ਤਪਾ ਮੰਡੀ, (ਸ਼ਾਮ, ਗਰਗ, ਹਰੀਸ਼)- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਸਰਕਾਰ ਸਮੇਂ ਨਸ਼ਿਆਂ ਵੱਲ ਨੂੰ ਧੱਕੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਵਾਪਸ ਸਹੀ ਰਸਤੇ 'ਤੇ ਲਿਆਉਣ ਦੀ ਬਜਾਏ ਅਕਾਲੀ ਲਾਣੇ ਵੱਲੋਂ ਆਪਣੀਆਂ ਕੁਰਸੀਆਂ ਸਲਾਮਤ ਰੱਖਣ ਲਈ ਪੰਜਾਬ ਦੀ ਜਵਾਨੀ ਦੀ ਬਲੀ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਇਥੇ ਟੂਰਨਾਮੈਂਟ ਸਮਾਰੋਹ 'ਚ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਆਪਣੇ ਫ਼ਾਇਦੇ ਲਈ ਨੌਜਵਾਨਾਂ ਨੂੰ ਗੈਂਗਸਟਰਾਂ ਦਾ ਰੂਪ ਦੇ ਕੇ ਵਰਤਣ ਵਾਲੇ ਅਕਾਲੀ ਲੀਡਰਾਂ ਨੂੰ ਸਾਡੇ ਨਾਲ ਗੈਂਗਸਟਰਾਂ ਦੇ ਸਬੰਧਾਂ ਵਾਲੇ ਬਿਆਨ ਦੇਣ ਤੋਂ ਪਹਿਲਾਂ ਆਪਣੀ ਮੰਜੀ ਥੱਲੇ ਸੋਟਾ ਫ਼ੇਰ ਲੈਣਾ ਚਾਹੀਦਾ ਹੈ ਕਿਉਂਕਿ ਅਸੀਂ ਆਜ਼ਾਦੀ ਘੁਲਾਟੀਆਂ ਦੇ ਵਾਰਸ ਹਾਂ, ਆਪਣੇ ਦੇਸ਼ ਵਾਸੀਆਂ ਦਾ ਨੁਕਸਾਨ ਕਰਵਾ ਕੇ ਅੰਗਰੇਜ਼ਾਂ ਕੋਲੋਂ ਜਗੀਰਾਂ ਹਾਸਲ ਕਰਨ ਵਾਲੇ ਅਕਾਲੀਆਂ ਵਰਗੇ ਨਹੀਂ। ਢੀਂਡਸਾ ਪਰਿਵਾਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਨਾਲ ਕੁੱਝ ਨਹੀਂ ਹੁੰਦਾ, ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੰਗਰੂਰ ਦੇ ਲੋਕ ਚੰਗੀ ਤਰ੍ਹਾਂ ਜਾਣ ਚੁੱਕੇ ਹਨ ਕਿ ਸਿਰਫ਼ ਚੁਟਕਲੇ ਸੁਣਾਉਣ ਨਾਲ ਲੋਕਾਂ ਦਾ ਪੇਟ ਨਹੀਂ ਭਰ ਸਕਦਾ। ਬੀਬੀ ਭੱਠਲ ਨੇ ਕਿਹਾ ਕਿ ਝੂਠੇ ਵਾਅਦਿਆਂ ਦੇ ਸਹਾਰੇ ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਵਾਲੇ ਆਪ ਸੰਯੋਜਕ ਕੇਜਰੀਵਾਲ ਦੀ ਅਸਲੀਅਤ ਲੋਕਾਂ ਸਾਹਮਣੇ ਆ ਚੁੱਕੀ ਹੇ। 67 ਐੈੱਮ. ਐੱਲ. ਏਜ਼. 'ਚੋਂ ਵੱਡੀ ਗਿਣਤੀ 'ਚ ਐੱਮ. ਐੱਲ. ਏਜ਼ ਡਿਫ਼ਾਲਟਰ ਨਿਕਲੇ ਹਨ, ਜਿਨ੍ਹਾਂ ਨੂੰ ਐੱਮ. ਐੱਲ. ਏ. ਅਹੁਦੇ ਤੋਂ ਉਤਾਰਨ ਦੇ ਹੁਕਮ ਜਾਰੀ ਹੋ ਗਏ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਫਿੱਕੇ ਸਵਾਗਤ 'ਤੇ ਵਰ੍ਹਦਿਆਂ ਬੀਬੀ ਭੱਠਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ ਨੂੰ ਨਜ਼ਰ-ਅੰਦਾਜ਼ ਕਰ ਕੇ ਕੈਨੇਡਾ ਨਾਲ ਚੰਗੇ ਸਬੰਧਾਂ ਦੀ ਸੰਭਾਵਨਾ ਘੱਟ ਕੀਤੀ ਹੈ ਜਦੋਂ ਕਿ ਕੈਨੇਡਾ 'ਚ ਲੱਖਾਂ ਦੀ ਗਿਣਤੀ 'ਚ ਪੰਜਾਬੀ ਵਸਦੇ ਹਨ ਅਤੇ ਜ਼ਿਆਦਾਤਰ ਸਿੱਖ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਪੰਜਾਬ 'ਚੋਂ 13 ਐੱਮ. ਪੀ. ਚੁਣ ਕੇ ਕੇਂਦਰ 'ਚ ਭੇਜਦੇ ਹਾਂ ਅਤੇ ਕੈਨੇਡਾ 'ਚ ਇਸ ਸਮੇਂ 18 ਸੰਸਦ ਮੈਂਬਰ ਹਨ, ਜਿਨ੍ਹਾਂ 'ਚੋਂ 4 ਮੰਤਰੀ ਵੀ ਹਨ ਅਤੇ ਜ਼ਿਆਦਾਤਰ ਸਿੱਖ ਹੀ ਹਨ।
ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ, ਰਣਜੀਤ ਸਿੰਘ ਨਿੱਕੜਾ ਪ੍ਰਧਾਨ ਐਂਟੀਨਾਰਕੋਟਿਕ ਸੈੱਲ ਪੰਜਾਬ, ਸੂਬਾ ਸਕੱਤਰ ਅਮਰਜੀਤ ਸਿੰਘ ਧਾਲੀਵਾਲ, ਨਵਦੀਪ ਬਾਂਸਲ ਸੂਬਾ ਪ੍ਰਧਾਨ, ਐਂਟੀ ਨਾਰਕੋਟਿਕ ਸੈੱਲ ਹਲਕਾ ਭਦੌੜ ਦੇ ਪ੍ਰਧਾਨ ਮੁਨੀਸ਼ ਬਾਂਸਲ, ਅਸ਼ਵਨੀ ਭੂਤ ਪ੍ਰਧਾਨ ਨਗਰ ਕੌਂਸਲ, ਜਸਵਿੰਦਰ ਸਿੰਘ ਜ਼ੈਲਦਾਰ, ਹਰਦੀਪ ਸਿੰਘ ਸੇਖੋਂ,ਗੁਲਾਬ ਸਿੰਘ ਤਪਾ, ਡਾ. ਜਗਦੇਵ ਸਿੰਘ, ਡਾ. ਚਿੰਨੂ ਮੋੜ, ਸੀਰਾ ਜ਼ੈਲਦਾਰ, ਗਗਨਜੀਤ ਸਿੱਧੂ, ਬਿੰਨੀ, ਵਨੀਤ, ਗੁਰਪ੍ਰੀਤ ਸਿੰਘ, ਭਗਵੰਤ ਸਿੰਘ ਚੱਠਾ, ਪੰਡਤ ਦੇਵ ਰਾਜ ਸ਼ਰਮਾ ਆਦਿ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ।
ਬਿੱਟੂ ਨੇ ਇਸ ਲਈ ਕੀਤਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਧੰਨਵਾਦ
NEXT STORY