ਗੋਨਿਆਣ (ਗੋਰਾ ਲਾਲ)-ਬੀਤੀ ਰਾਤ ਤ੍ਰਿਪੁਰਾ ਖੇਤਰ 'ਚ ਬੀ. ਐੱਸ. ਐੱਫ ਵਿਚ ਤਾਇਨਾਤ ਜਵਾਨ ਸਿਪਾਹੀ ਜਸਕਰਨ ਸਿੰਘ ਪੁੱਤਰ ਰਾਜ ਸਿੰਘ ਮੈਂਬਰ ਵਾਸੀ ਨੇਹੀਆਂ ਵਾਲਾ ਜਿਸ ਦੇ ਸਿਰ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ, ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਨੇਹੀਆਂ ਵਾਲਾ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਬੀ. ਐੱਸ. ਐੱਫ. ਦੇ ਕਮਾਂਡਰ ਕਰਮ ਸਿੰਘ ਤੇ ਉਸ ਦੀ ਬਟਾਲੀਅਨ ਦੇ ਜਵਾਨਾਂ ਵੱਲੋਂ ਵਿੱਛੜੇ ਤੇ ਝੰਡੇ 'ਚ ਲਿਪਟੇ ਹੋਏ ਜਵਾਨ ਨੂੰ ਹਥਿਆਰ ਹੇਠਾਂ ਕਰ ਕੇ ਸਲਾਮੀ ਦਿੱਤੀ ਗਈ।

ਜਸਕਰਨ ਸਿੰਘ ਦੀ ਚਿਤਾ ਨੂੰ ਅਗਨੀ ਦੇਣ ਦੀ ਰਸਮ ਉਸ ਦੇ ਪਿਤਾ ਰਾਜ ਸਿੰਘ ਤੇ ਵੱਡੇ ਭਰਾ ਜਗਤਾਰ ਸਿੰਘ ਨੇ ਨਿਭਾਈ। ਇਸ ਮੌਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਐੱਸ. ਡੀ. ਐੱਮ. ਕੁਲਦੀਪ ਬਾਵਾ, ਤਹਿਸੀਲਦਾਰ ਸੁਖਚਰਨ ਸਿੰਘ, ਐੱਸ. ਐੱਚ. ਰਵਿੰਦਰ ਕੁਮਾਰ, ਬਲਕਾਰ ਸਿੰਘ ਬਰਾੜ, ਅਵਤਾਰ ਸਿੰਘ ਗੋਨਿਆਣਾ, ਪ੍ਰੇਮ ਕੁਮਾਰ ਪ੍ਰਧਾਨ ਨਗਰ ਕੌਂਸਲ ਗੋਨਿਆਣਾ, ਡੋਗਰ ਸਿੰਘ ਸਰਪੰਚ, ਸਿਆਸੀ, ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਤੇ ਮ੍ਰਿਤਕ ਜਵਾਨ ਦੇ ਰਿਸ਼ਤੇਦਾਰ ਅਤੇ ਪਿੰਡ ਵਾਸੀ ਮੌਜੂਦ ਸਨ।
ਇੱਥੇ ਇਹ ਦੱਸਣਯੋਗ ਹੈ ਕਿ ਇਹ ਨੌਜਵਾਨ 14 ਸਾਲ ਪਹਿਲਾਂ ਫਰੀਦਕੋਟ ਵਿਖੇ ਹੋਈ ਭਰਤੀ ਦੌਰਾਨ ਬੀ. ਐੱਸ. ਐੱਫ. ਦੀ ਬਟਾਲੀਅਨ ਨੰਬਰ-10 'ਚ ਬਤੌਰ ਸਿਪਾਹੀ ਭਰਤੀ ਹੋਇਆ ਸੀ। ਮ੍ਰਿਤਕ ਨੌਜਵਾਨ ਜਸਕਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਤੇ ਸਬੰਧਿਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ 'ਚੋਂ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਦਾਜ ਦੀ ਖਾਤਿਰ ਗਰਭਵਤੀ ਨੂੰਹ ਨਾਲ ਕੀਤਾ ਅਜਿਹਾ ਸਲੂਕ, ਗਰਭ 'ਚ ਹੀ ਹੋਈ ਬੱਚੀ ਦੀ ਮੌਤ
NEXT STORY