ਤਰਨਤਾਰਨ, (ਰਾਜੂ)- ਸਥਾਨਕ ਦੀਪ ਐਵੀਨਿਊ ਦੇ ਵਸਨੀਕ ਰਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਜੋ ਬੀ. ਐੱਸ. ਐੱਨ. ਐੱਲ. ਦਾ ਸਾਬਕਾ ਐੱਸ. ਡੀ. ਓ. ਦੱਸਿਆ ਜਾਂਦਾ ਹੈ, ਨੂੰ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ ਬੀਤੇ ਦਿਨ ਇਕ ਬੇਰੁਜ਼ਗਾਰ ਨੌਜਵਾਨ ਨੂੰ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਉਸ ਪਾਸੋਂ ਠੱਗੀ ਮਾਰਨ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਹੈ, ਜਦਕਿ ਸਥਾਨਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵੱਲੋਂ ਉਸ ਪਾਸੋਂ ਵਧੇਰੇ ਪੁੱਛਗਿੱਛ ਕਰਨ ਲਈ ਉਸਨੂੰ 3 ਦਿਨ ਦੇ ਪੁਲਸ ਰਿਮਾਂਡ 'ਤੇ ਭੇਜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਗਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਤੇਜਾ ਸਿੰਘ ਵਾਲਾ, ਜਿਸ ਵੱਲੋਂ ਰਜਿੰਦਰ ਸਿੰਘ ਦੇ ਖਿਲਾਫ ਐੱਫ. ਆਈ. ਆਰ. ਦਰਜ ਕਾਰਵਾਈ ਗਈ ਸੀ, ਨੇ ਦੱਸਿਆ ਕਿ ਰਜਿੰਦਰ ਸਿੰਘ ਦੀ ਉਸ ਨਾਲ ਚੰਗੀ ਜਾਣ-ਪਛਾਣ ਹੈ ਅਤੇ ਉਸਦੇ ਲੜਕੇ ਕਵਲਜੀਤ ਸਿੰਘ ਜੋ 12ਵੀਂ ਪਾਸ ਹੈ, ਨੂੰ ਬੀ. ਐੱਸ. ਐੱਨ. ਐੱਲ. 'ਚ ਕਲਰਕ ਦੀ ਨੌਕਰੀ ਲਗਵਾਉਣ ਬਦਲੇ ਰਜਿੰਦਰ ਸਿੰਘ ਨੇ ਉਸ ਪਾਸੋਂ 5 ਲੱਖ ਰੁਪਏ ਮੰਗੇ ਸਨ ਪਰ ਬਾਅਦ 'ਚ ਰਜਿੰਦਰ ਸਿੰਘ ਨਾਲ ਉਸਦੀ ਤਿੰਨ ਲੱਖ ਰੁਪਏ 'ਚ ਗੱਲ ਮੁੱਕ ਗਈ, ਜਿਸ 'ਤੇ ਜੋਗਿੰਦਰ ਸਿੰਘ ਨੇ ਆਪਣੇ ਐਕਸਿਸ ਬੈਂਕ ਬ੍ਰਾਂਚ ਪੱਟੀ ਦੇ ਖਾਤੇ 'ਚੋਂ 2 ਲੱਖ 50 ਹਜ਼ਾਰ ਰੁਪਏ ਕੱਢਵਾਏ ਅਤੇ ਰਜਿੰਦਰ ਸਿੰਘ ਨੂੰ ਆਪਣੇ ਘਰ ਬੁਲਾ ਕੇ ਗਵਾਹਾਂ ਦੇ ਸਾਹਮਣੇ ਉਸਨੂੰ ਦੋ ਲੱਖ ਰੁਪਏ ਦੇ ਦਿੱਤੇ। ਐੱਸ. ਐੱਚ. ਓ. ਮਨਜਿੰਦਰ ਸਿੰਘ ਨੇ ਦੱਸਿਆ ਕਿ ਅਦਾਲਤ ਵੱਲੋਂ ਰਜਿੰਦਰ ਸਿੰਘ ਭਗੌੜਾ ਕਰਾਰ ਦਿੱਤੇ ਜਾਣ 'ਤੇ ਅਸੀਂ ਗ੍ਰਿਫਤਾਰ ਕੀਤਾ ਹੈ।
ਅਨੋਖੇ ਢੰਗ ਨਾਲ 15 ਹਜ਼ਾਰ ਠੱਗੇ
NEXT STORY