ਬੱਸੀ ਪਠਾਣਾ(ਵਿਪਨ)—ਇਕ ਪਾਸੇ ਮ੍ਰਿਤਕ ਪਿਤਾ ਦਾ ਸਰੀਰ ਘਰ ਵਿਚ ਪਿਆ ਸੀ, ਦੂਜੇ ਪਾਸੇ ਲੋਕਾਂ 'ਚ ਆਪਣੀ ਡਿਊਟੀ ਨਿਭਾਉਣ ਲਈ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਪੰਡਾਲ 'ਚ ਮੌਜੂਦ ਰਹੇ। ਤੁਹਾਨੂੰ ਦੱਸ ਦੇਈਏ ਕਿ ਅੱਜ ਇਲਾਕੇ ਵਿਚ ਆਟੋਮੈਟਿਕ ਵੇਰਕਾ ਮਿਲਕ ਪਲਾਂਟ ਦਾ ਨੀਂਹ ਪੱਥਰ ਰੱਖਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਹੋਏ ਹਨ। ਇਸ ਦੌਰਾਨ ਗੁਰਪ੍ਰੀਤ ਜੀ.ਪੀ. ਆਪਣੇ ਘਰ ਵਿਚ ਰਹਿਣ ਦੀ ਬਜਾਏ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਮਾਗਮ ਵਿਚ ਆਪਣੀ ਹਾਜ਼ਰੀ ਲਵਾ ਰਹੇ ਹਨ।
ਜਿਵੇਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਦੇ ਪਿਤਾ ਸ਼ਮਸ਼ੇਰ ਸਿੰਘ ਦੀ ਮੌਤ 'ਤੇ ਸ਼ੋਕ ਪ੍ਰਗਟ ਕੀਤਾ ਤਾਂ ਪੰਡਾਲ 'ਚ ਸੰਨਾਟਾ ਪੱਸਰ ਗਿਆ। ਮੁੱਖ ਮੰਤਰੀ ਨੇ ਜੀ. ਪੀ. ਨੂੰ ਗਲੇ ਲਾਉਂਦਿਆਂ ਕਿਹਾ ਕਿ ਕਾਸ਼! ਪੂਰੇ ਦੇਸ਼ ਦੇ ਰਾਜਸੀ ਆਗੂ ਵਿਧਾਇਕ ਜੀ. ਪੀ. ਜਿਹੀ ਸੇਵਾ ਭਾਵਨਾ ਰੱਖਦੇ ਹੋਣ। ਇਹ ਅੱਜ ਇਸ ਗੱਲ ਤੋਂ ਬੇਹੱਦ ਖੁਸ਼ ਹਨ ਕਿ ਉਨ੍ਹਾਂ ਵਲੋਂ ਚੁਣੇ ਗਏ ਨੌਜਵਾਨ ਵਿਧਾਇਕ ਨੇ ਈਮਾਨਦਾਰੀ ਵਿਖਾਉਂਦਿਆਂ ਪਰਿਵਾਰ ਤੋਂ ਪਹਿਲਾਂ ਲੋਕਾਂ ਦੀ ਸੇਵਾ ਨੂੰ ਚੁਣਿਆ।
ਹਾਦਸੇ 'ਚ 3 ਜੀਅ ਗੁਆਉਣ ਵਾਲੇ ਪੀੜਤ ਪਰਿਵਾਰ ਦੀ ਪ੍ਰਵਾਸੀ ਪੰਜਾਬੀ ਨੇ ਫੜੀ ਬਾਂਹ
NEXT STORY