Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 10, 2026

    5:04:31 PM

  • arvind kejriwal  delhi police  detention  protest

    CJP ਪ੍ਰਦਰਸ਼ਨ ਦੌਰਾਨ ਦਿੱਲੀ ਪੁਲਸ ਦੀ ਵੱਡੀ ਕਾਰਵਾਈ...

  • punjab  sadar police station  police officer

    ਪੰਜਾਬ 'ਚ ਵੱਡੀ ਕਾਰਵਾਈ, ਥਾਣਾ ਸਦਰ ਫਰੀਦਕੋਟ ਦਾ...

  • major action by railways against station superintendent yashwant singh

    ਪੰਜਾਬ: ਟਰੇਨ ਮੈਨੇਜਰ ਨੂੰ ਡੰਡਾ ਮਾਰਨ ਦੇ ਮਾਮਲੇ 'ਚ...

  • sri hemkunt sahib  door closed  pakistan  pilgrims

    ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ, ਅੰਤਿਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਬਾਦਸ਼ਾਹ ਸੜਕ ਅਤੇ ਅੱਜ ਦਾ ਖ਼ਸਤਾ ਜੀ.ਟੀ. ਰੋਡ

PUNJAB News Punjabi(ਪੰਜਾਬ)

ਬਾਦਸ਼ਾਹ ਸੜਕ ਅਤੇ ਅੱਜ ਦਾ ਖ਼ਸਤਾ ਜੀ.ਟੀ. ਰੋਡ

  • Updated: 17 Apr, 2020 11:59 AM
Jalandhar
badshahi road gt road
  • Share
    • Facebook
    • Tumblr
    • Linkedin
    • Twitter
  • Comment

 

ਹਰਪ੍ਰੀਤ ਸਿੰਘ ਨਾਜ਼ 

ਗਰੈਂਡ ਟਰੰਕ ਰੋਡ ਜਾਂ ਜੀ.ਟੀ. ਰੋਡ ਹਿੰਦੇਸਤਾਨ ਦੀ ਰੀਡ ਦੀ ਹੱਡੀ ਹੈ। ਇਸਦਾ ਦਾ ਇਤਿਹਾਸ ਬਹੁਤ ਪੁਰਾਣਾ ਹੈ। ਪ੍ਰਾਚੀਨ ਕਾਲ ਵਿੱਚ ਇਸਨੂੰ 'ਉੱਤਰਾਪਥ' ਕਿਹਾ ਜਾਂਦਾ ਸੀ। ਪ੍ਰਾਚੀਨ ਕਾਲ ਵਿੱਚ ਵਿੰਧਿਆਚਲ ਦੇ ਉੱਤਰ ਵਿੱਚ ਸਥਿਤ ਪ੍ਰਦੇਸ਼ ਨੂੰ 'ਉੱਤਰੀ ਪ੍ਰਦੇਸ਼' ਕਿਹਾ ਜਾਂਦਾ ਸੀ ਅਤੇ ਪਿਹੋਵੇ ਤੋਂ ਅੱਗੇ ਸਥਿਤ ਰਾਹ ਨੂੰ 'ਉੱਤਰਾਪਥ' ਕਿਹਾ ਜਾਂਦਾ ਸੀ। ਇਹ ਪੂਰਬੀ ਭਾਰਤ ਦੇ ਨਗਰਾਂ ਨੂੰ ਪੰਜਾਬ ਨਾਲ ਜੋੜਦੇ ਹੋਏ, ਖੈਬਰ ਦੱਰਾ ਪਾਰ ਕਰਦੀ ਹੋਈ ਅਫਗਾਨਿਸਤਾਨ ਦੇ ਕੇਂਦਰ ਤੱਕ ਜਾਂਦਾ ਸੀ। 

ਤੀਜੀ ਸ਼ਤਾਬਦੀ ਈਸਾ ਪੂਰਬ ਮੌਰਿਆ ਰਾਜਾਵਾਂ ਨੇ ਟੈਕਸਲਾ ਤੋਂ ਪਾਟਲੀਪੁਤਰ ਤੱਕ ਇਹ ਰਾਜ ਮਾਰਗ ਬਣਵਾਇਆ ਸੀ। ਜੋ ਭਾਰਤ ਦੇ ਵਿੱਚੋ ਤਕਸ਼ਿਲਾ ਜਾਂ ਟੈਕਸਲਾ (ਵਰਤਮਾਨ ਪਾਕਿਸਤਾਨ) ਤੋਂ ਹੁੰਦੇ ਹੋਏ ਯੂਨਾਨ ਦੇ ਉੱਤਰ-ਪੱਛਮ ਵੱਲ ਦੇ ਨਗਰਾਂ ਤੱਕ ਚੱਲੀ ਜਾਂਦੀ ਸੀ। ਇਸੇ ਰਾਹੀਂ ਥਲ ਵਪਾਰ ਹੁੰਦਾ ਸੀ। ਮੈਗਸਥਨੀਜ ਲਗਭਗ 15 ਸਾਲ ਤੱਕ ਮੌਰਿਆ ਦਰਬਾਰ ਵਿੱਚ ਰਿਹਾ ਸੀ, ਦੇ ਅਨੁਸਾਰ ਚੰਦਰਗੁਪਤ ਮੌਰਿਆ ਦੀ ਫੌਜ ਇਸ ਰਾਜ ਮਾਰਗ ਦੀ ਦੇਖਭਾਲ ਕਰਦੀ ਸੀ। ਇਹ ਰਸਤਾ ਸਦੀਆਂ ਤੱਕ ਪ੍ਰਯੋਗ ਹੁੰਦਾ ਰਿਹਾ। ਮੌਰਿਆ ਕਾਲ ਵਿੱਚ ਬੋਧੀ ਧਰਮ ਦਾ ਪ੍ਰਸਾਰ ਇਸੇ 'ਉੱਤਰਾਪਥ' ਦੇ ਰਾਹੀਂ ਗੰਧਾਰ ਤੱਕ ਗਿਆ ਸੀ। ਫਿਰ 16ਵੀਂ ਸ਼ਤਾਬਦੀ ਵਿੱਚ ਦਿੱਲੀ ਦੇ ਸੁਲਤਾਨ ਸ਼ੇਰਸ਼ਾਹ ਸੂਰੀ ਨੇ ਇਸ ਵੱਲ ਧਿਆਨ ਦਿੱਤਾ। ਸ਼ੇਰਸ਼ਾਹ ਸੂਰੀ ਨੇ 1542 ਈ. ਵਿੱਚ ਬੰਗਾਲ ਦੇ ਸੋਨਾ (ਸੋਨਾਗਾਂਵ) ਨਾਮਕ ਪਿੰਡ ਤੋਂ ਸਿੰਧ ਪ੍ਰਾਂਤ ਤੱਕ ਲਗਭਗ ਦੋ ਹਜ਼ਾਰ ਮੀਲ  ਲੰਬੀ ਪੱਕੀ ਸੜਕ ਬਣਵਾਈ ਸੀ, ਤਾਂਕਿ ਆਵਾਜਾਈ ਦੀ ਉੱਤਮ ਵਿਵਸਥਾ ਹੋ ਸਕੇ। ਸ਼ੇਰਸ਼ਾਹ ਨੇ ਇਸ ਸੜਕ ਤੇ ਛਾਂਦਾਰ ਰੁੱਖ ਲਗਵਾਏ, ਰਾਹਗੀਰਾਂ ਲਈ ਸਰਾਵਾਂ ਬਣਵਾਈਆਂ, ਬਾਉਲੀਆਂ ਲਵਾਈਆਂ। ਉਸਨੇ ਦੂਰੀ ਨਾਪਣ ਲਈ ਜਗ੍ਹਾ-ਜਗ੍ਹਾ ਸੜਕਾਂ ਉੱਤੇ ਮੀਲ ਪੱਥਰ ਜਾਂ ਕੋਹ ਜਾਂ ਕੋਸ ਮੀਨਾਰ ਵੀ ਬਣਵਾਏ। 

ਇੱਥੇ ਕੋਹ ਬਾਰੇ ਦੱਸਣਾਂ ਕੁਥਾਂ ਨਹੀਂ ਹੋਵੇਗਾ। ਕੋਹ ਸ਼ਬਦ ਦੂਰੀ ਨਾਪਣ ਦਾ ਇੱਕ ਪੈਮਾਨਾ ਹੈ। ਕੋਹ ਦਾ ਸ਼ਾਬਦਿਕ ਮਤਲਬ ਹੈ- ਦੂਰੀ ਨਾਪਣ ਦਾ ਇੱਕ ਮਾਪ ਜੋ ਲਗਭਗ ਦੋ ਮੀਲ ਅਰਥਾਤ ਸਵਾ ਤਿੰਨ ਕਿ.ਮੀ. ਦੇ ਬਰਾਬਰ ਹੁੰਦਾ ਸੀ । ਪ੍ਰਾਚੀਨ ਸਮਾਂ ਵਿੱਚ ਕਿਲੋਮੀਟਰ ਨਹੀਂ,  ਕੋਹ ਵਿੱਚ ਦੂਰੀ ਮਿਣੀ ਜਾਂਦੀ ਸੀ। ਦੱਸਦੇ ਹਨ ਕਿ ਮੀਨਾਰਾਂ ਦੇ ਕੋਲ ਹਮੇਸ਼ਾ ਇੱਕ ਖੂਹ ਜਾਂ ਬਾਉਲੀ ਹੁੰਦੀ ਸੀ, ਜਿੱਥੇ ਉੱਤੇ ਕੁੱਝ ਦੇਰ ਬੈਠਕੇ ਆਰਾਮ ਕੀਤਾ ਜਾ ਸਕੇ ਅਤੇ ਪਾਣੀ ਪੀਕੇ ਪਿਆਸ ਬੁਝਾਈ ਜਾ ਸਕੇ। ਹਰ ਮੀਨਾਰ ਦੇ ਕੋਲ ਹਰੇ ਭਰੇ ਦਰਖਤ ਵੀ ਜਰੂਰ ਹੁੰਦੇ ਸਨ,  ਜਿਸਸੇ ਛਾਇਆ ਵਿੱਚ ਬੈਠਕੇ ਰਾਹਗੀਰ ਆਰਾਮ ਕਰ ਸਕਣ। ਇਸ ਮੀਨਾਰਾਂ ਉੱਤੇ ਸ਼ਾਸਨ ਵਲੋਂ ਆਦਮੀ ਨਿਯੁਕਤ ਹੁੰਦੇ ਸਨ। ਇਹ ਦਿਨ ਵਿੱਚ ਲੋਕਾਂ ਦੀ ਸੇਵਾ ਕਰਦੇ ਸਨ ਅਤੇ ਰਾਤ ਵਿੱਚ ਮੀਨਾਰ ਦੇ ਉੱਤੇ ਰੋਸ਼ਨੀ ਕਰਦੇ ਸਨ,  ਜਿਸਦੇ ਨਾਲ ਰਾਤ ਵਿੱਚ ਭਟਕੇ ਰਾਹਗੀਰ ਨੂੰ ਰਸਤਾ ਮਿਲ ਜਾਵੇ। ਉਹਨੇ ਨਾਲ ਹੀ ਮੁਸਾਫਰਾਂ ਅਤੇ ਵਪਾਰੀਆਂ ਦੀ ਸੁਰੱਖਿਆ ਦਾ ਵੀ ਸੰਤੋਸ਼ਜਨਕ ਪ੍ਰਬੰਧ ਕੀਤਾ। ਉਸਨੇ ਡਾਕ ਵਿਵਸਥਾ ਨੂੰ ਦੁਰੁਸਤ ਕੀਤਾ ਅਤੇ ਘੁੜਸਵਾਰਾਂ ਦੁਆਰਾ ਡਾਕ ਨੂੰ ਲਿਆਉਣ ਲੈ ਜਾਣ ਦੀ ਵਿਵਸਥਾ ਕੀਤੀ। ਰਿਵਾਇਤੀ ਇਤਿਹਾਸ ਅਨੁਸਾਰ ਸ਼ੇਰਸ਼ਾਹ ਸੂਰੀ ਨੇ ਸ਼ੰਭੂ ਤੇ ਖੰਨਾ ਵਿੱਚ ਸਰਾਂ ਬਣਵਾਈ ਸੀ। ਇਸਤੋਂ ਇਹੋ ਲਗਦਾ ਹੈ ਕਿ ਉਹ ਇਹ ਕੰਮ ਪੂਰਾ ਨਹੀ ਕਰਵਾ ਸਕਿਆ ਅਤੇ ਪੰਜਾਬ ਵਿੱਚ ਇਹ ਕੰਮ ਮੁਗਲਾਂ ਨੇ ਪੂਰਾ ਕਰਵਾਇਆ। ਕੋਹ ਮੀਨਾਰਾਂ ਦੀ ਉਸਾਰੀ ਦਾ ਕੰਮ ਸ਼ੇਰਸ਼ਾਹ ਸੂਰੀ ਨੇ ਆਰੰਭ ਕਰਵਾਇਆ ਸੀ ਅਤੇ ਇਸਦਾ ਵਿਸਥਾਰ ਮੁਗ਼ਲ ਸ਼ਾਸਕਾਂ ਨੇ ਕੀਤਾ ਸੀ। ਇਹ ਰਸਤਾ ਉਸ ਸਮੇਂ 'ਸੜਕ-ਏ-ਆਜ਼ਮ' ਜਾਂ 'ਬਾਦਸ਼ਾਹੀ ਸੜਕ' ਕਹਾਉਂਦਾ ਸੀ। 

ਫਿਰ ਮੁਗ਼ਲ ਸ਼ਾਸਕਾਂ ਨੇ ਇਸ ਵੱਲ ਧਿਆਨ ਦਿੱਤਾ ਅਤੇ ਲਗਭਗ ਇੱਕ ਹਜਾਰ ਕੋਹ ਮੀਨਾਰਾਂ ਦਾ ਉਸਾਰੀ ਕਰਵਾਈ। ਅਕਬਰਨਾਮਾ ਵਿੱਚ ਵੀ 'ਕੋਹ ਮੀਨਾਰਾਂ' ਦਾ ਚਰਚਾ ਹੈ। ਕੋਹ ਮੀਨਾਰਾਂ ਬੰਗਾਲ ਦੇ ਪਿੰਡ ਸੋਨਾਰ ਵਲੋਂ ਆਰੰਭ ਹੋ ਕੇ ਆਗਰਾ,ਮਥੁਰਾ, ਦਿੱਲੀ, ਹਰਿਆਣਾ, ਪੰਜਾਬ ਦੇ ਖੇਤਰਾਂ ਵਲੋਂ ਹੁੰਦੇ ਹੋਏ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਤੱਕ ਬਣੇ ਹੋਏ ਹਨ। ਇਸ ਕੋਹ ਮੀਨਾਰਾਂ ਨਾਲ ਮੁਸਾਫਰਾਂ ਨੂੰ ਰਸਤਾ ਪਛਾਣਨ ਅਤੇ ਦੂਰੀ ਨਾਪਣ ਵਿੱਚ ਮਦਦ ਮਿਲਦੀ ਸੀ ਅਤੇ ਇਸ ਕੋਹ ਮੀਨਾਰਾਂ ਉੱਤੇ ਪ੍ਰਸ਼ਾਸਨ ਵਲੋਂ ਇੱਕ ਘੁੜਸਵਾਰ ਕਾਸਿਦ ਅਤੇ ਸ਼ਾਹੀ ਸੈਨਿਕਾਂ ਦੀ ਨਿਯੁਕਤੀ ਹੁੰਦੀ ਸੀ ਜੋ ਸ਼ਾਹੀ ਸੁਨੇਹਾ ਅਤੇ ਪੱਤਰ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਣ ਦਾ ਕਾਰਜ ਕਰਦੇ ਸਨ। ਭਾਰਤ ਵਿੱਚ ਪੱਤਰ ਭੇਜਣ ਦੀ ਵਿਵਸਥਾ ਇਸ ਸਮੇਂ ਤੋਂ ਅਰੰਭ ਹੋਈ ਸੀ। ਕੋਹ ਮੀਨਾਰਾਂ ਵਿੱਚ ਇੱਕ ਵੱਡਾ ਨਗਾਰਾ ਵੀ ਰੱਖਿਆ ਜਾਂਦਾ ਸੀ, ਜੋ ਹਰ ਇੱਕ ਘੰਟੇ ਦੀ ਅੰਤ ਉੱਤੇ ਵਜਾਇਆ ਜਾਂਦਾ ਸੀ। ਕੋਹ ਮੀਨਾਰਾਂ ਦੇ ਕੋਲ ਸਥਿਤ ਸਰਾਏ ਉੱਤੇ ਪਾਂਧੀ ਅਰਾਮ ਕਰ ਆਪਣੀ ਥਕਾਣ ਦੂਰ ਕਰਦੇ ਸਨ। ਪੰਜਾਬ ਵਿੱਚ ਇਹ ਸੜਕ ਅੰਬਾਲਾ, ਸੰਭੂ, ਚਮਾਰੂ, ਰਾਜਪੁਰਾ, ਪਤਾਰਸੀ, ਸਰਾਏ ਬੰਜਾਰਾ, ਸਰਹੰਦ, ਜੰਡਾਲੀ, ਮੰਡੀ ਗੋਬਿੰਦਗੜ੍ਹ, ਖੰਨਾ, ਘੁੰਗਰਾਲੀ ਰਾਜਪੂਤਾਂ, ਕੋਟਾਂ, ਦੋਰਾਹੇ, ਕਨੇਚ, ਸਾਹਨੇਵਾਲ, ਢੰਡਾਰੀ, ਸ਼ੇਰਪੁਰ, ਫਿਲੌਰ, ਸ਼ਾਮਪੁਰ, ਚੀਮਾਂ, ਨੂਰਮਹਿਲ, ਬੀੜ, ਨਕੋਦਰ, ਦੱਖਣੀ ਸਰਾਂ, ਦਾਦਾਂ ਖਾਨਪੁਰ, ਡੱਡਵੰਡੀ, ਸੁਲਤਾਨਪੁਰ ਲੋਧੀ, ਗੋਇੰਦਵਾਲ, ਫਤਿਹਾਬਾਦ, ਭਰੋਵਾਲ, ਨੌਰੰਗਾਬਾਦ, ਤਰਨਤਾਰਨ, ਨੂਰਦੀ, ਝਬਾਲ, ਸਰਾਏ ਅਮਾਨਤ ਖਾਨ ਤੋਂ ਰਾਜਾ ਤਾਲ ਹੁੰਦੀ ਲਾਹੌਰ ਜਾਂਦੀ ਸੀ।

ਸ਼ੇਰਸ਼ਾਹ ਸੂਰੀ ਤੋਂ ਬਾਅਦ ਅਕਬਰ ਦੇ ਸਮੇਂ ਇਸ ਤੇ ਧਿਆਨ ਦਿੱਤਾ ਗਿਆ। ਅਕਬਰ ਨੇ ਅਬੁਲਫਜਲ ਨੂੰ ਹੁਕਮ ਦੇ ਸੁਲਤਾਨਪੁਰ ਅਤੇ ਨਕੋਦਰ ਵਿੱਚ ਪੁਲ ਬਣਵਾਏ। ਅਕਬਰ ਦੇ ਸਮੇ ਹੀ ਸਰਹੰਦ ਵਿੱਚ ਬਾਗ ਤੇ ਸਰਾਂ ਬਣੀ, ਜਿਸਨੂੰ ਹੁਣ 'ਆਮ-ਖਾਸ ਬਾਗ' ਕਹਿੰਦੇ ਹਾਂ। ਪੱਛਮੀ ਪੰਜਾਬ ਦੇ ਨਗਰ ਚੂਹਣੀਆਂ (ਵਰਤਮਾਨ ਪਾਕਿਸਤਾਨ) ਦਾ ਵਸਨੀਕ ਇੱਕ ਖਤ੍ਰੀ ਟੋਡਰਮੱਲ, ਆਪਣੀ ਲਿਆਕ਼ਤ ਨਾਲ ਵਧਦਾ ਵਧਦਾ ਅਕਬਰ ਬਾਦਸ਼ਾਹ ਦਾ ਦੀਵਾਨ ਬਣ ਗਿਆ ਸੀ। ਇਸ ਦੇ ਬਣਾਏ ਹੋਏ ਮਾਲ ਦੇ ਨਿਯਮ ਅਕਬਰ ਨੂੰ ਬਹੁਤ ਪਸੰਦ ਆਏ। ਟੋਡਰਮੱਲ ਦੀ ਗਿਣਤੀ ਅਕਬਰ ਦੇ 'ਨੌ ਰਤਾਂ' ਵਿੱਚ ਕੀਤੀ ਜਾਂਦੀ ਸੀ। ਅਕਬਰ ਨੇ ਇਸਨੂੰ ਰਾਜਾ ਦੀ ਉਪਾਧੀ ਦਿੱਤੀ ਸੀ। ਅਕਬਰ ਦੇ ਸਨ ਜਲੂਸੀ 34 ਵਿੱਚ ਇਹ ਲਾਹੌਰ ਦਾ ਹਾਕਿਮ ਬਣਿਆ। ਇਸਨੇ ਦਿੱਲੀ ਤੋਂ ਲਾਹੌਰ ਜਾਣ ਵਾਲੇ ਮਾਰਗ ਤੇ ਯਾਤਰੀਆਂ ਦੀ ਸਹੂਲਤ ਲਈ ਇੱਕ ਤਾਲ ਖੁਦਵਾਇਆ। ਇਸ ਦਾ ਨਾਮ ਰਾਜਾਤਾਲ ਹੋ ਗਿਆ। ਫਿਰ ਹੌਲੀ ਹੌਲੀ ਇਸਦੇ ਗਿਰਦੇ ਆਬਾਦੀ ਹੋ ਗਈ ਤੇ ਛੋਟਾ ਜਿਹਾ ਪਿੰਡ ਰਾਜਾਤਾਲ (ਜਿਲ੍ਹਾ ਅੰਮ੍ਰਿਤਸਰ) ਬਣ ਗਿਆ। ਇਸਨੇ ਇਸੇ ਮਾਰਗ ਤੇ ਸਰਹੰਦ ਤੋਂ ਅੱਗੇ ਇੱਕ ਸਰ੍ਹਾਂ ਵੀ ਬਣਵਾਈ। ਇਸਦੇ ਗਿਰਦ ਦਾ ਆਬਾਦੀ ਦਾ ਨਾਮ ਵੀ ਇਸਨੂੰ ਮਿਲੀ ਉਪਾਧੀ ਤੋਂ ਰਾਜਪੁਰਾ ਕਹਾਈ। ਗੁਰੂ ਅਮਰਦਾਸ ਜੀ ਨੇ ਵੀ ਇਸੇ ਮਾਰਗ ਤੇ ਗੋਇੰਦਵਾਲ ਵਸਾਇਆ। ਗੁਰੂ ਜੀ ਨੇ ਵੀ ਇੱਥੇ ਬਾਉਲੀ ਲਗਵਾਈ ਅਅਤੇ ਲੰਗਰ ਚਲਾਇਆ। ਜਿਸ ਨਾਲ ਯਾਤਰੀਆਂ ਨੂੰ ਬਹੁਤ ਸੁਖ ਪਹੁੰਚਿਆ।ਗੁਰੂ ਜੀ ਦਾ ਲੰਗਰ ਚਲਦਾ ਦੇਖ ਬਾਦਸ਼ਾਹ ਅਕਬਰ ਨੇ ਗੁਰੂ ਘਰ ਦੇ ਨਾਮ ਜਗੀਰ ਵੀ ਲਾਈ ਸੀ। 

ਅੰਮ੍ਰਿਤਸਰ ਨਗਰੀ ਲਾਹੌਰ-ਦਿੱਲੀ ਦੀ ਪੁਰਾਣੀ ਜਰਨੈਲੀ ਸੜਕ ਤੋਂ ਹਟਵੀਂ  ਪੈਂਦੀ ਸੀ। ਇਸ ਲਈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸੜਕ ਦੇ ਐਨ ਉੱਪਰ ਨਗਰੀ ਵਸਾਉਣ ਦੀ ਸੋਚੀ। ਇਸੇ ਰਸਤੇ ਹੀ ਹਾਕਮ ਅਤੇ ਵਪਾਰੀ, ਦਿੱਲੀ ਤੋਂ ਲਾਹੌਰ ਨੂੰ ਆਇਆ-ਜਾਇਆ ਕਰਦੇ ਸਨ। ਗੁਰੂ ਜੀ ਦੇਸ਼-ਵਿਦੇਸ਼ ਰਹਿੰਦੇ ਯਾਤਰੂਆਂ ਨੂੰ ਆਤਮਿਕ ਗਿਆਨ ਦੀ ਲੋਅ ਨਾਲ ਮਾਲਾ-ਮਾਲ ਕਰਨਾ ਚਾਹੁੰਦੇ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 1593 ਈਸਵੀ ਵਿੱਚ ਮੱਸਿਆ ਵਾਲੇ ਦਿਨ ਸਰੋਵਰ ਪੱਕਾ ਕਰਨ ਦਾ ਕੰਮ ਆਰੰਭਿਆ ਗਿਆ। ਇੱਟਾਂ ਦੇ ਆਵੇ ਚੜ੍ਹਾਏ ਗਏ। ਜਦ ਆਵੇ ਪੱਕ ਕੇ ਤਿਆਰ ਹੋ ਗਏ ਤਾਂ ਅਜੇ ਥੋੜ੍ਹੇ ਕੁ ਹੀ ਵਰਤੇ ਸਨ ਕਿ ਨੂਰੁੱਦੀਨ ਦੇ ਪੁੱਤ ਅਮੀਰੁੱਦੀਨ ਨੇ ਜਬਰਨ ਇੱਟਾਂ ਖੋਹਕੇ ਸਰਾਇ ਨੂੰ ਲਾ ਲਈਆਂ ਅਤੇ ਆਪਣੇ ਮਕਾਨ ਬਣਵਾਏ। ਜਦੋਂ ਸਿੱਖਾਂ ਨੇ ਇਸ ਬਾਰੇ ਗੁਰੂ ਜੀ ਕੋਲ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਾਂਤ ਰਹੋ, ਸਮਾਂ ਪਾ ਕੇ  ਇਹ ਇੱਟਾਂ ਹੀ ਨਹੀਂ, ਸਗੋਂ ਉਨ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਇੱਟਾਂ ਵੀ ਇਸੇ ਤਲਾਬ ਨੂੰ ਲੱਗਣਗੀਆਂ। ਸੰਮਤ 1823 ਵਿੱਚ ਸਰਦਾਰ ਜੱਸਾ ਸਿਘ ਰਾਮਗੜ੍ਹੀਏ ਨੇ ਇਹ ਇਮਾਰਤਾਂ ਢਾਹਕੇ ਤਰਨਤਾਰਨ ਤਾਲ ਦੇ ਦੋ ਪਾਸੇ ਬਣਵਾਏ।

ਜਹਾਂਗੀਰ ਨੇ ਤਖਤ ਤੇ ਬੈਠਦੇ ਹੀ ਬਾਰਾਂ ਫੁਰਮਾਨ ਜਾਰੀ ਕੀਤੇ। ਜਿਹਨਾਂ ਵਿੱਚੋਂ ਇੱਕ ਸੀ ਕਿ ਸੜਕਾਂ ਦੇ ਕਿਨਾਰੇ ਸਰਾਵਾਂ, ਖੂਹ ਤੇ ਮਸਜਿਦਾਂ ਬਣਾਈਆਂ ਜਾਣ। ਇਸੇ ਤੇ ਅਮਲ ਕਰਦੇ ਹੋਏ ਕਈ ਥਾਵੇਂ ਪੁਰਾਣੀਆਂ ਇਮਾਰਤਾਂ ਨੂੰ ਜਾਂ ਬਾਗਾਂ ਨੂੰ ਸਰਾਂ ਦਾ ਰੂਪ ਦਿੱਤਾ ਗਿਆ ਅਤੇ ਕਵੀ ਥਾਵਾਂ ਤੇ ਨਵੀਆਂ ਸਰਾਵਾਂ ਉਸਾਰੀਆਂ ਗਈਆਂ। ਇਸੇ ਸਮੇਂ ਇਸਨੇ ਖੁਸਰੇ ਤੇ ਫਤੇ ਦੀ ਯਾਦ ਵਿੱਚ ਫਤਿਹਾਬਾਦ ਵਿੱਚ ਸਰਾਂ ਬਣਵਾਈ। ਇਸਦੀ ਪਿਆਰੀ ਪਤਨੀ ਨੂਰਜਹਾਂ ਨੇ ਇੱਕ ਸਰਾਂ 1620 ਬਣਵਾਈ, ਜੋ ਨੂਰਮਹਿਲ ਦੀ ਸਰਾਂ ਕਹਾਈ। ਇੱਕ ਰਿਵਾਇਤ ਅਨੁਸਾਰ ਬਾਦਸ਼ਾਹ ਨੇ ਆਪਣੇ ਨਾਮ ਤੇ ਜਹਾਂਗੀਰ (ਜਿਲ੍ਹਾ ਜਲੰਧਰ) ਪਿੰਡ ਵਸਾਇਆ ਤੇ ਇਸ ਪਾਸ ਇੱਕ ਸਰਾਂ ਵੀ ਬਣਵਾਈ। ਇਹ ਵੀ ਮੰਨਿਆ ਜਾਂਦਾ ਹੈ ਕਿ ਇਸਨੇ ਸ਼ੰਭੂ ਦੇ ਦੋਰਾਹੇ ਦੀਆਂ ਸਰਾਵਾਂ ਦੀ ਵੀ ਮੁੜ ਉਸਾਰੀ ਕਰਵਾਈ। ਸਰਹੰਦ ਦੇ ਬਾਗੇ ਹਫੀਜ ਵਿੱਚ ਹੋਰ ਇਮਾਰਤਾਂ ਬਣਵਾਇਆਂ ਗਈਆਂ।  

ਫਿਰ ਸ਼ਾਹਜਹਾਂ ਨੇ ਵੀ ਇਸ ਕੰਮ ਵਿੱਚ ਆਪਣਾ ਯੋਗਦਾਨ ਪਾਇਆ। ਉਸਨੇ ਇਸ ਰਾਹ ਤੇ ਸਰਹੰਦ ਵਿੱਚ ਹੰਸਲਾ ਨਦੀ ਤੇ ਪੁਲ ਬਣਵਾਇਆ। ਇਸਨੇ ਸਤਲੁਜ ਕੰਢੇ ਫਿਲੌਰ ਵਿੱਚ ਇੱਕ ਸਰਾਂ ਬਣਵਾਈ। ਇਸ ਦੇ ਸਮੇਂ ਵਿੱਚ ਅਮਾਨਤ ਖਾਨ ਨੇ ਸਰਾਂ ਬਣਵਾਈ। ਜਿੱਥੇ ਹੁਣ ਪਿੰਡ ਸਰਾਂ ਅਮਾਨਤ ਖਾਨ (ਜਿਲ੍ਹਾ ਅੰਮ੍ਰਿਤਸਰ) ਹੈ। ਬਾਦਸ਼ਾਹ ਔਰੰਗਜੇਬ ਨੇ ਵੀ ਇਸ ਕੰਮ ਹੋਰ ਵਧਾਇਆ। ਉਸਨੇ ਖੰਨਾ ਵਿੱਚ ਇੱਕ ਸਰਾਂ ਬਣਵਾਈ। ਇਸਦੇ ਇੱਕ ਸਰਦਾਰ ਲਸ਼ਕਰ ਖਾਂ ਨੇ ਖੰਨੇ ਤੋਂ ਅੱਗੇ ਕੋਟਾਂ ਪਾਸ ਸਰਾਏ ਲਸ਼ਕਰੀ ਖਾਂ ਬਣਵਾਈ।ਇਸ ਕਰਕੇ ਪੰਜਾਬ ਵਿੱਚ ਵਪਾਰ ਚੰਗਾ ਚਲ ਪਿਆ ਸੀ। ਸੁਲਤਾਨਪੁਰ ਅਤੇ ਸਰਹਿੰਦ ਵਪਾਰ ਦੇ ਭਾਰੀ ਕੇਂਦਰ ਬਣ ਗਏ। ਸਰਾਵਾਂ ਦੇ ਗਿਰਦ ਪਿੰਡ ਆਬਾਦ ਹੋ ਗਏ। ਜਿੱਥੇ ਮੁਸਾਫਰਾਂ ਨੂੰ ਲੋੜੀਦੀਆਂ ਵਸਤਾਂ ਮਿਲ ਜਾਂਦੀਆਂ ਸਨ। 

ਫਿਰ ਇਸ ਬਾਦਸ਼ਾਹੀ ਸੜਕ ਨੂੰ ਅੰਗਰੇਜਾਂ ਨੇ ਰਾਜਿਆਂ ਦੀ ਮਦਦ ਨਾਲ ਪੱਕਾ ਕਰਵਾਕੇ ਗਰੈਂਡ ਟਰੰਕ ਰੋਡ ਨਾਮ ਦਿੱਤਾ। ਇਹ ਦੱਖਣ ਏਸ਼ੀਆ ਦੀ ਸਭ ਤੋਂ ਪੁਰਾਣੀ ਅਤੇ ਮੁੱਖ ਸੜਕ ਹੈ। ਇਹ ਕਈ ਸਦੀਆਂ ਤੋਂ ਭਾਰਤੀ ਉਪ ਮਹਾਦਵੀਪ ਦੇ ਪੂਰਬੀ ਅਤੇ ਪੱਛਮੀ ਖੇਤਰਾਂ ਨੂੰ ਜੋੜਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਹੀ ਹੈ। ਇਹ ਸੜਕ ਬਾਂਗਲਾ ਦੇਸ਼,  ਪੂਰੇ ਉੱਤਰ ਭਾਰਤ ਅਤੇ ਪਾਕਿਸਤਾਨ ਦੇ ਪੇਸ਼ਾਵਰ ਵਲੋਂ ਹੁੰਦੀ ਹੋਈ ਅਫਗਾਨਿਸਤਾਨ ਦੇ ਕਾਬੁਲ ਤੱਕ ਜਾਂਦੀ ਹੈ। 

ਮੁਹੰਮਦ ਫਾਰੂਕੀ ਨੇ ਆਪਣੀ ਕਿਤਾਬ ‘ਰੋਡਜ਼ ਐਂਡ ਕਮਿਊਨੀਕੇਸ਼ਨਜ਼ ਇਨ ਮੁਗਲ ਇੰਡੀਆ (1977 ਈ) ਚਾਰੇ ਪਾਸਿਆਂ ਤੋਂ ਆਉਂਦੇ ਜਾਂਦੇ ਸ਼ਾਹੀ ਰਾਹਾਂ ਦੀ ਸੂਚੀ, ਪੜਾਵਾਂ ਤੇ ਸਰਾਵਾਂ ਸਮੇਤ ਦਿੱਤੀ ਹੈ। ਆਗਰੇ ਜਾਂ ਦਿੱਲੀ ਤੋਂ ਕਾਬੁਲ ਤੱਕ ਦੇ ਪੜਾਵਾਂ ਦਾ ਬਿਓਰਾ ਇਉਂ ਹੈ:
(ੳ) ਆਗਰਾ, ਰਣਕਾਟਾ, ਬਾਦ ਕੀ ਸਰਾਂ, ਅਕਬਰਪੁਰ, ਹੋਡਲ, ਪਲਵਲ, ਫਰੀਦਾਬਾਦ, ਦਿੱਲੀ, ਸਰਾਇ ਬਉਲੀ, ਨਰੇਲਾ, ਸੌਨੀਪਤ, ਕਨੁਰ, ਪਾਨੀਪਤ, ਘਰੋਡਾ, ਕਰਨਾਲ, ਅਜਾਮਾਬਾਦ, ਥਾਨੇਸਰ, ਸ਼ਾਹਬਾਦ, ਅੰਬਾਲਾ, ਸਰਾਇ ਅਲੁਣਾ, ਸਰਹਿੰਦ, ਸਰਾਇ ਲਸ਼ਕਰ ਖਾਂ, ਲੁਧਿਆਣਾ, ਫਿਲੌਰ, ਨੂਰਮਹਿਲ ਦੇ ਖਾਨੀ, ਨਕੌਦਰ, ਸੁਲਤਾਨਪੁਰ, ਫਤਿਹਪੁਰ, ਹਾਜੀ ਮਹੁੱਯੁਦੀਨ, ਖਾਨ ਖਾਨਾ ਕੀ ਸਰਾਇ, ਲਹੌਰ, ਫਜ਼ਲਾਬਾਦ, ਪੁਲ ਸ਼ਾਹ ਦੌਲਾ, ਏਮਨਾਬਾਦ, ਸਰਾਇ ਕੱਛੀ, ਸਰਾਇ ਜੁੰਮਾ ਗੱਖੜ, ਨਿਜ਼ਾਮਾਬਾਦ, ਵਜੀਰਾਬਾਦ, ਗੁਜ਼ਰਾਤ, ਖਵਾਸਪੁਰ, ਕਾਸਗਰੀਆ, ਔਰੰਗਾਬਾਦ, ਰੁਹਤਾਸ਼, ਸਰਾਇ ਕੁਸ਼ੀਆ, ਪੀਰ ਜਲਾਲ, ਸਰਾਇ ਢਾਕਾ, ਸਰਾਇ ਕਾਲੇ ਖਾਂ, ਸਰਾਇ ਤਕੀਆ, ਰਾਵਲਪਿੰਡੀ, ਸਰਾਇ ਖਰਬੂਜਾ, ਹਸਨ ਅਬਦਾਲ, ਸਰਾਇ ਵੀਰਾ, ਸ਼ੰਮਸਾਬਾਦ, ਖੈਰਾਬਾਦ, ਕੌਰਾ, ਸ਼ਾਹਬਾਦ, ਪਿਸ਼ਾਵਰ, ਜਮਰੋਦ, ਅਲੀ ਮਸਜਿਦ, ਡਾਕਾ ਬਸੂਲ, ਜਲਾਲਾਬਾਦ, ਚਾਹਬਾਦ, ਫਤਿਹਬਾਦ, ਬਾਗ ਨਿਮਲਾ, ਕੁੰਡਮਾਕ, ਸੁਰਖਾਬ, ਬੈਰਕਆਬ, ਬੁਤਖਾਕ ਤੇ ਕਾਬਲ-70-75 ਪੜਾਉ ਹਨ।

ਪਰ ਹੁਣ ਬਾਉਲੀਆਂ ਅਤੇ ਸਰਾਵਾਂ, ਤਾਂ ਹੁਣ ਢਹੀ ਹਾਲਤ ਵਿੱਚ ਹਨ ਜਾਂ ਬਿਲਕੁਲ ਹੀ ਖ਼ਤਮ ਹੋ ਗਈਆਂ ਹਨ,  ਅੱਜ ਕੱਲ ਕੇਵਲ ਕੁਝ ਕੋਹ ਮੀਨਾਰ ਹੀ ਦੇਖਣ ਨੂੰ ਮਿਲਦੇ ਹਨ। ਭਾਰਤੀ ਪੁਰਾਤੱਤਵ ਵਿਭਾਗ ਨੇ ਇਹਨਾਂ ਕੋਹ ਮੀਨਾਰਾਂ ਨੂੰ ਰਾਸ਼ਟਰੀ ਸਮਾਰਕ ਘੋਸ਼ਿਤ ਕੀਤਾ ਹੈ ਅਤੇ ਅਧਿਨਿਯਮ 1958 (24) ਦੇ ਅਨੁਸਾਰ ਇਨ੍ਹਾਂ ਨੂੰ ਨੁਕਸਾਨ ਪੰਹੁਚਾਣ ਵਾਲੇ ਨੂੰ ਸਜ਼ਾ ਹੋ ਸਕਦੀ ਹੈ।

ਅੱਜ ਗਰੈਂਡ ਟਰੰਕ ਰੋਡ 2,500 ਕਿਲੋਮੀਟਰ (ਲਗਭਗ 1,600 ਮੀਲ) ਤੋਂ ਜਿਆਦਾ ਦੀ ਦੂਰੀ ਤੱਕ ਹੈ।  ਇਸਦਾ ਸ਼ੁਰੂ ਦੱਖਣ ਬੰਗਾਲ ਦੇ ਚਟਗਾਂਵ ਤੋਂ ਹੈ। ਇਹ ਵਿੱਚਕਾਰ ਬੰਗਾਲ ਦੇ ਸੋਨਾਰ ਗਾਂਵ ਵਲੋਂ ਹੁੰਦੇ ਹੋਏ ਇਹ ਭਾਰਤ ਵਿੱਚ ਪਰਵੇਸ਼ ਕਰਦੀ ਹੈ ਅਤੇ ਕੋਲਕਾਤਾ, ਬਰਧਮਾਨ, ਦੁਰਗਾਪੁਰ, ਆਸਨਸੋਲ, ਧਨਬਾਦ,  ਔਰੰਗਾਬਾਦ, ਦੇਹਰੀ, ਸਾਸਾਰਾਮ, ਮੋਹਾਨਿਆ, ਮੁਗਲਸਰਾਏ, ਵਾਰਾਣਸੀ, ਇਲਾਹਾਬਾਦ, ਕਾਨਪੁਰ, ਏਟਾ,  ਆਗਰਾ, ਮਥੁਰਾ, ਦਿੱਲੀ, ਕਰਨਾਲ, ਅੰਬਾਲਾ, ਲੁਧਿਆਨਾ, ਜਲੰਧਰ, ਅੰਮ੍ਰਿਤਸਰ ਹੁੰਦੇ ਹੋਏ ਜਾਂਦੀ ਹੈ। ਇੱਥੇ ਇਹ NH-2 (ਰਾਸ਼ਟਰੀ ਰਾਜ ਮਾਰਗ-2)  ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ। 
ਪਾਕਿਸਤਾਨ ਸੀਮਾ ਤੋਂ ਗਰੈਂਡ ਟਰੰਕ ਰੋਡ N-5 ਸੜਕ ਬਣ ਜਾਂਦੀ ਹੈ। ਇਹ ਲਾਹੌਰ, ਗੁਜਰਾਂਵਾਲਾ,  ਗੁਜਰਾਤ, ਜਿਹਲਮ, ਰਾਵਲਪਿੰਡੀ, ਅਟਕ ਜਿਲ੍ਹੇ ਤੋਂ ਹੁੰਦੇ ਹੋਏ ਪੇਸ਼ਾਵਰ ਤੱਕ ਜਾਂਦੀ ਹੈ। ਇਸਦੇ ਬਾਅਦ ਇਹ ਅਫਗਾਨਿਸਤਾਨ ਵਿੱਚ ਪ੍ਰਵੇਸ਼ ਕਰਦੀ ਹੈ ਅਤੇ ਪੱਛਮ ਵਿੱਚ ਜਲਾਲਾਬਾਦ ਵਲੋਂ ਹੋਕੇ ਕਾਬੁਲ ਵਿੱਚ ਖਤਮ ਹੋ ਜਾਂਦੀ ਹੈ। ਵਰਤਮਾਨ ਵਿੱਚ ਗਰੈਂਡ ਟਰੰਕ ਰੋਡ ਦਾ ਇਹ ਭਾਗ ਅਫਗਾਨਿਸਤਾਨ ਵਿੱਚ ਜਲਾਲਾਬਾਦ-ਕਾਬਲ ਰੋਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਹਰਪ੍ਰੀਤ ਸਿੰਘ ਨਾਜ਼ ,

ਢਿਲੋਂ ਕਾਟੇਜ, ਮਕਾਨ ਨੰਬਰ 155,

ਸੈਕਟਰ 2 ਏ, ਸ਼ਾਮ ਨਗਰ,

ਮੰਡੀ ਗੋਬਿੰਦਗੜ੍ਹ 147301

ਮ. 85670-20995

  • Badshahi
  • Road GT
  • Road
  • ਬਾਦਸ਼ਾਹੀ
  • ਰੋਡ ਜੀ ਟੀ
  • ਰੋਡ

ਪੰਜਾਬ ਸਰਕਾਰ ਦੀ ਨਵੀਂ ਪਹਿਲ: ਹੁਣ ਆਨਲਾਈਨ ਹੋਵੇਗੀ ਕੈਦੀਆਂ ਦੀ ਪਰਿਵਾਰਾਂ ਨਾਲ ਗੱਲ

NEXT STORY

Stories You May Like

  • share markets will remain closed today
    ਅੱਜ ਸ਼ੇਅਰ ਬਾਜ਼ਾਰ ਰਹਿਣਗੇ ਬੰਦ, ਬੀਐਸਈ ਅਤੇ ਐਨਐਸਈ 'ਤੇ ਨਹੀਂ ਹੋਵੇਗਾ ਵਪਾਰ
  • bathinda road  seed company  fire
    ਬਠਿੰਡਾ ਰੋਡ ’ਤੇ 'ਫੋਰੈਵਰ ਸੀਡ ਕੰਪਨੀ' 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
  • man dead on road accident
    ਬਲਾਚੌਰ-ਗੜ੍ਹਸ਼ੰਕਰ ਰੋਡ 'ਤੇ ਟਰੱਕ ਤੇ ਸਕੂਟਰੀ ਵਿਚਾਲੇ ਟੱਕਰ, ਨੌਜਵਾਨ ਦੀ ਮੌਤ ਇਕ ਜ਼ਖ਼ਮੀ
  • unidentified person dies in road accident
    ਸੜਕ ਹਾਦਸੇ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ
  • woman dead on road accident
    ਸੜਕ ਹਾਦਸੇ ਦੌਰਾਨ ਐਕਟਿਵਾ ਸਵਾਰ ਔਰਤ ਦੀ ਮੌਤ
  • woman dead on road accident
    ਸੜਕ ਹਾਦਸੇ 'ਚ ਇਕ ਔਰਤ ਦੀ ਮੌਤ, ਇਕ ਜ਼ਖ਼ਮੀ
  • youth injured in road accident dies during treatment
    ਸੜਕ ਹਾਦਸੇ ’ਚ ਜ਼ਖਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ
  • road accident
    ਸੜਕ ਹਾਦਸੇ 'ਚ ਵਿਅਕਤੀ ਦੀ ਮੌਤ, ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ
  • major action by railways against station superintendent yashwant singh
    ਪੰਜਾਬ: ਟਰੇਨ ਮੈਨੇਜਰ ਨੂੰ ਡੰਡਾ ਮਾਰਨ ਦੇ ਮਾਮਲੇ 'ਚ ਸੁਪਰਡੈਂਟ 'ਤੇ ਡਿੱਗੀ ਗਾਜ!...
  • girl was punished taliban for doing something wrong in a private school
    ਜਲੰਧਰ 'ਚ ਨਿੱਜੀ ਸਕੂਲ ਦੀ ਅਧਿਆਪਕਾ ਦਾ ਕਾਰਾ! ਇਕ ਪੌਨੀ ਕਰਨ 'ਤੇ ਬੱਚੀ ਨੂੰ...
  • 47 trains cancelled in jalandhar passengers inconvenienced
    ਜਲੰਧਰ ਤੋਂ ਦਿੱਲੀ ਜਾਣ ਵਾਲੀਆਂ 47 ਟਰੇਨਾਂ ਰੱਦ, ਯਾਤਰੀਆਂ ਨੂੰ ਝਲਣੀ ਪਈ ਪਰੇਸ਼ਾਨੀ
  • domoria bridge remains closed for the second day
    ਦੋਮੋਰੀਆ ਪੁਲ ਦੂਜੇ ਦਿਨ ਵੀ ਬੰਦ ਹੋਣ ਕਾਰਨ ਲੋਕ ਪਰੇਸ਼ਾਨ
  • wariana dump  s biomining project
    ਸਹੀ ਢੰਗ ਨਾਲ ਨਹੀਂ ਚੱਲ ਰਿਹਾ ਵਰਿਆਣਾ ਡੰਪ ਦਾ ਬਾਇਓਮਾਈਨਿੰਗ ਪ੍ਰਾਜੈਕਟ, 10...
  • police raid fake lottery racket in phagwara gate
    ਫਗਵਾੜਾ ਗੇਟ ’ਚ ਫਰਜ਼ੀ ਲਾਟਰੀ ਦੇ ਧੰਦੇ ’ਤੇ ਪੁਲਸ ਦੀ ਰੇਡ, ਸਕੇ ਭਰਾਵਾਂ ਸਣੇ 5...
  • security agencies on alert at the city railway station
    ਤਿਉਹਾਰੀ ਸੀਜ਼ਨ ਨੂੰ ਲੈ ਕੇ ਸਿਟੀ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਏਜੰਸੀਆਂ ਅਲਰਟ,...
  • congress raises questions poor management jalandhar civil hospital
    'ਕਿੱਥੇ ਗਈ ਸਿਹਤ ਕ੍ਰਾਂਤੀ?', ਜਲੰਧਰ ਸਿਵਲ ਹਸਪਤਾਲ ਵਿੱਚ ਗੰਦਗੀ ਤੇ ਮਾੜੇ...
Trending
Ek Nazar
delhi hc asks amitabh bachchan to appear personally

ਅਮਿਤਾਭ ਬੱਚਨ ਨੂੰ ਦਿੱਲੀ ਹਾਈ ਕੋਰਟ 'ਚ ਪੇਸ਼ ਹੋਣ ਦਾ ਹੁਕਮ, ਜਾਣੋ ਕੀ ਹੈ ਪੂਰਾ...

girl was punished taliban for doing something wrong in a private school

ਜਲੰਧਰ 'ਚ ਨਿੱਜੀ ਸਕੂਲ ਦੀ ਅਧਿਆਪਕਾ ਦਾ ਕਾਰਾ! ਇਕ ਪੌਨੀ ਕਰਨ 'ਤੇ ਬੱਚੀ ਨੂੰ...

over 1 000 applications received for firecracker stalls

ਅੰਮ੍ਰਿਤਸਰ 'ਚ ਪਟਾਕਿਆਂ ਦੇ ਲਾਇਸੈਂਸ ਲਈ ਲੱਗੀਆਂ ਲਾਈਨਾਂ, 2 ਦਿਨ 'ਚ 1000 ਤੋਂ...

famous actor robbed by robbers

ਮਸ਼ਹੂਰ ਅਦਾਕਾਰ ਨਾਲ ਹੋ ਗਿਆ ਕਾਂਡ ! ਲੁਟੇਰਿਆਂ ਨੇ ਗੰਨਪੁਆਇੰਟ 'ਤੇ ਲੁੱਟਿਆ ਤੇ...

sanjay dutt makes a major statement about his wife

'ਜਦੋਂ ਮੈਂ 20 ਸਾਲ ਦਾ ਸੀ ਤਾਂ ਉਹ ਝੂਲੇ 'ਚ ਖੇਡਦੀ ਸੀ..!' ਸੰਜੇ ਦੱਤ ਨੇ ਪਤਨੀ...

long power cut in punjab on saturday

ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...

labour party won special election

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਲੰਡਨ ਦੀ ਵਿਸ਼ੇਸ਼ ਚੋਣ ਜਿੱਤੀ, ਗ੍ਰੀਨ ਪਾਰਟੀ ਦੇ...

jp nadda  himachal pradesh  highway project  kishau project

JP ਨੱਢਾ ਨੇ ਹਿਮਾਚਲ ਪ੍ਰਦੇਸ਼ 'ਚ 55,103 ਕਰੋੜ ਦੇ ਹਾਈਵੇਅ ਪ੍ਰਾਜੈਕਟਾਂ ਦੀ ਕੀਤੀ...

iraq rejected syria s request

4,000 ਸ਼ੱਕੀ ISIS ਮੈਂਬਰ ਨਹੀਂ ਹੋਣਗੇ ਡਿਪੋਰਟ ! ਇਰਾਕ ਨੇ ਠੁਕਰਾਈ ਸੀਰੀਆ ਦੀ...

statement of  shehbaz sharif

ਪਾਕਿਸਤਾਨ ਦੇ PM ਨੇ ਸਾਊਦੀ ਅਰਬ 'ਤੇ ਹੂਤੀ ਬਾਗੀਆਂ ਦੇ ਹਮਲਿਆਂ ਦੀ ਕੀਤੀ ਨਿੰਦਾ

us lawmaker jayapal microsoft green card program

ਅਮਰੀਕੀ ਕਾਂਗਰਸਵੂਮੈਨ ਜੈਪਾਲ ਨੇ ਮਾਈਕ੍ਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ...

trump honored ceo of microsoft

ਟਰੰਪ ਨੇ ਮਾਈਕ੍ਰੋਸਾਫਟ ਦੇ ਸੀਈਓ ਨੂੰ ਕੀਤਾ ਸਨਮਾਨਿਤ

krishnamoorthi praised smit machhar

ਅਮਰੀਕੀ ਕਾਂਗਰਸਮੈਨ ਕ੍ਰਿਸ਼ਨਾਮੂਰਤੀ ਨੇ ਭਾਰਤੀ ਪਾਇਲਟ ਸਮਿਤ ਮਛਾਰ ਦੀ ਬਹਾਦਰੀ ਦੀ...

incident in  mexican prison

ਮੈਕਸੀਕਨ ਜੇਲ੍ਹ 'ਚ ਹਿੰਸਕ ਝੜਪ, 10 ਮੌਤਾਂ ਤੇ 16 ਹੋਰ ਜ਼ਖਮੀ

major restrictions imposed in bathinda city district magistrate issues orders

ਬਠਿੰਡਾ ਸ਼ਹਿਰ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ...

formidable cricketer retirement from all formats

ਗੁਜਰਾਤ 'ਚ ਜਨਮੇ ਧਾਕੜ Cricketer ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਕਰ...

harbhajan mann s heart touching statement

ਵਿਆਹ ਪ੍ਰੋਗਰਾਮ ਲਾਉਣ ਨੂੰ ਲੈ ਕੇ ਹਰਭਜਨ ਮਾਨ ਦਾ ਦਿਲ ਨੂੰ ਛੂਹਣ ਵਾਲਾ ਬਿਆਨ,...

china s k visa

ਇਕ ਸਾਲ ਬਾਅਦ ਵੀ ਚੀਨ ਦਾ 'K ਵੀਜ਼ਾ' ਬਣਿਆ ਬੁਝਾਰਤ; ਬਿਨੈਕਾਰ ਹੋ ਰਹੇ ਖੁਆਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • cbi investigation illegal mining in hoshiarpur high court issues orders
      ਹੁਸ਼ਿਆਰਪੁਰ 'ਚ ਗੈਰ-ਕਾਨੂੰਨੀ ਮਾਈਨਿੰਗ ਦੀ ਜਾਂਚ ਕਰੇਗੀ CBI, ਹਾਈਕੋਰਟ ਨੇ ਦਿੱਤੇ...
    • arrested case
      40,000 ਰੁਪਏ ਰਿਸ਼ਵਤ ਲੈਂਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਨੂੰ ਵਿਜੀਲੈਂਸ ਨੇ ਕੀਤਾ...
    • tapa mandi liqour
      ਨੀਲਾ ਡਰੰਮ ਭਰ ਕੇ ਰੱਖੀ ਲਾਹਣ ਸਣੇ ਵਿਅਕਤੀ ਨੂੰ ਤਪਾ ਪੁਲਸ ਕੀਤਾ ਗ੍ਰਿਫ਼ਤਾਰ
    • canada incident
      ਕੈਨੇਡਾ 'ਚ ਵੱਡੀ ਵਾਰਦਾਤ ! ਰੇਂਜ ਰੋਵਰ 'ਚ ਬੈਠੇ ਪੰਜਾਬੀ ਨੌਜਵਾਨ ਦਾ ਗੋਲ਼ੀਆਂ...
    • son wedding aam aadmi party leader
      ਪੰਜਾਬ : ਪੁੱਤ ਦੇ ਵਿਆਹ ਤੋਂ ਪਹਿਲਾਂ ਸੀਨੀਅਰ 'ਆਪ' ਆਗੂ ਦਾ ਦੇਹਾਂਤ
    • girl was punished taliban for doing something wrong in a private school
      ਜਲੰਧਰ 'ਚ ਨਿੱਜੀ ਸਕੂਲ ਦੀ ਅਧਿਆਪਕਾ ਦਾ ਕਾਰਾ! ਇਕ ਪੌਨੀ ਕਰਨ 'ਤੇ ਬੱਚੀ ਨੂੰ...
    • sent to armenia under the pretext of being sent to italy
      ਤਰਨਤਾਰਨ; ਇਟਲੀ ਭੇਜਣ ਦੇ ਨਾਂ 'ਤੇ ਅਰਮਾਨੀਆ ਭੇਜੀ ਕੁੜੀ ਦੀ ਮੌਤ, ਫਿਰ ਪਿਓ ਨੇ ਵੀ...
    • suicide case
      ਲੜਕੀ ਨੂੰ ਵਰਗਲਾ ਕੇ ਲਿਜਾਣ ’ਤੇ ਪਿਤਾ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ
    • fraud in ludhiana
      ਚੀਨ ਤੋਂ ਸਸਤੇ iPhone ਮੰਗਵਾ ਕੇ ਕਾਰੋਬਾਰ ਕਰਨ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ...
    • german political leader gurdeep randhawa visits sri darbar sahib
      ਸ੍ਰੀ ਦਰਬਾਰ ਸਾਹਿਬ ਪੁੱਜੇ ਜਰਮਨ ਸਿਆਸੀ ਆਗੂ ਗੁਰਦੀਪ ਰੰਧਾਵਾ, ਪੰਜਾਬੀ ਨੌਜਵਾਨਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +