ਅੰਮ੍ਰਿਤਸਰ (ਸਰਬਜੀਤ) - ਪਿਛਲੇ ਲੰਬੇ ਸਮੇਂ ਤੋਂ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਭਾਈ ਗੁਰਬਖਸ਼ ਸਿੰਘ ਜੋ ਪਿਛਲੇ ਦਿਨੀਂ ਸ਼ਹੀਦ ਹੋ ਗਏ ਸਨ, ਦੀਆਂ ਅਸਥੀਆਂ ਦੇਰ ਸ਼ਾਮ ਅੰਮ੍ਰਿਤਸਰ ਪੁੱਜੀਆ। ਜਾਣਕਾਰੀ ਦਿੰਦਿਆਂ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਦੱਸਿਆ ਕਿ ਭਾਈ ਗੁਰਬਖਸ਼ ਸਿੰਘ ਦੀ ਇੱਛਾ ਸੀ ਕਿ ਉਨ੍ਹਾਂ ਦੇ ਸ਼ਹੀਦ ਹੋਣ ਤੋਂ ਬਾਅਦ ਵੀ ਉਨ੍ਹਾਂ ਦਾ ਮ੍ਰਿਤਕ ਸਰੀਰ 3 ਤਖ਼ਤਾਂ ਦੇ ਦਰਸ਼ਨਾਂ ਲਈ ਲਿਜਾਇਆ ਜਾਵੇ।
ਉਨ੍ਹਾਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਸਲਾਹ ਨਾਲ ਉਨ੍ਹਾਂ ਦੀਆਂ ਅਸਥੀਆਂ ਪਿੰਡ ਠਸਕਾ ਅਲੀ, ਅੰਬਾਲਾ ਤੋਂ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਵੱਸਣ ਸਿੰਘ ਜੱਫਰਵਾਲ, ਪਰਮਜੀਤ ਸਿੰਘ ਜਿਜੇਆਣੀ, ਸਤਨਾਮ ਸਿੰਘ ਮਨਾਵਾਂ, ਜੱਸਾ ਸਿੰਘ ਮੰਡਿਆਲਾ ਤੇ ਰਮਨਦੀਪ ਸਿੰਘ ਭੰਗਚੜੀ ਤੋਂ ਇਲਾਵਾ ਭਾਈ ਗੁਰਬਖਸ਼ ਸਿੰਘ ਦੀ ਧਰਮਪਤਨੀ, ਪਿਤਾ ਬਾਪੂ ਅਜੀਤ ਸਿੰਘ, ਸਪੁੱਤਰ ਜੁਝਾਰ ਸਿੰਘ, ਭਰਾ ਜਰਨੈਲ ਸਿੰਘ ਤੇ ਹੋਰ ਸਿੰਘਾਂ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਸ਼ੁੱਕਰਵਾਰ ਦੇਰ ਸ਼ਾਮ ਪੁੱਜੀਆਂ ਹਨ। ਉਨ੍ਹਾਂ ਕਿਹਾ ਕਿ ਸਵੇਰੇ ਸਾਢੇ 9 ਵਜੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਉਪਰੰਤ ਤਖਤ ਸ੍ਰੀ ਕੇਸਗੜ੍ਹ ਅਨੰਦਪੁਰ ਸਾਹਿਬ ਲਈ ਉਨ੍ਹਾਂ ਦੀਆਂ ਅਸਥੀਆਂ ਨੂੰ ਲੈ ਕੇ ਰਵਾਨਾ ਹੋਵਾਂਗੇ।
5 ਭੈਣਾਂ ਦੇ ਇਕਲੌਤੇ ਭਰਾ ਨੂੰ ਤੇਜ਼ ਰਫਤਾਰ ਬੱਸ ਨੇ ਕੁਚਲਿਆ
NEXT STORY