ਲੰਬੀ— ਲੰਬੀ ਦੇ ਪਿੰਡ ਖੁੱਡੀਆਂ 'ਚ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਰੈਲੀ ਦੌਰਾਨ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਰਕਾਰ ਨੂੰ ਲਪੇਟੇ 'ਚ ਲਿਆ | ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਸਾਢੇ ਚਾਰ ਸਾਲ ਪਹਿਲਾਂ ਮਹਿਲਾਂ 'ਚ ਹੀ ਬੈਠੀ ਰਹੀ ਹੈ ਜਦਕਿ ਕੋਈ ਕੰਮ ਨਹੀਂ ਕੀਤਾ। ਅਖ਼ੀਰ 'ਚ ਮੁੱਖ ਮੰਤਰੀ ਹੀ ਬਦਲ ਦਿੱਤਾ। ਖੇਤੀ ਕਾਨੂੰਨਾਂ ਲਈ ਉਨ੍ਹਾਂ ਸਿੱਧੇ ਤੌਰ 'ਤੇ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆ। ਚਰਨਜੀਤ ਸਿੰਘ ਚੰਨੀ ਅਤੇ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨੇ ਸਾਧਦੇ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਬੀਰ ਸਿੰਘ ਬਾਦਲ ਇਕ-ਸਿੱਕੇ ਦੇ ਦੋ ਪਹਿਲੂ ਹਨ। ਚੰਨੀ ਅਤੇ ਸੁਖਬੀਰ ਦਾ ਸੁਭਾਅ ਮਿਲਦਾ ਹੈ, ਜਿਹੋ-ਜਿਹੇ ਵਾਅਦੇ ਸੁਖਬੀਰ ਸਿੰਘ ਬਾਦਲ ਕਰਦੇ ਹਨ, ਉਹੋ ਜਿਹੇ ਵਾਅਦੇ ਹੀ ਚੰਨੀ ਸਾਬ੍ਹ ਕਰ ਰਹੇ ਹਨ। ਚੰਨੀ 'ਤੇ ਤੰਜ ਕੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਚੰਨੀ ਨੂੰ ਭਾਵੇਂ ਜੋ ਮਰਜ਼ੀ ਕਹਿ ਦਿਓ, ਉਹ ਉਹੀ ਬੋਲ ਦਿੰਦੇ ਹਨ।
ਇਹ ਵੀ ਪੜ੍ਹੋ: ਨਵੇਂ ਸਾਲ ਤੋਂ ਜਲੰਧਰ ਤੋਂ ਨਕੋਦਰ ਤੇ ਲੋਹੀਆਂ ਰੇਲ ਸੈਕਸ਼ਨ ’ਤੇ ਦੌੜਨਗੀਆਂ ਇਲੈਕਟ੍ਰਿਕ ਟਰੇਨਾਂ
ਪੰਜਾਬ ਸਰਕਾਰ ਨੂੰ ਸਵਾਲ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਚੰਨੀ ਨੇ ਆਪਣੇ 80 ਦਿਨਾਂ ਦੇ ਹਿਸਾਬ ਦਾ ਰਿਪੋਰਟ ਕਾਰਡ ਪੇਸ਼ ਕਰ ਦਿੱਤਾ ਪਰ ਪੌਣੇ ਪੰਜ ਸਾਲਾਂ ਦਾ ਹਿਸਾਬ ਕੌਣ ਦੇਵੇਗਾ? ਭਗਵੰਤ ਮਾਨ ਨੇ ਕਿਹਾ ਕੇਜਰੀਵਾਲ ਨੇ ਦੇਸ਼ ਵਿਚ ਰਾਜਨੀਤੀ ਦਾ ਸਮਾਂ ਬਦਲਿਆ। ਰਵਾਇਤੀ ਪਾਰਟੀਆਂ ਉਦੋ ਏਜੰਡੇ ਬਦਲਦੀਆਂ ਹਨ ਜਦ ਡਰ ਹੋਵੇ ਕੋਈ ਨਵਾਂ ਨਾ ਆ ਜਾਵੇ। ਅੱਗੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਦਾ ਕੰਮ ਹੁੰਦਾ ਹੈ ਪਾਲਿਸੀ ਬਣਾਉਣੀ, ਕੰਮ ਕਰਨੇ ਪਰ ਇਹ ਕੋਈ ਕੰਮ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੰਮ ਕਰ, ਐਲਾਨ ਨਾ ਕਰੇ।ਅੱਜ ਗੁਰਦਾਸਪੁਰ 'ਚ ਮੁੱਖ ਮੰਤਰੀ ਚੰਨੀ ਵੱਲੋਂ ਕੀਤੀ ਗਈ ਰੈਲੀ 'ਤੇ ਬੋਲਦੇ ਭਗਵੰਤ ਮਾਨ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਗੁਰਦਾਸਪੁਰ 'ਚ ਰੈਲੀ ਹੈ ਤਾਂ ਉਥੇ ਕੋਈ ਵੀ ਨਹੀਂ ਗਿਆ ਅਤੇ ਇਕੱਲਾ ਹੀ ਬਾਂਦਰ ਕਿਲਾ ਖੇਡ ਕੇ ਚਲਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ 25 ਸਾਲ ਦਾ ਨਾਅਰਾ ਦਿੱਤਾ ਸੀ ਕਿ 25 ਸਾਲ ਤੱਕ ਰਾਜ ਕਰਾਂਗੇ ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਆਮ ਲੋਕ ਵੀ ਘਰਾਂ 'ਚੋਂ ਉੱਠ ਕੇ ਆਉਣਗੇ।
ਇਹ ਵੀ ਪੜ੍ਹੋ: ਜੰਮੂ ਤੋਂ ਚੰਡੀਗੜ੍ਹ ਜਾ ਰਹੇ ਪਵਨ ਹੰਸ ਹੈਲੀਕਾਪਟਰ ਦੀ ਭੋਗਪੁਰ ਨੇੜੇ ਐਮਰਜੈਂਸੀ ਲੈਂਡਿੰਗ
ਉਨ੍ਹਾਂ ਕਿਹਾ ਕਿ ਹੁਣ ਸਮਾਂ ਤੱਕੜੀਆਂ ਤੇ ਪੰਜਿਆਂ 'ਚੋਂ ਬਾਹਰ ਨਿਕਲਣ ਦਾ ਹੈ ਅਤੇ ਜਦੋਂ ਜਨਤਾ ਇਕ ਵਾਰ ਤੱਕੜੀ ਅਤੇ ਪੰਜੇ 'ਚੋਂ ਬਾਹਰ ਨਿਕਲ ਗਈ ਤਾਂ ਫਿਰ ਦਿੱਲੀ ਵਾਂਗੂ ਪੰਜਾਬ ਦੀ ਜਨਤਾ ਨੂੰ ਸੋਚਣ ਦੀ ਕੋਈ ਲੋੜ ਨਹੀਂ ਪੈਣੀ। ਅਸੀਂ ਜੋ ਕਹਿੰਦੇ ਹਾਂ, ਉਹ ਕਰਦੇ ਹਾਂ ।
ਇਹ ਵੀ ਪੜ੍ਹੋ: ਬਾਦਲਾਂ ਦੇ ਗੜ੍ਹ ਲੰਬੀ 'ਚ ਬੋਲੇ ਕੇਜਰੀਵਾਲ, ਚੰਨੀ ਸਰਕਾਰ ਸਭ ਤੋਂ ਵੱਡੀ ਨੌਟਕੀਬਾਜ਼ ਤੇ ਡਰਾਮੇਬਾਜ਼ ਦੀ ਸਰਕਾਰ
ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਮੁੱਖ ਚੋਣ ਕਮਿਸ਼ਨਰ ਨੇ ਕੀਤੀ ਪ੍ਰੈੱਸ ਕਾਨਫਰੰਸ
NEXT STORY