ਮੋਗਾ (ਸੰਦੀਪ) - ਬੁੱਧਵਾਰ ਸਵੇਰੇ ਮੋਗਾ-ਕੋਟਕਪੁਰਾ ਹਾਈਵੇ 'ਤੇ ਦੋ ਗੱਡੀਆਂ ਭਿੜਨ ਕਰ ਕੇ ਹਾਈਵੇ ਜਾਮ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮੋਗਾ-ਕੋਟਕਪੁਰਾ ਹਾਈਵੇ 'ਤੇ ਸਥਿਤ ਪਿੰਡ ਸਿੰਘਾਂਵਾਲਾ 'ਚ ਬਾਘਾਪੁਰਾਣਾ ਵੱਲੋਂ ਆ ਰਹੀ ਗੱਡੀ ਦਾ ਸੰਤੁਲਨ ਵਿਗੜ ਗਿਆ। ਸੰਤੁਲਨ ਵਿਗੜਨ ਕਾਰਨ ਪਿੰਡ ਤੋਂ ਲੰਘਣ ਸਮੇਂ ਮੋਗਾ ਵੱਲੋਂ ਆ ਰਹੀ ਬਲੈਰੋ ਗੱਡੀ ਨਾਲ ਟਕਰਾਅ ਗਈ। ਬੇਸ਼ੱਕ ਇਸ ਟੱਕਰ 'ਚ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਇਹ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਟੱਕਰ ਤੋਂ ਬਾਅਦ ਦੋਵਾਂ ਗੱਡੀਆਂ ਦੇ ਟਾਇਰ ਫਟ ਗਏ, ਜਿਸ ਕਾਰਨ ਇਹ ਸੜਕ ਵਿਚਕਾਰ ਖੜ੍ਹੀਆਂ ਰਹੀਆਂ, ਜਿਸ ਕਰ ਕੇ ਮੋਗਾ ਅਤੇ ਬਾਘਾਪੁਰਾਣਾ ਵੱਲੋਂ ਆਉਣ ਵਾਲੇ ਵ੍ਹੀਕਲ ਚਾਲਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਅਤੇ ਕਾਫੀ ਸਮੇਂ ਤੱਕ ਹਾਈਵੇ 'ਤੇ ਜਾਮ ਲੱਗਾ ਰਿਹਾ। ਗੱਡੀ ਚਾਲਕ ਸੰਦੀਪ ਸਿੰਘ ਨੇ ਦੱਸਿਆ ਕਿ ਗੱਡੀ ਦਾ ਅਗਲਾ ਟਾਇਰ ਫਟ ਗਿਆ, ਜਿਸ ਕਾਰਨ ਉਹ ਗੱਡੀ ਤੋਂ ਆਪਣਾ ਸੰਤੁਲਨ ਗਵਾ ਬੈਠਾ। ਜਾਮ ਨੂੰ ਦੇਖਦੇ ਹੋਏ ਕ੍ਰੇਨ ਦੀ ਸਹਾਇਤਾ ਨਾਲ ਦੋਵਾਂ ਗੱਡੀਆਂ ਨੂੰ ਹਟਾਇਆ ਗਿਆ।
ਠੇਕੇ 'ਤੇ ਰੱਖੇ ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ ਮਟਕਾ ਤੋੜ ਪ੍ਰਦਰਸ਼ਨ
NEXT STORY