ਸਾਦਿਕ (ਪਰਮਜੀਤ)- ਐੱਸ. ਬੀ. ਆਰ. ਐੱਸ. ਕਾਲਜ ਫਾਰ ਵਿਮੈਨ, ਘੁੱਦੂਵਾਲਾ ਵਿਖੇ ਐੱਨ. ਐੱਸ. ਐੱਸ. ਵਿਭਾਗ ਵੱਲੋ ਸਮਾਜ 'ਚ ਲੜਕੀਆਂ ਦੀ ਘੱਟ ਰਹੀ ਜਨਮ ਦਰ ਅਤੇ ਲੜਕੀਆਂ ਨੂੰ ਪੜਾਈ ਦੇ ਵਧੇਰੇ ਮੌਕੇ ਦੇਣ 'ਤੇ ਅਧਾਰਿਤ 'ਬੇਟੀ ਬਚਾਓ, ਬੇਟੀ ਪੜਾਓ' ਸਬੰਧੀ ਇਕ ਜਾਗਰੂਕਤਾ ਰੈਲੀ ਕੱਢੀ ਗਈ।ਇਸ ਰੈਲੀ 'ਚ ਵਲੰਟੀਅਰਾਂ ਨੇ ' ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਗੂੰ ਪਿਆਰ ਕਰੋ, 'ਬੇਟੀ ਬਚਾਓ, ਭਵਿੱਖ ਬਚਾਓ' ਆਦਿ ਨਾਅਰਿਆਂ ਲਗਾਏ ਗਏ । ਇਸ ਰੈਲੀ ਦਾ ਮੁੱਖ ਉਦੇਸ਼ ਲੜਕੀਆਂ ਦੇ ਰੁਤਬੇ ਨੂੰ ਉੱਚਾ ਚੁੱਕਣ ਅਤੇ ਬੇਟੀ ਦਾ ਸਮਾਜ 'ਚ ਬਣਦਾ ਸਤਿਕਾਰ ਦਿਵਾਉਣਾ ਹੈ। ਸਮਾਜ 'ਚ ਲੜਕੀ ਅਤੇ ਲੜਕੇ 'ਚ ਕੋਈ ਭੇਦ-ਭਾਵ ਨਹੀ ਕਰਨਾ ਚਾਹੀਦਾ ਅਤੇ ਲੜਕੀਆਂ ਨੂੰ ਹਰ ਖੇਤਰ 'ਚ ਅੱਗੇ ਵੱਧਣ ਲਈ ਇਕ ਸਮਾਨ ਮੌਕੇ ਪ੍ਰਦਾਨ ਕਰਨ ਚਾਹੀਦੇ ਹਨ। ਇਸ ਮੌਕੇ ਕਾਲਜ ਦੇ ਪ੍ਰੈਜੀਡੈਂਟ ਸ: ਮੇਜਰ ਸਿੰਘ ਢਿੱਲੋਂ, ਐਡਮਿਨਸਟੇਸ਼ਨ ਅਧਿਕਾਰੀ ਸ. ਦਵਿੰਦਰ ਸਿੰਘ ਆਦਿ ਹੋਰ ਮੈਂਬਰ ਸ਼ਾਮਲ ਸਨ।
ਫਿਰੌਤੀ ਨਾ ਮਿਲਣ 'ਤੇ ਕੁੱਟਮਾਰ ਕਰ ਕੇ ਛੱਡਿਆ ਵਿਅਕਤੀ
NEXT STORY