ਬਟਾਲਾ : ਪਟਾਕਾ ਫੈਕਟਰੀ 'ਚ ਹੋਏ ਧਮਾਕੇ 'ਚ ਜ਼ਿੰਮੇਵਾਰਾਂ ਨੂੰ ਬਚਾਉਣ ਲਈ ਪੁਲਸ ਪ੍ਰਸ਼ਾਸਨ ਨੇ ਹਾਦਸੇ 'ਚ ਮਾਰੇ ਗਏ ਚਾਰ ਫੈਕਟਰੀ ਮਾਲਕਾਂ ਦੇ ਪਰਿਵਾਰਕ ਮੈਂਬਰਾਂ 'ਤੇ ਕੇਸ ਦਰਜ ਕਰ ਲਿਆ ਹੈ। ਐੱਫ.ਆਈ.ਆਰ. 'ਚ ਵੀ ਕਿਸੇ ਵਿਅਕਤੀ ਦਾ ਨਾਮ ਨਹੀਂ ਹੈ ਕੇਵਲ ਪਰਿਵਾਰਕ ਮੈਂਬਰ ਹੀ ਲਿਖਿਆ ਹੈ ਮਤਬਲ ਹਾਦਸੇ ਦਾ ਜ਼ਿੰਮੇਦਾਰ ਫਿਲਹਾਲ ਕੋਈ ਨਹੀਂ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਪਰਿਵਰਕ ਮੈਂਬਰਾਂ 'ਤੇ ਕੋਈ ਵੀ ਕੇਸ ਨਹੀਂ ਬਣਦਾ। ਉਥੇ ਹੀ 24 ਘੰਟੇ ਬਾਅਦ ਪੁਲਸ ਨੇ ਫੈਕਟਰੀ ਚਲਾਉਣ ਵਾਲਿਆਂ 'ਤੇ ਕਾਰਵਾਈ ਕਰ ਦਿੱਤੀ ਹੈ ਪਰ ਲਾਪਰਵਾਹੀ ਵਰਤਣ ਵਾਲਿਆਂ 'ਤੇ ਕੋਈ ਐਕਸ਼ਨ ਨਹੀਂ ਲਿਆ ਗਿਆ।
ਵਕੀਲਾਂ ਦਾ ਕਹਿਣਾ ਹੈ ਕਿ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਮਰੇ ਹੋਏ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਸਜ਼ਾ ਮਿਲੇਗੀ। ਮਰੇ ਹੋਏ ਫੈਕਟਰੀ ਮਾਲਕਾਂ ਦੇ ਪਰਿਵਾਰਕ ਮੈਂਬਰਾਂ 'ਤੇ ਕੇਸ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਪਾਰਟਰ 'ਤੇ ਕੇਸ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਫ ਸਾਬਿਤ ਹੋ ਰਿਹਾ ਹੈ ਕਿ ਅਧਿਕਾਰੀਆਂ ਨੂੰ ਬਚਾਇਆ ਜਾ ਰਿਹਾ ਹੈ। ਮਾਮਲੇ ਨੂੰ ਕਮਜ਼ੋਰ ਕਰਨ ਦੀ ਨੀਅਤ ਨਾਲ ਅਜਿਹੀ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਐੱਫ.ਆਈ.ਆਰ. ਦੋ ਕਈ ਮਤਲਬ ਨਹੀਂ ਹੈ।
9 ਸਾਲ 'ਚ 7 ਵੱਡੇ ਹਾਦਸੇ, ਕਾਰਵਾਈ ਕਿਸੇ 'ਤੇ ਵੀ ਨਹੀਂ
7 ਅਗਸਤ 2010 - ਬਠਿੰਡਾ ਦੇ ਜੋਗੀ ਨਗਰ 'ਚ ਹੋਏ ਬਲਾਸਟ 6 ਲੋਕਾਂ ਦੀ ਮੌਤ ਹੋ ਗਈ। 174 ਦੇ ਤਹਿਤ ਕੇਸ, ਫਾਇਲ ਬੰਦ।
13 ਅਪ੍ਰੈਲ 2012 - ਮੋਗਾ ਬਲਾਸਟ 'ਚ ਮਾਲਕ ਦੀ ਮੌਤ ਹੋ ਗਈ। 3 ਮਹੀਨੇ ਬਾਅਦ ਅਨਟ੍ਰੇਸ ਰਿਪੋਰਟ ਦੇ ਕੇਸ ਬੰਦ ਕਰ ਦਿੱਤਾ।
7 ਅਕਤੂਬਰ 2013 - ਬਠਿੰਡਾ ਬਲਾਸਟ 'ਚ 3 ਵਿਅਕਤੀ ਝੁਲਸੇ। ਕੇਸ ਦਰਜ ਹੋਇਆ ਪਰ ਕਾਰਵਾਈ ਨਹੀਂ।
19 ਸਤੰਬਰ 2017 - ਸੰਗਰੂਰ 'ਚ ਬਲਾਸਟ। ਦੋਸ਼ੀ 6 ਮਹੀਨੇ 'ਚ ਹੋਏ ਬਰੀ।
20 ਦਸੰਬਰ 2018 - ਬਠਿੰਡਾ ਬਲਾਸਟ 'ਚ ਇਕ ਦੀ ਮੌਤ। ਜਾਂਚ ਏ.ਡੀ.ਸੀ. ਨੂੰ ਸੌਂਪੀ ਪਰ ਅੱਜ ਤੱਕ ਰਿਪੋਰਟ ਨਹੀਂ ਆਈ।
3 ਸਤੰਬਰ 2018 - ਅੰਮ੍ਰਿਤਸਰ ਦਾ ਕੋਟਖਾਲਸਾ। ਬਲਾਸਟ 'ਚ 6 ਲੋਕ ਜ਼ਖਮੀ। ਕਾਰਵਾਈ ਨਹੀਂ।
31 ਮਈ 2018 - ਅਨਗੜ੍ਹ 'ਚ ਬਲਾਸਟ। ਇਕ ਦੀ ਮੌਤ ਪਰ ਕਾਰਵਾਈ ਨਹੀਂ।
ਪੰਜਾਬ ਪੁਲਸ ਦੇ ਐੱਸ. ਪੀ. ਨਾਲ ਲੱਖਾਂ ਦੀ ਠੱਗੀ
NEXT STORY