ਚੰਡੀਗੜ੍ਹ,(ਸੰਦੀਪ)- ਸੈਕਟਰ-30 'ਚ ਦੋਸਤ ਦੀ ਜਨਮ ਦਿਨ ਦੀ ਪਾਰਟੀ 'ਚ ਨੌਜਵਾਨਾਂ 'ਚ ਕੁੱਟਮਾਰ ਹੋਣ ਤੋਂ ਇਲਾਵਾ ਇੱਟਾਂ-ਰੋੜੇ ਵੀ ਚੱਲੇ। ਇਸ ਦੌਰਾਨ ਸੜਕ 'ਤੇ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਵੀ ਨੌਜਵਾਨਾਂ ਨੇ ਤੋੜ ਦਿੱਤੇ। ਸੂਚਨਾ ਮਿਲਣ 'ਤੇ ਮੌਕੇ 'ਤੇ ਪੀ. ਸੀ. ਆਰ. ਪਹੁੰਚੀ ਪਰ ਨੌਜਵਾਨ ਆਪਸ 'ਚ ਕੁੱਟਮਾਰ ਕਰਦੇ ਰਹੇ। ਪੀ. ਸੀ. ਆਰ. ਕਰਮਚਾਰੀ ਬੈਠੇ ਤਮਾਸ਼ਾ ਵੇਖਦੇ ਰਹੇ ਤੇ ਨੌਜਵਾਨ ਉਥੋਂ ਫਰਾਰ ਹੋ ਗਏ।
ਕੁੱਟਮਾਰ 'ਚ 3 ਨੌਜਵਾਨਾਂ ਨੂੰ ਸੱਟਾਂ ਵੀ ਲੱਗੀਆਂ, ਜਿਨ੍ਹਾਂ ਦੀ ਪਛਾਣ ਸੈਕਟਰ 29 ਦੇ ਰਹਿਣ ਵਾਲੇ ਦਿਨੇਸ਼ ਮੰਡਲ, ਸੂਰਜ ਤੇ ਨਿਸ਼ੂ ਵਜੋਂ ਹੋਈ ਹੈ। ਇਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਪੁਲਸ ਨੇ 4 ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਸੈਕਟਰ-30 ਵਾਸੀ ਰਾਹੁਲ, ਪੁਨੀਤ, ਅਤੁਲ ਤੇ ਮੌਲੀਜਾਗਰਾਂ ਵਾਸੀ ਮਾਜਿਦ ਵਜੋਂ ਹੋਈ ਹੈ।
ਵੀਡੀਓ ਹੋਈ ਵਾਇਰਲ
ਕੁੱਟਮਾਰ ਦੀ ਵਾਇਰਲ ਹੋਈ ਵੀਡੀਓ 'ਚ ਇਕ ਮੁਲਜ਼ਮ ਪੁਲਸ ਦੇ ਸਾਹਮਣੇ ਹੀ ਗਮਲਾ ਚੁੱਕ ਕੇ ਆਉਂਦਾ ਹੈ ਤੇ ਸੜਕ 'ਤੇ ਜ਼ਖਮੀ ਪਏ ਨੌਜਵਾਨ ਦੇ ਸਿਰ 'ਤੇ ਮਾਰ ਦਿੰਦਾ ਹੈ। ਵੀਡੀਓ 'ਚ ਪੀ. ਸੀ. ਆਰ. ਖੜ੍ਹੀ ਹੋਈ ਹੈ ਤੇ ਹੂਟਰ ਵਜਾਉਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਬਾਰੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਮੁਲਜ਼ਮ ਨੇ ਪੀੜਤ ਨੌਜਵਾਨ ਦੇ ਸਿਰ 'ਚ ਗਮਲਾ ਮਾਰਿਆ ਸੀ, ਉਸ ਸਮੇਂ ਪੀ. ਸੀ. ਆਰ. ਮੌਕੇ 'ਤੇ ਪਹੁੰਚੀ ਹੀ ਸੀ ਤੇ ਪੀ. ਸੀ. ਆਰ. ਨੂੰ ਵੇਖਦਿਆਂ ਹੀ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਇਸ ਵੀਡੀਓ ਨੇ ਮੌਕੇ 'ਤੇ ਮੌਜੂਦ ਪੁਲਸ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਉਥੇ ਹੀ ਪੁਲਸ ਨੇ ਜ਼ਖਮੀ ਸੂਰਜ ਦੀ ਐੱਮ. ਐੱਲ. ਆਰ. ਰਿਪੋਰਟ ਆਉਣ ਤੋਂ ਬਾਅਦ ਮਾਮਲੇ 'ਚ ਧਾਰਾ 308 ਵੀ ਜੋੜ ਦਿੱਤੀ ਹੈ।
ਗਲਤ ਇੰਜੈਕਸ਼ਨ ਲੱਗਣ ਨਾਲ ਮਰੀਜ਼ ਦੀ ਮੌਤ
NEXT STORY