ਭਵਾਨੀਗੜ (ਵਿਕਾਸ) - ਵਿਅਕਤੀ ਦੀ ਕੁੱਟਮਾਰ ਕਰਨ ਦੇ ਇਕ ਮਾਮਲੇ 'ਚ ਥਾਣਾ ਸਦਰ ਸੰਗਰੂਰ ਦੀ ਪੁਲਸ ਨੇ ਸਾਬਕਾ ਸਰਪੰਚ ਸਮੇਤ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮਿਲੀ ਹੈ ਕਿ ਪੁਲਸ ਨੂੰ ਰਾਮ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਭਵਾਨੀਗੜ੍ਹ ਨੇ ਦਿੱਤੇ ਬਿਆਨਾਂ 'ਚ ਦੱਸਿਆ 29 ਦਸੰਬਰ ਨੂੰ ਬਲਕਾਰ ਸਾਬਕਾ ਸਰਪੰਚ ਪਿੰਡ ਝਨੇੜੀ ਅਤੇ ਦੋ ਹੋਰ ਨਾਮੂਲਮ ਵਿਅਕਤੀਆਂ ਨੇ ਪਿੰਡ ਘਰਾਚੋਂ ਵਿਖੇ ਘੇਰ ਕੇ ਉਸ ਨਾਲ ਕੁੱਟਮਾਰ ਕੀਤੀ। ਜਿਸ ਦੇ ਆਧਾਰ 'ਤੇ ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਮਲੇਸ਼ੀਆਂ 'ਚ ਫਰੀਦਕੋਟ ਦਾ ਨੌਜਵਾਨ ਲਾਪਤਾ, ਪਰਿਵਾਰ ਵੱਲੋਂ ਮਦਦ ਦੀ ਅਪੀਲ
NEXT STORY