ਬਟਾਲਾ (ਗੁਰਪ੍ਰੀਤ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਆਰੰਭ ਹੋਇਆ ਇਤਿਹਾਸਕ ਨਗਰ ਕੀਰਤਨ ਬੀਤੀ ਰਾਤ ਕਰੀਬ 1 ਵਜੇ ਬਟਾਲਾ ਵਿਖੇ ਪਹੁੰਚਿਆ, ਜਿਥੇ ਸੰਗਤਾਂ ਵਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੂਰਾ ਸ਼ਹਿਰ ਜੈਕਾਰਿਆਂ ਤੇ ਅਤਿਸ਼ਬਾਜ਼ੀਆਂ ਨਾਲ ਗੂੰਜ ਉੱਠਿਆ। ਨਗਰ ਕੀਰਤਨ ਦੇ ਦਰਸ਼ਨਾਂ ਲਈ ਭਾਰੀ ਗਿਣਤੀ 'ਚ ਸੰਗਤਾਂ ਪੁੱਜੀਆਂ। ਇਥੇ ਕੁਝ ਸਮਾਂ ਠਹਿਰਣ ਤੋਂ ਬਾਅਦ ਨਗਰ ਕੀਰਤਨ ਆਪਣੇ ਅਗਲੇ ਪੜਾਅ ਲਈ ਗੁਰਦੁਆਰਾ ਬਾਠ ਸਾਹਿਬ ਲਈ ਰਵਾਨਾ ਹੋ ਗਿਆ।

ਦੱਸ ਦੇਈਏ ਕਿ ਇਤਿਹਾਸਕ ਨਗਰ ਕੀਰਤਨ 1 ਅਗਸਤ ਨੂੰ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਆਰੰਭ ਹੋਇਆ ਸੀ। 100 ਦਿਨਾਂ 'ਚ ਇਹ ਨਗਰ ਕੀਰਤਨ 17 ਰਾਜਾਂ ਤੇ ਪੰਜ ਤਖਤ ਸਾਹਿਬਾਨ ਤੋਂ ਹੋ ਕੇ ਲੰਘੇਗਾ। ਇਸ ਦਾ ਦੇਸ਼ ਭਰ 65 ਥਾਂਵਾਂ 'ਤੇ ਸਵਾਗਤ ਕੀਤੇ ਜਾਵੇਗਾ, ਜਿਸ ਤੋਂ ਬਾਅਦ 100ਵੇਂ ਦਿਨ ਇਹ ਇਤਿਹਾਸਕ ਨਗਰ ਕੀਰਤਨ ਸੁਲਤਾਨਪੁਰ 'ਚ ਸਮਾਪਤ ਹੋਵੇਗਾ।
ਅਮਰਿੰਦਰ ਨੇ ਅਮਰਨਾਥ ਯਾਤਰੀਆਂ ਬਾਰੇ ਅਧਿਕਾਰੀਆਂ ਕੋਲੋਂ ਦੂਜੇ ਦਿਨ ਵੀ ਲਈ ਜਾਣਕਾਰੀ
NEXT STORY