ਅੰਮ੍ਰਿਤਸਰ,(ਸੁਮਿਤ ਖੰਨਾ) : ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਸਵਾਲ 'ਤੇ ਭੜਕੇ ਭਗਵੰਤ ਮਾਨ 'ਤੇ ਅਕਾਲੀ ਦਲ ਨੇ ਨਿਸ਼ਾਨਾ ਸਾਧਦੇ ਹੋਏ ਮਾਨ ਨੂੰ ਸ਼ਰਾਬੀ ਕਿਹਾ ਹੈ। ਇਸ ਮਾਮਲੇ 'ਚ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਹੈ ਕਿ ਸ਼ਰਾਬ ਦੇ ਨਸ਼ੇ 'ਚ ਭਗਵੰਤ ਮਾਨ ਕੁੱਝ ਵੀ ਕਹਿ ਜਾਂਦੇ ਹਨ। ਅਕਾਲੀ ਦਲ ਦੇ ਮੁੱਦੇ ਚੁੱਕਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਧਰਨਿਆਂ ਦੇ ਮਾਧਿਅਮ ਨਾਲ ਜਨਤਾ ਦੇ ਮੁੱਦੇ ਉਜਾਗਰ ਕਰ ਰਿਹਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਵਿਰੋਧ 'ਚ ਹੋਣ ਦੇ ਬਾਵਜੂਦ ਕੁੱਝ ਨਹੀਂ ਕਰ ਰਹੀ ਹੈ, ਨਾਲ ਹੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਇਕ ਕੁਸ਼ਲ ਨੇਤਾ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਜੋ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ, ਉਹ ਗਲਤ ਹੈ ਤੇ ਆਮ ਆਦਮੀ ਪਾਰਟੀ ਕਾਂਗਰਸ ਨਾਲ ਮਿਲੀ ਹੋਈ ਹੈ।
ਜ਼ਿਕਰਯੋਗ ਹੈ ਕਿ 'ਆਪ' ਦੀ ਕੋਰ ਕਮੇਟੀ ਦੀ ਬੈਠਕ ਦੌਰਾਨ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਪੱਤਰਕਾਰਾਂ ਨਾਲ ਖਹਿਬੜ ਪਏ ਤੇ ਤੂੰ-ਤੜਾਕ 'ਤੇ ਉਤਰ ਆਏ। ਕਿਸੇ ਪੱਤਰਕਾਰ ਵਲੋਂ ਵਿਰੋਧੀ ਧਿਰ ਦੀ ਭੂਮਿਕਾ ਨੂੰ ਲੈ ਕੇ ਮਾਨ ਨੂੰ ਸਵਾਲ ਕੀਤਾ ਗਿਆ ਸੀ ਜਿਸ 'ਤੇ ਮਾਨ ਨੂੰ ਗੁੱਸਾ ਆ ਗਿਆ ਤੇ ਉਹ ਪੱਤਰਕਾਰ ਨਾਲ ਬਹਿਸਣ ਲੱਗ ਪਏ ਤੇ ਆਪਣੀ ਸੀਟ 'ਤੇ ਖੜ੍ਹੇ ਹੋ ਕੇ ਪੱਤਰਕਾਰ ਨੂੰ ਬੋਲਣ ਲੱਗ ਪਏ।
ਨੈਸ਼ਨਲ ਕਾਲਜ 'ਚ ਕਰੋੜਾਂ ਰੁਪਏ ਦੇ ਘਪਲੇ ਦਾ ਖੁਲ੍ਹਾਸਾ, ਪ੍ਰਿੰਸੀਪਲ ਨੂੰ ਦੋਸ਼ ਪੱਤਰ ਜਾਰੀ
NEXT STORY