ਚੰਡੀਗੜ੍ਹ (ਸੁਸ਼ੀਲ ਰਾਜ) : ਭਾਰਤੀ ਸਟੇਟ ਬੈਂਕ ਨੇ ਸੋਮਵਾਰ ਨੂੰ ਸੈਕਟਰ-35 ਸਥਿਤ ਹੋਟਲ ਮੈਟਰੋ ਨੂੰ 15 ਕਰੋੜ ਰੁਪਏ ਦੇ ਕਰਜ਼ੇ ਦਾ ਭੁਗਤਾਨ ਨਾ ਕਰਨ ’ਤੇ ਸੀਲ ਕਰ ਦਿੱਤਾ। ਬੈਂਕ ਅਧਿਕਾਰੀ ਹੋਟਲ ਨੂੰ ਸੀਲ ਕਰਨ ਲਈ ਭਾਰੀ ਪੁਲਸ ਫੋਰਸ ਨਾਲ ਸੈਕਟਰ-35 ਪੁੱਜੇ ਹੋਏ ਸਨ। ਹੋਟਲ ਨੂੰ ਸੀਲ ਕਰਨ ਤੋਂ ਪਹਿਲਾਂ ਬੈਂਕ ਅਧਿਕਾਰੀਆਂ ਨੇ ਅੰਦਰ ਰੱਖਿਆ ਸਾਰਾ ਸਾਮਾਨ ਬਾਹਰ ਕੱਢ ਲਿਆ। ਹੋਟਲ ਸਟਾਫ਼ ਨੇ ਸਾਰਾ ਸਾਮਾਨ ਹੋਟਲ ਦੇ ਬਾਹਰ ਵਰਾਂਡੇ ’ਚ ਰੱਖ ਦਿੱਤਾ। ਜਦੋਂ ਹੋਟਲ ਨੂੰ ਸੀਲ ਕੀਤਾ ਗਿਆ ਤਾਂ ਉਥੇ ਲੋਕਾਂ ਦੀ ਭੀੜ ਸੀ। ਬੈਂਕ ਹੁਣ ਆਪਣਾ ਕਰਜ਼ਾ ਚੁਕਾਉਣ ਲਈ ਅਗਲੇ ਮਹੀਨੇ ਮੈਟਰੋ ਹੋਟਲ ਦੀ ਨਿਲਾਮੀ ਕਰ ਸਕਦਾ ਹੈ। ਸੈਕਟਰ-35 ਸਥਿਤ ਮੈਟਰੋ ਹੋਟਲ ਦੇ ਮਾਲਕ ਨੇ ਐੱਸ. ਬੀ. ਆਈ. ਬੈਂਕ ਤੋਂ 15 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਮਾਲਕ ਨੇ 13 ਕਰੋੜ ਰੁਪਏ ਦਾ ਕਰਜ਼ਾ ਵੀ ਮੋੜ ਦਿੱਤਾ ਹੈ ਪਰ ਉਹ ਬਕਾਇਆ ਕਰਜ਼ਾ ਮੋੜਨ ਦੇ ਸਮਰੱਥ ਨਹੀਂ ਸੀ। ਬੈਂਕ ਨੇ ਹੋਟਲ ਨੂੰ ਪਹਿਲਾਂ ਵੀ ਕਈ ਵਾਰ ਨੋਟਿਸ ਦਿੱਤੇ ਸਨ ਪਰ ਹੋਟਲ ਵੱਲੋਂ ਬੈਂਕ ਦਾ ਕਰਜ਼ਾ ਨਹੀਂ ਮੋੜਿਆ ਗਿਆ। ਬੈਂਕ ਕਰਮਚਾਰੀ ਆਪਣੀ ਪੂਰੀ ਲੀਗਲ ਟੀਮ ਅਤੇ ਸੈਕਟਰ-36 ਥਾਣਾ ਇੰਚਾਰਜ਼ ਓਮ ਪ੍ਰਕਾਸ਼ ਪੁਲਸ ਨਾਲ ਪਹੁੰਚੇ ਹੋਏ ਸਨ। ਉਨ੍ਹਾਂ ਨੇ ਹੋਟਲ ਦੇ ਬਾਹਰ ਜ਼ਬਤੀ ਦਾ ਨੋਟਿਸ ਚਿਪਕਾਇਆ।
ਇਸ ਤੋਂ ਬਾਅਦ ਹੋਟਲ ਦੇ ਸਾਰੇ ਕਰਮਚਾਰੀਆਂ ਨੂੰ ਬਾਹਰ ਆਉਣ ਲਈ ਕਿਹਾ ਗਿਆ। ਇਸ ’ਤੇ ਮੁਲਾਜ਼ਮਾਂ ਵਲੋਂ ਮਾਲਕ ਨਾਲ ਗੱਲ ਕਰਨ ’ਤੇ ਹੋਟਲ ਦਾ ਸਾਰਾ ਸਾਮਾਨ ਬਾਹਰ ਕੱਢ ਲਿਆ ਗਿਆ। ਹੋਟਲ ਦੇ ਕਰਮਚਾਰੀਆਂ ਨੇ ਹੌਲੀ-ਹੌਲੀ ਸਾਮਾਨ ਕੱਢ ਕੇ ਬਾਹਰ ਰੱਖਿਆ।
ਇਹ ਵੀ ਪੜ੍ਹੋ : ਕਦੀ ਚਲਾਉਂਦਾ ਸੀ ਚਾਹ ਦੀ ਦੁਕਾਨ, ਹੁਣ ਸਖ਼ਤ ਮਿਹਨਤ ਨਾਲ ਬਣ ਗਿਆ ਮਿਸਟਰ ਯੂਨੀਵਰਸ
ਜ਼ਿਲ੍ਹਾ ਮੈਜਿਸਟ੍ਰੇਟ ਅਧੀਨ ਕੀਤੀ ਗਈ ਕਾਰਵਾਈ
ਦੱਸ ਦੇਈਏ ਕਿ ਜ਼ਿਲ੍ਹਾ ਮੈਜਿਸਟਰੇਟ ਵਲੋਂ ਇਸ ਮਾਮਲੇ ’ਚ ਸਰਫਾਸੀ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ। ਹੁਕਮਾਂ ਅਧੀਨ 3 ਨਵੰਬਰ ਨੂੰ ਤਹਿਸੀਲਦਾਰ ਮਾਲ ਵੱਲੋਂ ਪੁਲਸ ਵਿਭਾਗ ਨੂੰ ਬੈਂਕ ਦਾ ਕਬਜ਼ਾ ਲੈਣ ਲਈ ਪੁਲਸ ਫੋਰਸ ਮੁਹੱਈਆ ਕਰਵਾਉਣ ਲਈ ਪੱਤਰ ਲਿਖਿਆ ਗਿਆ ਸੀ। ਇਸ ਕਾਰਨ ਸੋਮਵਾਰ ਨੂੰ ਬੈਂਕ ਵੱਲੋਂ ਪੁਲਸ ਫੋਰਸ ਨਾਲ ਇਹ ਕਾਰਵਾਈ ਕੀਤੀ ਗਈ। ਇਸ ਸਬੰਧੀ ਹੋਟਲ ਮਾਲਕ ਅਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ 15 ਕਰੋੜ ਰੁਪਏ ਦੇ ਕਰਜ਼ੇ ਦਾ ਮਾਮਲਾ ਸੀ। ਉਹ ਪਹਿਲਾਂ ਹੀ ਬੈਂਕ ਦਾ 13 ਕਰੋੜ ਰੁਪਏ ਦਾ ਕਰਜ਼ਾ ਮੋੜ ਚੁੱਕਾ ਸੀ ਅਤੇ ਬਾਕੀ ਪੈਸੇ ਦੇ ਨਿਪਟਾਰੇ ਸਬੰਧੀ ਗੱਲਬਾਤ ਚੱਲ ਰਹੀ ਸੀ ਪਰ ਇਸ ਦੇ ਬਾਵਜੂਦ ਬੈਂਕ ਵੱਲੋਂ ਇਹ ਸੀਲਿੰਗ ਕਾਰਵਾਈ ਕੀਤੀ ਗਈ। ਹੁਣ ਇਸ ਮਾਮਲੇ ਨੂੰ ਟ੍ਰਿਬਿਊਨਲ ਕੋਲ ਲੈ ਕੇ ਜਾਣਗੇ, ਤਾਂ ਜੋ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ।
ਇਹ ਵੀ ਪੜ੍ਹੋ : ਲੱਭਿਆ ਮੋਬਾਇਲ ‘ਦੱਬਣ’ ਨੂੰ ਫਿਰਦਾ ਸੀ ਮੋਟਰਸਾਈਕਲ ਚਾਲਕ, CCTV ਕੈਮਰੇ ਨੇ ਖੋਲ੍ਹ ’ਤੀ ਪੋਲ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਾਮਲਾਟ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼ ’ਚ ਚੱਲੇ ਗੰਡਾਸੇ, ਖੇਤ ਬਣ ਗਿਆ ਜੰਗ ਦਾ ਮੈਦਾਨ
NEXT STORY