤੇ ਉਸ ’ਤੇ ਪੈਸੇ ਵਾਪਸ ਕਰਨ ਲਈ ਦਬਾਅ ਵੀ ਪਾਇਆ ਪਰ ਉਸ ਨੇ ਫਿਰ ਪੈਸੇ ਵਾਪਸ ਕਰਨ ਲਈ ਸਮਾਂ ਮੰਗਿਆ।

ਇਹ ਵੀ ਪੜ੍ਹੋ : ਨਹਾਉਣ ਜਾਣ ਤੋਂ ਪਹਿਲਾਂ ਗੈਸ ਤੇ ਇਲੈਕਟ੍ਰਿਕ ਗੀਜ਼ਰ ਨਾਲ ਜੁੜੀ ਇਹ ਗ਼ਲਤੀ ਨਾ ਕਰੋ, ਨਹੀਂ ਤਾਂ ਹੋ ਸਕਦਾ ਹੈ ਹਾਦਸਾ

ਮੁਲਜ਼ਮ ਨੇ ਲਿਖਤੀ ਰੂਪ ’ਚ ਪੈਸੇ ਵਾਪਸ ਕਰਨ ਲਈ ਵੀ ਸਹਿਮਤੀ ਦਿੱਤੀ ਪਰ ਇਸ ਤੋਂ ਬਾਅਦ ਉਸ ਨੇ ਫਿਰ ਆਪਣਾ ਟਿਕਾਣਾ ਬਦਲ ਲਿਆ। ਉਦੋਂ ਤੋਂ ਹੀ ਅਮਰਜੀਤ ਸਿੰਘ ਉਸ ਦੀ ਭਾਲ ’ਚ ਘਰ-ਘਰ ਭੱਜ ਰਿਹਾ ਹੈ। ਅਮਰਜੀਤ ਸਿੰਘ ਨੇ ਹੁਣ ਏ. ਡੀ. ਸੀ. ਪੀ.-2 ਦੇ ਦਫ਼ਤਰ ’ਚ ਮੁਲਜ਼ਮਾਂ ਖਿਲਾਫ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

  • Shatar thug
  • Committees
  • Auto repair work
  • Abroad
  • 25 lakhs duped
  • Case registered

ਫਾਈਨਾਂਸ ਕੰਪਨੀ ਤੋਂ ਲਏ ਕਰਜ਼ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

NEXT STORY

Stories You May Like

  • fir case
    ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਮਾਰਨ ਵਾਲੇ 2 ਨਾਮਜ਼ਦ
  • 7 lakhs fraud  foreign visa
    ਵਿਦੇਸ਼ ਭੇਜਣ ਦੇ ਨਾਮ ਉਪਰ 7 ਲੱਖ ਦੀ ਠੱਗੀ ਮਾਰਨ ਵਾਲੇ ਦੋ ਨਾਮਜ਼ਦ
  • fraud case
    ਸਰਕਾਰੀ ਨੌਕਰੀ ਲਗਾਉਣ ਦੇ ਨਾਂ ’ਤੇ ਕਿਰਾਏਦਾਰ ਨੇ 10 ਲੱਖ ਰੁਪਏ ਠੱਗੇ
  • engagement  rs 25 lakh  cash  15 tolas gold
    'ਦਾਜ ਨਹੀਂ, ਧੀ ਚਾਹੀਦੀ...', ਮੰਗਣੀ ਮੌਕੇ ਦਿੱਤਾ 25 ਲੱਖ ਰੁਪਏ ਨਕਦ ਤੇ 15 ਤੋਲੇ ਸੋਨਾ, ਲਾੜੇ ਦੇ ਕੀਤੇ ਵਾਪਸ
  • husband absconded with loan of rs 25 lakh in wife  s name
    ਪਤਨੀ ਦੇ ਨਾਂ 'ਤੇ 25 ਲੱਖ ਦਾ ਲੋਨ ਲੈ ਕੇ ਭੱਜਿਆ ਪਤੀ, ਹਾਈਕੋਰਟ ਨੇ ਠੋਕਿਆ ਲੱਖਾਂ ਦਾ ਜੁਰਮਾਨਾ
  • fraud case in nawanshahr
    ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 5 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਏਜੰਟ ਖ਼ਿਲਾਫ਼ ਮਾਮਲਾ ਦਰਜ
  • fraud against a person  foreign visa  punjab police
    ਬਾਹਰਲੇ ਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਦੋ ਖਿਲਾਫ਼ ਮਾਮਲਾ ਦਰਜ
  • fraud case
    25 ਲੱਖ ਰੁਪਏ ਦੀ ਠੱਗੀ ਦੇ ਦੋਸ਼ 'ਚ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ
  • jalandhar lottery shop employee commits suicide
    ਜਲੰਧਰ 'ਚ ਲਾਟਰੀ ਦੀ ਦੁਕਾਨ ਦੇ ਕਰਮਚਾਰੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਨੇ...
  • activa rider commits crime in broad daylight by opening house gate
    ਚੋਰ ਦੇ ਬੁਲੰਦ ਹੌਂਸਲੇ, ਜਲੰਧਰ 'ਚ ਦਿਨ-ਦਿਹਾੜੇ ਚੋਰ ਘਰ 'ਚੋਂ ਸਿਲੰਡਰ ਲੈ ਕੇ...
  • big related to punjab weather
    ਪੰਜਾਬ 'ਚ 3 ਦਿਨਾਂ ਲਈ ਵੱਡਾ ਅਲਰਟ, ਪੜ੍ਹੋ ਮੌਸਮ ਨਾਲ ਜੁੜੀ ਤਾਜ਼ਾ ਅਪਡੇਟ,...
  • high alert in punjab security increased at all airports and sensitive places
    ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਧਾਈ...
  • robbers kolkata music owner cheated of lakhs in jalandhar
    ਜਲੰਧਰ 'ਚ ਕੋਲਕਾਤਾ ਮਿਊਜ਼ਿਕ ਦੇ ਮਾਲਕ ਨਾਲ ਲੱਖਾਂ ਦੀ ਲੁੱਟ! ਨਕਦੀ ਤੇ ਲੈਪਟਾਪ...
  • jalandhar bsf headquarters blast investigation
    3 ਦਿਨਾਂ ਬਾਅਦ ਵੀ BSF ਹੈੱਡਕੁਆਰਟਰ ਦੇ ਬਾਹਰ IED ਧਮਾਕਾ ਕਰਨ ਵਾਲਿਆਂ ਦਾ ਸੁਰਾਗ...
  • punjab pakistani gangster shahzad bhatti
    ਪੰਜਾਬ ’ਚ ਲੜੀਵਾਰ ਧਮਾਕਿਆਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਦਾ ਧਿਆਨ ਪਾਕਿ ਗੈਂਗਸਟਰ...
  • chief vigilance officer seeks record of several illegal buildings
    ਚੀਫ ਵਿਜੀਲੈਂਸ ਅਫਸਰ ਨੇ ਮੰਗਿਆ ਕਈ ਗ਼ੈਰ-ਕਾਨੂੰਨੀ ਇਮਾਰਤਾਂ ਦਾ ਰਿਕਾਰਡ, 18 ਤੱਕ...
Trending
Ek Nazar
visa rules 2026 indian passport

ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਦੇਸ਼ਾਂ ਨੇ Visa ਨਿਯਮਾਂ 'ਚ ਕੀਤੇ...

new rule t20 cricket

ਹੁਣ ਫਾਲੋਅਰਜ਼ ਤੈਅ ਕਰਨਗੇ ਖਿਡਾਰੀਆਂ ਕੀਮਤ! ਇਸ T20 ਲੀਗ ਨੇ ਬਣਾਏ ਅਜੀਬੋ-ਗਰੀਬ...

man arrested for raping two minor granddaughters

ਦਾਦੇ ਨੇ ਪੋਤੀਆਂ ਵੀ ਨਾ ਬਖਸ਼ੀਆਂ! ਵੱਡੀ ਨੇ ਸ਼ਰਮ ਦੇ ਮਾਰੇ ਚੁੱਕਿਆ ਖੌਫਨਾਕ ਕਦਮ ਤੇ...

bus conductor 6 feet 6 inches height shifted duty

6 ਫੁੱਟ 6 ਇੰਚ ਲੰਬੇ ਗੱਭਰੂ ਜਵਾਨ ਲਈ ਲੰਬਾਈ ਬਣੀ ਮੁਸੀਬਤ, ਨੌਕਰੀ ਨੂੰ ਪੈਦਾ ਹੋਇਆ...

punjab kings banned arshdeep singh

IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ...

kl rahul first player

KL ਰਾਹੁਲ ਬਣਾਇਆ ਨਵਾਂ ਰਿਕਾਰਡ, IPL 'ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ

world cup winning player

World Cup ਜਿਤਾਉਣ ਵਾਲੇ ਖਿਡਾਰੀ ਦੇ ਘਰ 'ਚੋਂ ਮਿਲੀ ਲਾਸ਼, ਗ੍ਰਿਫ਼ਤਾਰੀ ਵਾਰੰਟ...

tvk vijay tamil nadu new cm

ਤਮਿਲਨਾਡੂ 'ਚ CM ਅਹੁਦੇ ’ਤੇ ਵਿਜੇ ਦੀ ਸਹੁੰ ’ਤੇ ਗ੍ਰਹਿਣ! VCK ਨੇ ਰੱਖੀ ਸ਼ਰਤ,...

wearing gold is not auspicious for everyone

Gold ਪਾਉਣਾ ਹਰ ਕਿਸੇ ਲਈ ਸ਼ੁੱਭ ਨਹੀਂ! ਇਨ੍ਹਾਂ ਰਾਸ਼ੀਆਂ ਵਾਲਿਆਂ ਨੂੰ ਹੋ ਸਕਦੈ...

truck crushes

ਕਹਿਰ ਓ ਰੱਬਾ! ਬੇਕਾਬੂ ਟਰੱਕ ਨੇ ਦਰੜਿਆ ਪਰਿਵਾਰ, ਸੜਕ 'ਤੇ ਵਿਛ ਗਈਆਂ ਲਾਸ਼ਾਂ

viral video green color cucumber

ਇਦਾਂ ਚੜਾਇਆ ਜਾਂਦੈ ਖੀਰਿਆਂ ਨੂੰ ਜਾਨਲੇਵਾ ਰੰਗ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈ...

hostage situation at bank

ਕੈਸ਼ ਲਿਜਾ ਰਹੇ ਬੈਂਕ ਵੈਨ ਦੇ ਡਰਾਈਵਰ ਨੂੰ ਬਣਾ ਲਿਆ ਗਿਆ ਬੰਧਕ! ਜਰਮਨ ਪੁਲਸ ਨੇ...

mortar shell hits civilian area

ਪਾਕਿਸਤਾਨ : ਰਿਹਾਇਸ਼ੀ ਖੇਤਰ 'ਚ ਡਿੱਗਿਆ ਮੋਰਟਾਰ ਸ਼ੈੱਲ, 6 ਲੋਕਾਂ ਦੀ ਮੌਤ ਤੇ...

cuba  us official statement

ਹਾਲੇ ਨਹੀਂ ਕਰਾਂਗੇ ਕਿਊਬਾ 'ਤੇ ਹਮਲਾ! ਅਮਰੀਕੀ ਅਧਿਕਾਰੀ ਦਾ ਵੱਡਾ ਬਿਆਨ

major restrictions imposed in nawanshahr district  orders till july 4

ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਵੱਡੀਆਂ ਪਾਬੰਦੀਆਂ! 4 ਜੁਲਾਈ ਤੱਕ ਜਾਰੀ...

gurdwara sahib in canada

ਕੈਨੇਡਾ ਦੇ ਗੁਰੂਘਰ 'ਚ ਲੜ ਪਈਆਂ ਦੋ ਧਿਰਾਂ, ਵੀਡੀਓ ਵਾਇਰਲ

409 gold coins found destroyed home

ਮਿਲਿਆ ਵੱਡਾ ਖਜ਼ਾਨਾ! ਰੂਸ 'ਚ ਘਰ ਦੇ ਮਲਬੇ 'ਚੋਂ ਮਿਲੇ 100 ਸਾਲਾਂ ਤੋਂ ਲੁਕਾਏ...

explosion in two volcanoes

ਇੰਡੋਨੇਸ਼ੀਆ 'ਚ ਫਟੇ ਦੋ ਜਵਾਲਾਮੁਖੀ , ਤਿੰਨ ਪਰਬਤਾਰੋਹੀਆਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • robbery case
      ਲੁਧਿਆਣਾ 'ਚ ਡਿਲੀਵਰੀ ਬੁਆਏ ਨਾਲ ਲੁੱਟ, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
    • famous spa center  four girls  punjab police
      ਮਸ਼ਹੂਰ ਸਪਾ ਸੈਂਟਰ ਵਿਚ ਪੁਲਸ ਨੇ ਮਾਰਿਆ ਛਾਪਾ, ਚਾਰ ਕੁੜੀਆਂ ਨੂੰ...
    • punjab nihang singh dies due to drowning while bathing horse
      ਪੰਜਾਬ : ਘੋੜਾ ਨਹਾਉਂਦੇ ਸਮੇਂ ਨਿਹੰਗ ਸਿੰਘ ਦੀ ਨਹਿਰ 'ਚ ਡੁੱਬਣ ਕਾਰਨ ਮੌਤ,...
    • worrying news about the women of punjab
      ਪੰਜਾਬ ਦੀਆਂ ਔਰਤਾਂ ਨੂੰ ਲੈ ਕੇ ਚਿੰਤਾ ਭਰੀ ਖ਼ਬਰ, NCRB ਦੀ ਰਿਪੋਰਟ 'ਚ ਹੋਇਆ ਇਹ...
    • sgpc will celebrate the 650th birth centenary of ravidas ji maharaj
      SGPC ਮਨਾਏਗੀ ਰਵਿਦਾਸ ਮਹਾਰਾਜ ਜੀ ਦੀ 650ਵੀਂ ਜਨਮ ਸ਼ਤਾਬਦੀ, 18 ਤੋਂ 20 ਫਰਵਰੀ...
    • man commits suicide by jumping into lake
      ਘਰੇਲੂ ਝਗੜੇ ਕਾਰਨ ਵਿਅਕਤੀ ਨੇ ਝੀਲ 'ਚ ਛਾਲ ਮਾਰ ਕੀਤੀ ਖ਼ੁਦਕੁਸ਼ੀ
    • canada deportation
      ਕੈਨੇਡਾ ਤੋਂ 7 ਪੰਜਾਬੀ ਡਿਪੋਰਟ ! CBSA ਨੇ ਕੀਤੀ ਵੱਡੀ ਕਾਰਵਾਈ
    • high alert in punjab security increased at all airports and sensitive places
      ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਧਾਈ...
    • police arrest intoxicated man
      ਨਸ਼ੇ 'ਚ ਟੱਲੀ ਵਿਅਕਤੀ ਨੂੰ ਪੁਲਸ ਨੇ ਕੀਤਾ ਕਾਬੂ, ਪਰਚਾ ਦਰਜ
    • sacrilege law  jathedar akal takht sahib
      ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੇਅਦਬੀ ਕਾਨੂੰਨ ਵਾਪਸ ਲੈਣ ਤੋਂ ਇਨਕਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +