ਬਟਾਲਾ(ਬੇਰੀ): ਕਿਸਾਨਾਂ ਵਲੋਂ ਸ਼ਵੇਤ ਮਲਿਕ ਦਾ ਬਟਾਲਾ ਵਿਖੇ ਘਿਰਾਓ ਕੀਤਾ ਗਿਆ।ਦਰਅਸਲ ਕਿਸਾਨ ਜਥੇਬੰਦੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲਾ ਸਾੜਨ ਸਬੰਧੀ ਬਣਾਏ ਗਏ ਪ੍ਰੋਗਰਾਮ ਤਹਿਤ ਬਟਾਲਾ ਸ਼ਹਿਰ 'ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਹੋਰਨਾਂ ਦਲਾਂ ਨੇ ਜਿਥੇ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਦਿਆਂ ਪੁਤਲੇ ਸਾੜੇ ਜਾ ਰਹੇ ਸਨ ਉਥੇ ਦੂਜੇ ਪਾਸੇ ਉਸ ਵੇਲੇ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਮੀਟਿੰਗ ਅੱਧ-ਵਿਚਾਲੇ ਛੱਡ ਕੇ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ ਜਦੋਂ ਕਿਸਾਨ ਜਥੇਬੰਦੀਆਂ ਨੇ ਸ਼ਵੇਤ ਮਲਿਕ ਵਲੋਂ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੇ ਜਾਣ ਦੇ ਭਿਣਕ ਲੱਗਦਿਆਂ ਹੀ ਬਟਾਲਾ ਕਲੱਬ ਨੂੰ ਘੇਰਦਿਆਂ ਧਰਨਾ ਲਾ ਦਿੱਤਾ।
ਇਹ ਵੀ ਪੜ੍ਹੋ :ਮੌਤ ਤੋਂ ਪਹਿਲਾਂ ਲਈ ਜ਼ਿੰਦਗੀ ਦੀ ਆਖ਼ਰੀ ਸੈਲਫ਼ੀ, ਡਿਲਿਵਰੀ ਵਾਲੇ ਦਿਨ ਹੋਇਆ ਪੋਸਟਮਾਰਟਮ
ਇਥੇ ਦੱਸ ਦਈਏ ਕਿ ਬਟਾਲਾ ਕਲੱਬ ਵਿਖੇ ਪਹੁੰਚ ਕੇ ਕਿਸਾਨ ਆਗੂਆਂ ਅਤੇ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਨੇ ਸਾਂਝੇ ਤੌਰ 'ਤੇ ਮੋਦੀ ਸਰਕਾਰ ਵਿਰੁੱਧ ਨਾਅਰੇ ਲਗਾਉਂਦਿਆਂ ਆਪਣੇ ਮਨਾਂ ਦੀ ਭੜਾਸ ਕੱਢੀ ਅਤੇ ਸ਼ਵੇਤ ਮਲਿਕ ਨੂੰ ਕਿਸੇ ਵੀ ਤਰ੍ਹਾਂ ਨਾਲ ਬਾਹਰ ਨਾ ਨਿਕਲਣ ਦੇਣ ਦਾ ਮਨ ਬਣਾ ਲਿਆ। ਪਰ ਇਸ ਬਾਰੇ ਸੂਚਨਾ ਮਿਲਦਿਆਂ ਹੀ ਐੱਸ. ਪੀ. ਹੈੱਡਕੁਆਰਟਰ ਗੁਰਪ੍ਰੀਤ ਸਿੰਘ, ਡੀ. ਐੱਸ. ਪੀ. ਸਿਟੀ ਪਰਵਿੰਦਰ ਕੌਰ ਸਮੇਤ ਪੁਲਸ ਮੁਲਾਜ਼ਮ ਵੱਡੀ ਗਿਣਤੀ 'ਚ ਬਟਾਲਾ ਕਲੱਬ ਵਿਖੇ ਪਹੁੰਚੇ, ਜਿਨ੍ਹਾਂ ਨੇ ਧਰਨਾਕਾਰੀਆਂ ਨੂੰ ਬਟਾਲਾ ਕਲੱਬ 'ਚ ਦਾਖ਼ਲ ਹੋਣ ਨਹੀਂ ਦਿੱਤਾ।ਇਸ ਉਪਰੰਤ ਕਿਸਾਨ ਆਗੂਆਂ ਅਤੇ ਲਿੱਪ ਵਰਕਰਾਂ ਨੇ ਬਟਾਲਾ ਕਲੱਬ ਦੇ ਸਾਹਮਣੇ ਧਰਨਾ ਲਾ ਦਿੱਤਾ।
ਇਹ ਵੀ ਪੜ੍ਹੋ : ਘਰ ਦੇ ਭੇਤੀ ਨੇ ਬਣਾਈ ਸੀ ਸੇਲਜ਼ਮੈਨ ਤੋਂ ਲੱਖਾਂ ਰੁਪਏ ਲੁੱਟਣ ਦੀ ਯੋਜਨਾ, ਇੰਝ ਖੁਲ੍ਹਿਆ ਭੇਤ
ਇਸ ਦੌਰਾਨ ਦੂਜੇ ਪਾਸੇ ਸ਼ਵੇਤ ਮਲਿਕ ਨੂੰ ਜਦੋਂ ਉਨ੍ਹਾਂ ਦੇ ਘਿਰਾਓ ਹੋਣ ਸਬੰਧੀ ਪਤਾ ਚੱਲਿਆ ਤਾਂ ਉਹ ਤੁਰੰਤ ਪਿਛਲੇ ਦਰਵਾਜ਼ੇ ਰਾਹੀਂ ਬਟਾਲਾ ਕਲੱਬ 'ਚੋਂ ਬਾਹਰ ਨਿਕਲ ਗਏ ਅਤੇ ਵਾਪਸ ਚਲੇ ਗਏ ਅਤੇ ਉਹ ਕਿਸੇ ਵੀ ਤਰ੍ਹਾਂ ਦੀ ਪ੍ਰੈੱਸ ਕਾਨਫਰੰਸ ਨੂੰ ਵੀ ਸੰਬੋਧਨ ਨਹੀਂ ਕਰ ਪਾਏ। ਵਰਣਨਯੋਗ ਹੈ ਕਿ ਅੱਜ ਸੰਸਦੀ ਮੈਂਬਰ ਸ਼ਵੇਤ ਮਲਿਕ ਬਟਾਲਾ ਭਾਜਪਾ 'ਚ ਚੱਲ ਰਹੀ ਆਪਸੀ ਧੜੇਬੰਦੀ ਅਤੇ ਮਤਭੇਦਾਂ ਨੂੰ ਦੂਰ ਕਰਨ ਵਾਸਤੇ ਮੀਟਿੰਗ ਕਰਨ ਪਹੁੰਚੇ ਸਨ ਪਰ ਉਨ੍ਹਾਂ ਨੂੰ ਬੇਰੰਗ ਹੀ ਵਾਪਸ ਪਰਤਣ ਲਈ ਮਜਬੂਰ ਹੋਣਾ ਪਿਆ।
ਦਿੱਲੀ ਅੰਦੋਲਨ 'ਚ ਹਿੱਸਾ ਲੈਣ ਜਾ ਰਹੇ ਮੰਡੇਰ ਦੇ ਕਿਸਾਨ ਦੀ ਹਾਦਸੇ 'ਚ ਮੌਤ
NEXT STORY