ਬਠਿੰਡਾ : ਅਨਾਜ ਮੰਡੀ ਨੇੜੇ ਸਥਿਤ ਇਲਾਕੇ ਦੀ ਰਹਿਣ ਵਾਲੀ 19 ਸਾਲ ਦੀ ਕੁੜੀ ਨੂੰ ਉਸ ਦੇ ਸਹੇਲੀ ਨੇ ਕਾਲ ਸੈਂਟਰ 'ਚ ਨੌਕਰੀ ਦਾ ਝਾਂਸਾ ਦੇ ਕੇ ਦੇਹ ਵਪਾਰ ਦੇ ਧੰਦੇ 'ਚ ਧੱਕ ਦਿੱਤਾ। ਪੀੜਤਾ ਨੂੰ ਉਸ ਦੀ ਸਹੇਲੀ ਨੇ ਇਕ ਪੰਜਾਬੀ ਗਾਇਕਾ ਨਾਲ ਮਿਲ ਕੇ 2 ਮਹੀਨੇ ਤੱਕ ਇਕ ਘਰ 'ਚ ਬੰਦੀ ਬਣਾ ਕੇ ਰੱਖਿਆ ਤੇ ਇਥੇ ਪੀੜਤਾ ਨੂੰ ਸ਼ਰਾਬ ਪਿਲਾ ਕੇ ਉਸ ਤੋਂ ਦੇਹ ਵਪਾਰ ਕਰਵਾਇਆ। ਕੁੜੀ ਕਿਸੇ ਤਰ੍ਹਾਂ ਬੱਚ ਕੇ ਆਪਣੇ ਪਰਿਵਾਰ ਕੋਲ ਪੁੱਜੀ। ਮਾਮਲਾ ਪੁਲਸ ਤੱਕ ਪਹੁੰਚਣ 'ਤੇ ਪੁਲਸ ਨੇ ਦੋ ਔਰਤਾਂ ਸਮੇਤ 10 ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ।
ਪੀੜਤਾ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ 19 ਜਨਵਰੀ ਦੁਪਹਿਰ 12.30 ਵਜੇ ਦੇ ਕਰੀਬ ਉਸ ਦੀ ਸਹੇਲੀ ਉਨ੍ਹਾਂ ਦੇ ਘਰ ਆਈ ਤੇ ਉਸ ਨੂੰ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਈ। ਉਹ ਘਰ 'ਚ ਬਿਨ੍ਹਾਂ ਕਿਸੇ ਨੂੰ ਦੱਸੇ ਉਸ ਦੇ ਨਾਲ ਚਲੀ ਗਈ। ਕੁਝ ਸਮਾਂ ਉਸ ਦੀ ਸਹੇਲੀ ਨੇ ਉਸ ਨੂੰ ਆਪਣੇ ਘਰ 'ਚ ਰੱਖਿਆ ਤੇ ਬਾਅਦ 'ਚ ਕਿਸੇ ਹੋਰ ਦੇ ਘਰ 'ਚ ਉਸ ਨੂੰ ਰੱਖਿਆ ਗਿਆ। ਉਸ ਦੀ ਸਹੇਲੀ ਨੇ ਉਸ ਨੂੰ ਕਿਹਾ ਕਿ ਜਦੋਂ ਚੰਡੀਗੜ੍ਹ ਤੋਂ ਕੰਪਨੀ ਦਾ ਫੋਨ ਨਹੀਂ ਆਉਂਦਾ ਉਹ ਇਥੇ ਹੀ ਰਹੇ। ਉਹ ਉਸ ਨੂੰ ਘਰ 'ਚੋਂ ਬਾਹਰ ਨਹੀਂ ਨਿਕਲਣ ਦਿੰਦੇ ਸਨ। 1 ਫਰਵਰੀ ਨੂੰ ਦੋ ਲੜਕੇ ਉਸ ਨੂੰ ਉਥੋਂ ਰਾਤ ਕਰੀਬ 11.30 ਵਜੇ ਇਕ ਹੋਟਲ 'ਚ ਲੈ ਗਏ, ਜਿਥੇ ਹੋਰ ਦੋ ਮੁੰਡੇ ਮੌਜੂਦ ਸਨ। ਉਕਤ ਸਾਰੇ ਨੌਜਵਾਨ ਨਸ਼ੇ 'ਚ ਸਨ ਤੇ ਇਕ ਨੌਜਵਾਨ ਕੁੜੀ ਨੂੰ ਆਪਣੇ ਨਾਲ ਕਮਰੇ 'ਚ ਲੈ ਗਿਆ, ਜਿਥੇ ਉਸ ਨਾਲ ਉਸ ਨੇ ਜਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਬਾਕੀ ਸਾਰੇ ਨੌਜਵਾਨਾਂ ਨੇ ਵੀ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਸ ਸਬੰਧੀ ਉਸ ਦੀ ਸਹੇਲੀ ਨੂੰ ਸਭ ਕੁਝ ਪਤਾ ਸੀ। ਇਹ ਸਿਲਸਿਲਾ ਕਰੀਬ ਦੋ ਮਹੀਨੇ ਤੱਕ ਚਲਦਾ ਰਿਹਾ। ਉਸ ਨੂੰ ਇਕ ਕਮਰੇ 'ਚ ਬੰਦ ਕਰਕੇ ਰੱਖਿਆ ਜਾਂਦਾ ਸੀ। 17 ਮਾਰਚ ਸਵੇਰੇ 4 ਵਜੇ ਕਿਸੇ ਤਰ੍ਹਾਂ ਉਹ ਉਥੋ ਨਿਕਲ ਕੇ ਆਪਣੇ ਘਰ ਪਹੁੰਚੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ।
225 ਗ੍ਰਾਮ ਹੈਰੋਇਨ ਤੇ 78000 ਰੁਪਏ ਦੀ ਡਰੱਗ ਮਨੀ ਸਣੇ ਇਕ ਕਾਬੂ
NEXT STORY