ਜਲੰਧਰ(ਸੋਨੂੰ)— ਪੂਰੇ ਦੇਸ਼ 'ਚ ਮੰਗਲਵਾਰ ਨੂੰ ਬੈਂਕ ਕਰਮਚਾਰੀਆਂ ਵੱਲੋਂ ਇਕ ਦਿਨ ਦੀ ਹੜਤਾਲ ਕੀਤੀ ਗਈ ਹੈ, ਜਿਸ ਦੇ ਚਲਦਿਆਂ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। 10 ਲੱਖ ਦੇ ਕਰੀਬ ਬੈਂਕ ਕਰਮਚਾਰੀ ਅਤੇ 9 ਬੈਂਕਾਂ ਦੇ ਯੂਨੀਅਨ ਦੇ ਅਧਿਕਾਰੀ ਅੱਜ ਹੜਤਾਲ 'ਤੇ ਹਨ। ਸਰਕਾਰ ਵੱਲੋਂ ਬੈਂਕ ਰਿਫਾਰਮ ਦੀਆਂ ਨਵੀਆਂ ਨੀਤੀਆਂ ਨੂੰ ਲੈ ਕੇ ਬੈਂਕ ਕਰਮਚਾਰੀ ਹੜਤਾਲ 'ਤੇ ਹਨ ਅਤੇ ਜਲੰਧਰ 'ਚ 500 ਬ੍ਰਾਂਚਾਂ 'ਚ ਕੰਮ ਬੰਦ ਹੈ। ਇਸ ਦੇ ਨਾਲ ਹੀ ਜਲੰਧਰ ਜ਼ਿਲੇ 'ਚ 350 ਕਰੋੜ ਦੇ ਕਰੀਬ ਚੈੱਕ ਕਲੀਅਰ ਨਹੀਂ ਹੋਣਗੇ। ਬੈਂਕ ਕਰਮਚਾਰੀਆਂ ਮੁਤਾਬਕ ਭਾਰਤ ਸਰਕਾਰ ਵੱਲੋਂ ਬੈਂਕ ਰਿਫਾਰਮ ਪਾਲਿਸੀ ਆਮ ਲੋਕਾਂ ਖਿਲਾਫ ਹੈ। ਬੈਂਕਾਂ ਦੇ ਮਰਜਰਾਂ ਖਿਲਾਫ ਅਤੇ ਕੁਝ ਹੋਰ ਲੋਕਾਂ ਦੇ ਸਮਰਥਨ 'ਚ ਯੂਨਾਈਟੇਡ ਫੋਰਮ ਆਫ ਬੈਂਕ ਯੂਨੀਅਨਾਂ ਦੀ ਅਗਵਾਈ 'ਚ ਸਾਰੇ ਬੈਂਕ ਯੂਨੀਅਨਾਂ ਨੇ 22 ਅਗਸਤ ਨੂੰ ਹੜਤਾਲ ਦੀ ਮੰਗ ਕੀਤੀ ਹੈ। ਹਾਲਾਂਕਿ ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ, ਐੱਚ. ਡੀ. ਐੱਫ. ਸੀ. ਬੈਂਕ, ਐਕਸਿਸ ਅਕੇ ਕੋਟਕ ਮਹਿੰਦਰਾ ਬੈਂਕ 'ਚ ਕੰਮਕਾਜ ਆਮ ਹੈ।
ਵੀਡੀਓ 'ਚ ਦੇਖੋ ਕਿਵੇਂ ਨੌਜਵਾਨ ਨੇ ਨਾਕਾ ਲਗਾ ਕੇ ਖੜ੍ਹੇ ਅਫਸਰਾਂ ਨੂੰ ਪਾਈਆਂ ਭਾਜੜਾਂ
NEXT STORY